ਗੈਜੇਟ ਡੈਸਕ– ਗੂਗਲ ਨੇ ਆਪਣੇ ਮੈਪ (ਗੂਗਲ ਮੈਪ) ’ਚ ਇਕ ਨਵਾਂ ਫੀਚਰ ਜੋੜਿਆ ਹੈ, ਜਿਸ ਨਾਲ ਉਪਭੋਗਤਾ ਨੂੰ ਕੋਵਿਡ-19 ਨਾਲ ਜੁੜੀਆਂ ਯਾਤਰਾਵਾਂ ਦੀ ਪਾਬੰਦੀ ਦਾ ਅਲਰਟ ਮਿਲੇਗਾ। ਗੂਗਲ ਨੇ ਦੱਸਿਆ ਕਿ ਇਸ ਨਵੇਂ ਫੀਚਰ ਨਾਲ ਉਪਭੋਗਤਾ ਜਾਣ ਸਕਣਗੇ ਕਿ ਕਿਸੇ ਖ਼ਾਸ ਸਮੇਂ ’ਚ ਸਟੇਸ਼ਨ ’ਤੇ ਕਿੰਨੀ ਭੀੜ ਹੋ ਸਕਦੀ ਹੈ, ਜਾਂ ਜੇਕਰ ਇਕ ਤੈਅ ਰੂਟ ’ਤੇ ਬੱਸਾਂ ਸੀਮਿਤ ਸਮੇਂ ’ਤੇ ਚੱਲ ਰਹੀਆਂ ਹਨ ਜਾਂ ਨਹੀਂ।
ਗੂਗਲ ਨੇ ਆਪਣੇ ਬਲਾਗ ਪੋਸਟ ’ਚ ਦੱਸਿਆ ਕਿ ਉਸ ਨੇ ਆਪਣੇ ਇਸ ਟ੍ਰਾਂਜਿਟ ਅਲਰਟ ਫੀਚਰ ਨੂੰ ਅਰਜਨਟੀਨਾ, ਫਰਾਂਸ, ਨੀਦਰਲੈਂਡ, ਯੂਨਾਈਟਿਡ ਸਟੇਟਸ ਅਤੇ ਯੂਨਾਈਟਿਡ ਕਿੰਗਡਮ ’ਚ ਸ਼ੁਰੂ ਕੀਤਾ ਹੈ। ਦੱਸਿਆ ਗਿਆ ਹੈ ਕਿ ਗੂਗਲ ਮੈਪ ਦੇ ਇਸ ਨਵੇਂ ਫੀਚਰ ਦੀ ਮਦਦ ਨਾਲ ਉਪਭੋਗਤਾ ਪ੍ਰਤੀਬੰਧਿਤ ਸੀਮਾਵਾਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਣਗੇ।
ਜੇਕਰ ਤੁਹਾਡੇ ਸ਼ਹਿਰ ’ਚ ਕੋਵਿਡ-19 ਦਾ ਪ੍ਰਭਾਵ ਹੈ ਤਾਂ ਹੁਣ ਤੁਸੀਂ ਗੂਗਲ ਮੈਪ ਦੀ ਮਦਦ ਨਾਲ ਹੀ ਪ੍ਰਭਾਵਿਤ ਇਲਾਕਿਆਂ ਬਾਰੇ ਜਾਣ ਸਕੋਗੇ। ਨਾਲ ਹੀ ਜੇਕਰ ਤੁਸੀਂ ਗੂਗਲ ਮੈਪਸ ਹੋਮ ਸਕਰੀਨ ’ਤੇ ਅਲਰਟ ਚੁਣਦੇ ਹੋ ਤਾਂ ਤੁਹਾਨੂੰ ਮੌਜੂਦਾ ਮੈਪ ਵਿਊ ਦੇ ਅਧਾਰ ’ਤੇ ਉਸ ਇਲਾਕੇ ਨਾਲ ਜੁੜੇ ਕੰਮ ਦੇ ਲਿੰਕ ਮਿਲਣਗੇ।
ਹਾਲ ਹੀ ’ਚ ਕੰਪਨੀ ਨੇ ਤਾਲਾਬੰਦੀ ਤਹਿਤ ਗਤੀਸ਼ੀਲਤਾ ਦੀ ਜਾਂਚ ਕਰਨ ਅਤੇ ਸਿਹਤ ਕਾਮਿਆਂ ਨੂੰ ਇਹ ਮੁਲਾਂਕਣ ਕਰਨ ’ਚ ਮਦਦ ਕਰਨ ਲਈ 131 ਦੇਸ਼ਾਂ ’ਚ ਗੂਗਲ ਯੂਜ਼ਰਸ ਦੇ ਫੋਨ ਨਾਲ ਸਥਾਨ ਡਾਟਾ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿਸ਼ਲੇਸ਼ਣ ਦਾ ਮਕਸਦ ਇਹ ਜਾਣਨਾ ਹੈ ਕਿ ਕੀ ਲੋਕ ਸਮਾਜਿਕ ਗੜਬੜੀ ਅਤੇ ਵਾਇਰਸ ’ਤੇ ਰੋਕ ਲਗਾਉਣ ਲਈ ਜਾਰੀ ਕੀਤੇ ਗਏ ਹੋਰ ਹੁਕਮਾਂ ਦਾ ਪਾਲਨ ਕਰ ਰਹੇ ਸਨ।
ਸੈਮਸੰਗ ਉਪਭੋਗਤਾਵਾਂ ਲਈ ਖ਼ੁਸ਼ਖ਼ਬਰੀ, ਹੁਣ ਸਮਾਰਟਫੋਨਸ ’ਚ ਮਿਲੇਗਾ ਇਹ ਸ਼ਾਨਦਾਰ ਫੀਚਰ
NEXT STORY