ਜਲੰਧਰ- ਗੂਗਲ ਜਲਦ ਹੀ ਆਪਣੇ ਵਾਈ-ਫਾਈ ਅਸਿਸਟੈਂਟ ਫੀਚਰ ਨੂੰ ਨੈਕਸਸ ਫੋਨਜ਼ ਲਈ ਰੋਲ ਆਊਟ ਕਰਨ ਜਾ ਰਹੀ ਹੈ। ਇਸ ਵਾਈ-ਫਾਈ ਅਸਿਸਟੈਂਟ ਫੀਚਰ ਦੀ ਮਦਦ ਨਾਲ ਯੂਜ਼ਰਜ਼ ਰੇਂਜ਼ 'ਚ ਆਉਣ ਵਾਲੇ ਕਈ ਮਿਲੀਅਨਜ਼ ਓਪਨ ਅਤੇ ਮੁਫਤ ਵਾਈ-ਫਾਈ ਹੋਟਸਪੋਟਸ ਨੂੰ ਸੁਰੱਖਿਅ ਤਰੀਕੇ ਨਾਲ ਕੁਨੈਕਟ ਕਰ ਸਕਣਗੇ। ਇਸ ਦੀ ਵਰਤੋਂ ਕਰਨ ਲਈ ਯੂਜ਼ਰਜ਼ ਨੂੰ ਐਂਡ੍ਰਾਇਡ ਸੈਟਿੰਗ 'ਚ ਜਾ ਕੇ ਗੂਗਲ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਨੈਟਵਰਕਿੰਗ ਨੂੰ ਸਲੈਕਟ ਕਰ ਕੇ ਤੁਸੀਂ ਫੀਚਰ ਨੂੰ ਸਵਿਚ ਕਰ ਸਕਦੇ ਹੋ ਜਿਸ 'ਚ ਟ੍ਰਨ ਆਨ ਅਤੇ ਟ੍ਰਨ ਆਫ ਦੀ ਆਪਸ਼ਨ ਦਿੱਤੀ ਹੋਵੇਗੀ।
ਇਕ ਵਾਰ ਸਵਿੱਚ ਆਨ ਕਰਨ 'ਤੇ ਡਿਵਾਈਸ ਦੀ ਉਪੱਰ ਵਾਲੀ ਨੁਕਰ 'ਚ ਇਕ ਕੀਅ-ਆਈਕਨ ਦਿਖਾਈ ਦਵੇਗਾ। ਇਹ ਆਈਕਨ ਤੁਹਾਨੂੰ ਇਕ ਫ੍ਰੀ ਵਾਈ-ਫਾਈ ਨੈੱਟਵਰਕ ਦੇ ਇਕ ਕੁਨੈਕਸ਼ਨ ਦੀ ਸੂਚਨਾ ਦਵੇਗਾ। ਫਿਲਹਾਲ ਵਾਈ-ਫਾਈ ਅਸਿਸਟੈਂਟ ਫੀਚਰ ਸਭ ਤੋਂ ਪਹਿਲਾਂ ਯੂ.ਐੱਸ., ਕੈਨੇਡਾ, ਮੈਕਸਿਕੋ, ਦ ਯੂ.ਕੇ. ਅਤੇ ਨੋਰਡਿਕ ਦੇਸ਼ਾਂ ਦੇ ਨੈਕਸਸ ਫੋਨਜ ਲਈ ਰੋਲ ਆਊਟ ਕੀਤਾ ਜਾ ਜਾਵੇਗਾ।
ਇਸ ਸਮਾਰਟਫੋਨ ਦੇ ਨਾਲ ਮਿਲੇਗੀ 100GB ਫ੍ਰੀ ਕਲਾਊਡ ਸਟੋਰੇਜ ਸਪੇਸ
NEXT STORY