ਗੈਜੇਟ ਡੈਸਕ– ਟੈੱਕ ਜਾਇੰਟ ਗੂਗਲ ਨੇ ਆਖਰਕਾਰ ਭਾਰਤੀ ਯੂਜ਼ਰਜ਼ ਲਈ ਆਪਣੀ ਸ਼ਾਪਿੰਗ ਵੈੱਬਸਾਈਟ ਲਾਂਚ ਕਰ ਦਿੱਤੀ ਹੈ। ਇਸ ਤਹਿਤ ਗਾਹਕ ਬੇਹੱਦ ਆਸਾਨੀ ਨਾਲ ਆਨਲਾਈਨ ਆਫਰਜ਼ ਨੂੰ ਦੇਖ ਸਕਣਗੇ। ਵੱਖ-ਵੱਖ ਰਿਟੇਲਰਾਂ ਦੇ ਪ੍ਰਾਈਜ਼ ਦੀ ਤੁਲਨਾ ਕਰ ਸਕਣਗੇ ਅਤੇ ਆਪਣੀ ਪਸੰਦ ਦੇ ਪ੍ਰੋਡਕਟ ਵੇਚ ਸਕਣਗੇ। ਕੰਪਨੀ ਨੇ ਸ਼ਾਪਿੰਗ ਐਕਸਪੀਰੀਅੰਸ ਨੂੰ ਹੋਰ ਬਿਹਤਰ ਬਣਾਉਣ ਅਤੇ ਇਸ ਨੂੰ ਸਪਸਨਲਾਈਜ਼ ਕਰਨ ਲਈ ਇਕ ਸ਼ਾਪਿੰਗ ਹੋਮ ਪੇਜ ਜੋੜਿਆ ਹੈ। ਇਹ ਸ਼ਾਪਿੰਗ ਟੈਬ ਗੂਗਲ ਸਰਚ ਅਤੇ ਗੂਗਲ ਲੈਂਜ਼ ’ਚ ਵੀ ਦਿਸੇਗਾ। ‘ਸ਼ਾਪਿੰਗ ਹੋਮਪੇਜ’ ਦੇ ਨਾਲ ਹੁਣ ਗਾਹਕ ਵੱਖ-ਵੱਖ ਕੈਟਾਗਿਰੀ ਦੇ ਪ੍ਰੋਡਕਟ ਸਰਚ ਕਰ ਸਕਣਗੇ।

ਤਸਵੀਰਾਂ ਵੀ ਹੋਣਗੀਆਂ ਸ਼ੋਅ
ਐਕਸਪੀਰੀਅੰਸ ਨੂੰ ਹੋਰ ਬਿਹਤਰ ਕਰਨ ਲਈ ਗੂਗਲ ਲੈਂਜ਼ ’ਚ ਸਟਾਈਲ ਸਰਚ ਰਾਹੀਂ ਪ੍ਰੋਡਕਟਸ ਲੱਭਣ ਲਈ ਤਸਵੀਰਾਂ ਵੀ ਦਿਸਣਗੀਆਂ। ਗੂਗਲ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਭਾਰਤ ’ਚ 400 ਮਿਲੀਅਨ ਇੰਟਰਨੈੱਟ ਯੂਜ਼ਰਜ਼ ਹਨ ਜਿਥੇ ਇਕ ਤਿਹਾਈ ਲੋਕ ਆਨਲਾਈਨ ਸ਼ਾਪਿੰਗ ਕਰਦੇ ਹਨ ਜਿਸ ਵਿਚ ਰੇਲਵੇ ਟਿਕਟ ਸ਼ਾਮਲ ਹੈ। ਡੈਸਕਟਾਪ ਯੂਜ਼ਰਜ਼ ਤੋਂ ਲੈ ਕੇ ਐਂਟਰੀ ਲੈਵਲ ਸਮਾਰਟਫੋਨ ਖਰੀਦਣ ਵਾਲੇ ਫਰਸਟ ਟਾਈਮ ਯੂਜ਼ਰਜ਼ ਨੂੰ ਇਸ ਐਕਸਪੀਰੀਅੰਸ ਰਾਹੀਂ ਆਸਾਨੀ ਹੋਵੇਗੀ।

ਕੰਪਨੀ ਦਾ ਬਿਆਨ
ਗੂਗਲ ਨੇ ਆਪਣੇ ਬਲਾਗ ਪੋਸਟ ’ਚ ਇਹ ਵੀ ਕਿਹਾ ਕਿ Merchant Center ਨੂੰ ਖਾਸਤੌਰ ’ਤੇ ਵਪਾਰੀਆਂ ਲਈ ਬਣਾਇਆ ਗਿਆ ਹੈ ਪਰ ਹੁਣ ਕੋਈ ਵੀ ਇਥੇ ਮੁਫਤ ’ਚ ਪ੍ਰੋਡਕਟ ਡਿਟੇਲਸ ਅਪਲੋਡ ਕਰ ਸਕਦਾ ਹੈ। ਯੂਜ਼ਰਜ਼ ਹਿੰਦੀ ਅਤੇ ਅੰਗਰੇਜੀ ਦੋਵਾਂ ਭਾਸ਼ਾਵਾਂ ’ਚ ਸਰਚ ਕਰ ਸਕਦੇ ਹਨ।

ਈ-ਕਾਮਰਸ ਕੰਪਨੀਆਂ
ਦੱਸ ਦੇਈਏ ਕਿ ਗੂਗਲ ਨੇ ਈ-ਕਾਮਰਸ ਕੰਪਨੀਆਂ ਜਿਵੇਂ ਫਲਿਪਕਾਰਟ, ਪੇਪਰਫ੍ਰਾਈ, ਸਨੈਪਡੀਲ, ਸ਼ੀਨ, ਕਲੱਬਫੈਕਟਰੀ ਦੇ ਨਾਲ ਸਾਂਝੇਦਾਰੀ ਕੀਤੀ ਹੈ। ਈ-ਕਾਮਰਸ ਕੰਪਨੀਆਂ ਤੋਂ ਇਲਾਵਾ, ਗੂਗਲ ਨੇ ਛੋਟੇ ਅਤੇ ਮੀਡੀਅਮ ਰਜਿਸਟਰਡ ਇੰਟਰਪ੍ਰਾਈਜਿਜ਼ ਨੂੰ ਵੀ ਆਪਣੇ ਵੱਡੇ ਨੈੱਟਵਰਕ ’ਚ ਜੋੜਿਆ ਹੈ। ਸਰਚ ਦਿੱਗਜ ਨੇ ਹਰ ਤਰ੍ਹਾਂ ਦੇ ਰਿਟੇਲਰਜ਼ ਦੇ ਨਾਲ ਵੀ ਸਾਂਝੇਦਾਰੀ ਕੀਤੀ ਹੈ।
ਵੋਡਾਫੋਨ ਨੇ ਇਨ੍ਹਾਂ ਪਲਾਨਜ਼ ਕੀਤਾ ਵੱਡਾ ਬਦਲਾਅ, ਮਿਲੇਗਾ ਜ਼ਿਆਦਾ ਫਾਇਦਾ
NEXT STORY