ਗੈਜੇਟ ਡੈਸਕ– ਗੂਗਲ ਮੈਪਸ ਦੀ ਮਦਦ ਨਾਲ ਕਿਤੇ ਵੀ ਪਹੁੰਚਣਾ ਬਹੁਤ ਆਸਾਨ ਹੋ ਗਿਆ ਹੈ। ਗੂਗਲ ਦੀ ਨੈਵੀਗੇਸ਼ਨ ਸਰਵਿਸ ਨੂੰ ਲਗਾਤਾਰ ਬਿਹਤਰ ਬਣਾਉਣ ਲਈ ਇਸ ਵਿਚ ਨਵੇਂ ਫੀਚਰਜ਼ ਐਡ ਕੀਤੇ ਜਾ ਰਹੇ ਹਨ। ਮੈਪ ’ਤੇ ਇੰਨੇ ਸਾਰੇ ਪਲੇਸ ਐਡ ਕਰਨਾ ਕੰਪਨੀ ਲਈ ਸੰਭਵ ਨਹੀਂ ਹੈ, ਇਸ ਲਈ ਗੂਗਲ ਯੂਜ਼ਰਜ਼ ਨੂੰ ਮੈਪਸ ’ਤੇ ਪਲੇਸਿਸ ਅਤੇ ਲੋਕੇਸ਼ਨ ਐਡ ਕਰਨ ਦਾ ਆਪਸ਼ਨ ਦਿੰਦਾ ਹੈ। ਗੂਗਲ ’ਤੇ ਨਵੀਂ ਲੋਕੇਸ਼ਨ ਜਾਂ ਕੋਈ ਪਲੇਸ ਐਡ ਕਰਨਾ ਬਹੁਤ ਆਸਾਨ ਹੈ ਅਤੇ ਕੁਝ ਆਸਾਨ ਸਟੈਪਸ ਰਾਹੀਂ ਇਨ੍ਹਾਂ ਨੂੰ ਐਡ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਗੂਗਲ ’ਤੇ ਕੋਈ ਨਵੀਂ ਥਾਂ ਜਾਂ ਆਪਣੀ ਲੋਕੇਸ਼ਨ ਐਡ ਕਰਨਾ ਚਾਹੁੰਦੇ ਹੋ ਤਾਂ ਮੋਬਾਇਲ ਜਾਂ ਲੈਪਟਾਪ ਦੋਵਾਂ ਦੀ ਮਦਦ ਨਾਲ ਅਜਿਹਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਤੁਸੀਂ ਗੂਗਲ ’ਤੇ ਕੋਈ ਨਵੀਂ ਥਾਂ, ਬਿਜਨਸ ਪਲੇਸ ਜਾਂ ਸ਼ੋਪ ਐਡ ਕਰ ਸਕਦੇ ਹੋ। ਗੂਗਲ ਰੀਵਿਊ ਕਰਨ ਤੋਂ ਬਾਅਦ ਤੁਹਾਡੀ ਐਂਟਰੀ ਨੂੰ ਮੈਪ ’ਤੇ ਦਿਖਾਉਣ ਲੱਗਦਾ ਹੈ ਅਤੇ ਬਾਕੀ ਯੂਜ਼ਰਜ਼ ਵੀ ਇਸ ਨੂੰ ਦੇਖ ਸਕਦੇ ਹਨ। ਇਸ ਲਈ ਤੁਹਾਨੂੰ ਇਹ ਸਟੈਪਸ ਫਾਲੋ ਕਰਨੇ ਹੋਣਗੇ।
ਮੋਬਾਇਲ ਰਾਹੀਂ
