ਗੈਜੇਟ ਡੈਸਕ– ਮੌਜੂਦਾ ਲਾਈਫਸਟਾਈਲ ’ਚ ਸਮਾਰਟਫੋਨ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਮੋਬਾਇਲ ਦਾ ਜ਼ਿੰਦਗੀ ’ਚ ਦਖਲ ਲਗਾਤਾਰ ਵਧ ਰਿਹਾ ਹੈ। ਅਜਿਹੇ ’ਚ ਕਈ ਲੋਕਾਂ ਨੂੰ ਸਮਾਰਟਫੋਨ ਦੀ ਆਦਤ ਪੈ ਜਾਂਦੀ ਹੈ। ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਹੀ ਉਨ੍ਹਾਂ ਨੂੰ ਸਮਾਰਟਫੋਨ ਦਾ ਨਸ਼ਾ ਲੱਗ ਗਿਆ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਗੂਗਲ ਨੇ ਇਕ ਅਨੋਖਾ ਤਰੀਕਾ ਪੇਸ਼ ਕੀਤਾ ਹੈ। ਸਮਾਰਟਫੋਨ ਦੀ ਆਦਤ ਛੁਡਾਉਣ ਲਈ ਗੂਗਲ ਪੇਪਰ ਫੋਨ ਲਿਆਇਆ ਹੈ।
‘ਡਿਜੀਟਲ’ ਡਿਟਾਕਸ
ਗੂਗਲ ਦਾ ਮੰਨਣਾ ਹੈ ਕਿ ਇਹ ਇਕ ਤਰ੍ਹਾਂ ਦਾ ਐਕਸਪੈਰੀਮੈਂਟ ਹੈ ਜੋ ਲੋਕਾਂ ਨੂੰ ਡਿਜੀਟਲ ਡਿਟਾਕਸ ’ਚ ਮਦਦ ਕਰਦਾ ਹੈ। ਗੂਗਲ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਛੋਟਾ ਜਿਹਾ ਐਕਸਪੈਰੀਮੈਂਟ ਤੁਹਾਨੂੰ ਟੈਕਨਾਲੋਜੀ ਤੋਂ ਡਿਟਾਕਸ ’ਚ ਮਦਦ ਕਰ ਸਕਦਾ ਹੈ ਅਤੇ ਤੁਸੀਂ ਉਨ੍ਹਾਂ ਚੀਜ਼ਾਂ ’ਤੇ ਫੋਕਸ ਕਰ ਸਕਦੇ ਹੋ ਜੋ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ।
ਕੀ ਹੈ ਪੇਪਰ ਫੋਨ
ਗੂਗਲ ਨੇ ਆਪਣੇ ਇਕ ਬਲਾਗ ਪੋਸਟ ’ਚ ਦੱਸਿਆ ਕਿ ਪੇਪਰ ਫੋਨ ਇਕ ਐਕਸਪੈਰੀਮੈਂਟਲ ਓਪਨ ਸੋਰਸ ਐਪ ਹੈ ਜਿਸ ਨੂੰ ਤੁਸੀਂ ਕਦੇ ਵੀ ਟ੍ਰਾਈ ਕਰ ਸਕਦੇ ਹੋ। ਇਹ ਸਮਾਰਟਫੋਨ ਦੀ ਆਦਤ ਛੁਡਾਉਣ ’ਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਐਪ ਲਈ ਕੋਡ Github ’ਤੇ ਉਪਲੱਬਧ ਹੈ। ਦੱਸ ਦੇਈਏ ਕਿ ਹਿਟਹਬ ਮਾਈਕ੍ਰੋਸਾਫਟ ਦੀ ਸਹਾਇਕ ਕੰਪਨੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਸਾਫਟਵੇਅਰ ਡਿਵੈੱਲਪਮੈਂਟ ਪਲੇਟਫਾਰਮ ’ਚੋਂ ਇਕ ਹੈ।
