ਗੈਜੇਟ ਡੈਸਕ– ਸੈਮਸੰਗ ਉਪਭੋਗਤਾਵਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਆਪਣੀ ਪ੍ਰਸਿੱਧ ਗਲੈਕਸੀ ਏ-ਸੀਰੀਜ਼ ’ਚ ਵਾਇਰਲੈੱਸ ਚਾਰਜਿੰਗ ਤਕਨੀਕ ਪੇਸ਼ ਕਰਨ ਬਾਰੇ ਸੋਚ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਨੇ ਫ਼ੈਸਲਾ ਸਾਲ 2020 ’ਚ ਮਿਡ-ਰੇਂਜ ਸੈਗਮੈਂਟ ਦੇ ਡਿਗਦੇ ਬਾਜ਼ਾਰ ਨੂੰ ਵੇਖਦੇ ਹੋਏ ਲਿਆ ਹੈ। ਸੈਮਮੋਬਾਇਲ ਦੀ ਇਕ ਰਿਪੋਰਟ ਮੁਤਾਬਕ, ਕੋਰੀਆ ਦੀ ਦਿ ਇਲੇਕ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਸੈਮਸੰਗ ਅਗਲੇ ਸਾਲ ਦੀ ਸ਼ੁਰੂਆਤ ’ਚ ਆਪਣੀ ਗਲੈਕਸੀ ਏ-ਸੀਰੀਜ਼ ਦੇ ਮਿਡ-ਰੇਂਜ ਸਮਾਰਟਫੋਨਸ ’ਚ ਵਾਇਰਲੈੱਸ ਚਾਰਜਿੰਗ ਸੁਪੋਰਟ ਦੇ ਸਕਦੀ ਹੈ। ਇਸ ਲਈ ਕੰਪਨੀ ਅੱਜ-ਕੱਲ੍ਹ ਹੈਂਸੋਲ ਤਕਨੀਕ ਨਾਂ ਦੀ ਇਕ ਟੈੱਕ ਕੰਪਨੀ ਨਾਲ ਗੱਲ ਕਰ ਰਹੀ ਹੈ।
ਸੈਮਸੰਗ ਆਪਣੀ ਗਲੈਕਸੀ ਏ-ਸੀਰੀਜ਼ ’ਚ ਬਿਹਤਰ ਕੁਆਲਿਟੀ ਦੀ ਵਾਇਰਲੈੱਸ ਚਾਰਜਿੰਗ ਦੇਣਾ ਚਾਹੁੰਦੀ ਹੈ। ਅਜਿਹੇ ’ਚ ਸੈਮਸੰਗ ਕੋਲ ਹੈਂਸੋਲ ਤਕਨੀਕ ਨਾਲੋਂ ਬਿਹਤਰ ਕੋਈ ਆਪਸ਼ਨ ਨਹੀਂ ਸੀ। ਹੈਂਸੋਲ ਤਕਨੀਕ ਨੂੰ ਦੁਨੀਆ ਭਰ ’ਚ ਮਿਡ-ਰੇਂਜ ਵਾਇਰਲੈੱਸ ਚਾਰਜਿੰਗ ਮਡਿਊਲ ਦਾ ਬਿਹਤਰ ਸਪਲਾਇਰ ਮੰਨਿਆ ਜਾਂਦਾ ਹੈ।
ਕੀਮਤਾਂ ’ਚ ਫ਼ਰਕ
ਵਾਇਰਲੈੱਸ ਤਕਨੀਕ ਅਜੇ ਵੀ ਕਾਫੀ ਮਹਿੰਗੀ ਹੈ। ਹਾਲ ਹੀ ’ਚ ਲਾਂਚ ਹੋਏ ਸੈਮਸੰਗ ਦੇ ਫਲੈਗਸ਼ਿਪ ਐੱਸ 20 ਸੀਰੀਜ਼ ਦੀ ਕੀਮਤ ਵਾਇਰਲੈੱਸ ਚਾਰਜਿੰਗ ਕਾਰਨ ਹੀ ਕਾਫ਼ੀ ਜ਼ਿਆਦਾ ਸੀ। ਸੈਮਸੰਗ ਦੀ ਇਸ ਸੀਰੀਜ਼ ਲਈ ਵੀ ਹੈਂਸੋਲ ਤਕਨੀਕ ਹੀ ਵਾਇਰਲੈੱਸ ਚਾਰਜਿੰਗ ਮਡਿਊਲ ਦਿੰਦੀ ਹੈ। ਹਾਲਾਂਕਿ, ਇਸ ਵਿਚਕਾਰ ਕੰਪਨੀ ਜਿਨ੍ਹਾਂ ਮਾਡਲਾਂ ਨੂੰ ਵੇਚਣ ’ਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਪਾ ਰਹੀ, ਉਨ੍ਹਾਂ ’ਚ ਚਾਰਜਿੰਗ ਮਡਿਊਲ ਦੇ ਲਾਭ ਨੂੰ ਘਟਾ ਕੇ ਕੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਵਿਕਰੀ ਵਧ ਸਕੇ।
ਪਲਕ ਝਪਕਦੇ ਹੀ ਪੂਰਾ ਚਾਰਜ ਹੋਵੇਗਾ ਫੋਨ, ਸ਼ਾਓਮੀ ਲਿਆ ਰਹੀ ਜ਼ਬਰਦਸਤ ਚਾਰਜਰ
NEXT STORY