ਮੋਬਾਇਲ ਰਾਹੀਂ ਮੈਪਸ ’ਤੇ ਲੋਕੇਸ਼ਨ ਐਡ ਕਰਨ ਲਈ ਤੁਹਾਡੇ ਸਮਾਰਟਫੋਨ ’ਚ ਗੂਗਲ ਮੈਪਸ ਐਪ ਅਤੇ ਉਸ ’ਤੇ ਲਾਗ-ਇਨ ਹੋਣਾ ਚਾਹੀਦਾ ਹੈ। ਐਪ ਓਪਨ ਕਰਨ ਤੋਂ ਬਾਅਦ ਟਾਪ ਲੈਫਟ ਕਾਰਨਰ ਤੋਂ ਮੈਨਿਊ ਓਪਨ ਕਰਨ ਤੋਂ ਬਾਅਦ ਕਈ ਆਪਸ਼ੰਸ ਦਿਸਦੇ ਹਨ। ਇਥੇ ‘Add a missing place' ਸਿਲੈਕਟ ਕਰੋ। ਇਥੇ ਤੁਹਾਡੇ ਸਾਹਮਣੇ ਪਲੇਸ, ਨਾਂ, ਕੈਟੀਗਿਰੀ ਅਤੇ ਐਡਰੈੱਸ ਭਰਨ ਅਤੇ ਮੈਪ ’ਤੇ ਉਸ ਨੂੰ ਮਾਰਕ ਕਰਨ ਦਾ ਆਪਸ਼ਨ ਮਿਲੇਗਾ। ਤੁਸੀਂ ਚਾਹੋ ਤਾਂ ਕਾਨਟੈਕਟ ਨੰਬਰ ਅਤੇ ਵੈੱਬਸਾਈਟ ਵਰਗੀ ਡਿਟੇਲ ਵੀ ਐਡ ਕਰ ਸਕਦੇ ਹੋ। ਇਸ ਤੋਂ ਬਾਅਦ ਇਹ ਡੀਟੇਲਸ ਭਰ ਕੇ ਸੈਂਡ ’ਤੇ ਕਲਿੱਕ ਕਰੋ। ਹੁਣ ਗੂਗਲ ਰਿਕਵੈਸਟ ਰੀਵਿਊ ਕਰਨ ਤੋਂ ਬਾਅਦ ਇਸ ਨੂੰ ਮੈਪ ’ਤੇ ਐਡ ਕਰ ਦੇਵੇਗਾ।
ਡੈਸਕਟਾਪ ਜਾਂ ਪੀਸੀ ਰਾਹੀਂ
ਡੈਸਕਟਾਪ ਜਾਂ ਪੀਸੀ ਰਾਹੀਂ ਨਵੀਂ ਥਾਂ ਐਡ ਕਰਨ ਲਈ ਤੁਹਾਨੂੰ ਬ੍ਰਾਊਜ਼ਰ ’ਚ ਗੂਗਲ ਮੈਪਸ ਓਪਨ ਕਰਨਾ ਹੋਵੇਗਾ। ਇਥੇ ਵੀ ਸਾਈਨ-ਇਨ ਕਰਨਾ ਜ਼ਰੂਰੀ ਹੈ। ਟਾਪ ਲੈਫਟ ਕਾਰਨਰ ’ਚ ਸਰਚ ਬਾਰ ਦੇ ਨਾਲ ਮੈਨਿਊ ਓਪਨ ਕਰਨ ਤੋਂ ਬਾਅਦ ਇਥੇ ਵੀ ਤੁਹਾਨੂੰ 'Add Missing Place' ਆਪਸ਼ਨ ਮਿਲ ਜਾਵੇਗਾ। ਇਥੇ ਵੀ ਤੁਹਾਨੂੰ ਮੋਬਾਇਲ ਐਪ ਦੀ ਤਰ੍ਹਾਂ ਸਾਰੀਆਂ ਡਿਟੇਲਸ ਭਰਨੀਆਂ ਹੋਣਗੀਆਂ ਅਤੇ ਉਨ੍ਹਾਂ ਨੂੰ ਸਬਮਿਟ ਕਰਨਾ ਹੋਵੇਗਾ। ਧਿਆਨ ਰੱਖੋ ਕਿ ਸਾਰੀਆਂ ਡਿਟੇਲਸ ਸਹੀ ਹੋਣ। ਪਲੇਸ ਮੈਪ ’ਤੇ ਐਡ ਹੁੰਦੇ ਹੀ ਤੁਹਾਨੂੰ ਈਮੇਲ ਕਨਫਰਮੇਸ਼ਨ ਆ ਜਾਵੇਗਾ।
ਅਖਿਰਕਾਰ ਨੋਕੀਆ 2 ਨੂੰ ਮਿਲੀ ਐਂਡ੍ਰਾਇਡ 8.1 Oreo ਅਪਡੇਟ
NEXT STORY