ਕਿਵੇਂ ਕੰਮ ਕਰਦਾ ਹੈ ਪੇਪਰ ਫੋਨ
ਇਸ ਐਪ ’ਚ ਤੁਸੀਂ ਆਪਣੀ ਲੋੜ ਦੀਆਂ ਚੀਜ਼ਾਂ ਜੋੜ ਸਕਦੇ ਹੋ ਜਿਵੇਂ ਕਾਨਟੈਕਟਸ ਜਾਂ ਮੈਪਸ। ਤੁਹਾਨੂੰ ਇਨ੍ਹਾਂ ’ਚੋਂ ਜਿਸ ਸਰਵਿਸ ਦਾ ਇਸਤੇਮਾਲ ਕਰਨਾ ਹੈ ਪੇਪਰ ਫੋਨ ਐਪ ਉਸ ਦਾ ਪ੍ਰਿੰਟ ਕੱਢਦਾ ਹੈ। ਪੇਪਰ ਫੋਨ ਦਾ ਮੁੱਖ ਉਦੇਸ਼ ਤੁਹਾਨੂੰ ਫੋਨ ਤੋਂ ਦੂਰ ਰੱਖਣਾ ਹੈ। ਇਹ ਐਪ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਪੇਪਰ ਰਾਹੀਂ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਡਿਜੀਟਲ ਦੁਨੀਆ ਤੋਂ ਮਿਲੇਗੀ ਬ੍ਰੇਕ
ਗੂਗਲ ਨੇ ਇਸ ਬਾਰੇ ਸਮਝਾਉਂਦੇ ਹੋਏ ਕਿਹਾ ਕਿ ਬਹੁਤ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਫੋਨ ’ਤੇ ਬਹੁਤ ਜ਼ਿਆਦਾ ਸਮਾਂ ਬੀਤਾ ਰਹੇ ਹਨ ਅਤੇ ਟੈਕਨਾਲੋਜੀ ਦੇ ਨਾਲ ਸੰਤੁਲਨ ਨਹੀਂ ਬਣਾ ਪਾ ਰਹੇ। ਗੂਗਲ ਨੇ ਅੱਗੇ ਕਿਹਾ ਕਿ ਪੇਪਰ ਫੋਨ ਤੁਹਾਨੂੰ ਆਪਣੀਆਂ ਲੋੜਾਂ ਮੁਤਾਬਕ ਪਰਸਨਲ ਬੁਕਲੇਟ ਪ੍ਰਿੰਟ ਕਰਕੇ ਦਿੰਦਾ ਹੈ ਜਿਸ ਨਾਲ ਤੁਸੀਂ ਡਿਜੀਟਲ ਦੁਨੀਆ ਤੋਂ ਦੂਰ ਰਹਿ ਸਕੋ।
ਡਿਜੀਟਲ ਵੇਲ-ਬੀਂਗ
ਡਿਜੀਟਲ ਡਿਟਾਕਸ ਲਈਇਹ ਗੂਗਲ ਦੀ ਪਹਿਲੀ ਕੋਸ਼ਿਸ਼ ਨਹੀਂ ਹੈ। ਐਂਡਰਾਇਡ ਆਪਰੇਟਿੰਗ ਸਿਸਟਮ ਡਿਜੀਟਲ ਵੇਲ-ਬੀਂਗ ਫੀਚਰ ਦੇ ਨਾਲ ਆਉਂਦਾ ਹੈ ਜਿਸ ਦਾ ਉਦੇਸ਼ ਹੈ ਕਿ ਲੋਕ ਆਪਣੇ ਡਿਵਾਈਸ ’ਤੇ ਘੱਟ ਸਮਾਂ ਬੀਤਾਉਣ। ਪੇਪਰ ਫੋਨ ਨੂੰ ਗੂਗਲ ਬਸ ਇਕ ਤਰ੍ਹਾਂ ਦਾ ਪ੍ਰਯੋਗ ਦੱਸ ਰਿਹਾ ਹੈ ਜਿਸ ਨਾਲ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਮਾਰਚ ’ਚ ਲਾਂਚ ਹੋਵੇਗਾ ਸਸਤਾ iPhone, ਕੀਮਤ ਤੇ ਫੀਚਰ ਕਰ ਦੇਣਗੇ ਹੈਰਾਨ
NEXT STORY