ਵਾਸ਼ਿੰਗਟਨ- ਗੂਗਲ ਪੇਅ ਯੂਜ਼ਰਜ਼ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਯੂਜ਼ਰਜ਼ ਇਸ ਜ਼ਰੀਏ ਅਮਰੀਕਾ ਤੋਂ ਭਾਰਤ ਅਤੇ ਸਿੰਗਾਪੁਰ ਪੈਸੇ ਭੇਜ ਸਕਣਗੇ। ਗੂਗਲ ਨੇ ਇੰਟਰਨੈਸ਼ਨਲ ਮਨੀ ਟਰਾਂਸਫਰ ਸੁਵਿਧਾ ਲਈ ਰੈਮੀਟੈਂਸ ਫਰਮ ਵਾਈਜ਼ ਅਤੇ ਵੈਸਟਰਨ ਯੂਨੀਅਨ ਨਾਲ ਸਾਂਝੇਦਾਰੀ ਕੀਤੀ ਹੈ।
ਕੰਪਨੀ ਨੇ ਕਿਹਾ ਕਿ ਅਮਰੀਕਾ ਦੇ ਗੂਗਲ ਪੇਅ ਯੂਜ਼ਰਜ਼ ਹੁਣ ਭਾਰਤ ਅਤੇ ਸਿੰਗਾਪੁਰ ਵਿਚ ਐਪ ਜ਼ਰੀਏ ਪੈਸੇ ਭੇਜ ਸਕਦੇ ਹਨ। ਇੰਨਾ ਹੀ ਨਹੀਂ ਗੂਗਲ ਦੀ ਯੋਜਨਾ ਮਨੀ ਟਰਾਂਸਫਰ ਸਰਵਿਸ ਦਾ ਵਿਸਥਾਰ ਵਾਈਜ਼ ਨਾਲ ਮਿਲ ਕੇ 80 ਦੇਸ਼ਾਂ ਅਤੇ ਵੈਸਟਰਨ ਯੂਨੀਅਨ ਨਾਲ ਸਾਂਝੇਦਾਰੀ ਤਹਿਤ 200 ਦੇਸ਼ਾਂ ਤੱਕ ਕਰਨ ਦੀ ਹੈ।
ਇਹ ਵੀ ਪੜ੍ਹੋ- ਟਾਟਾ ਸਫਾਰੀ ਦੇ ਖ਼ਰੀਦਦਾਰਾਂ ਲਈ ਬੁਰੀ ਖ਼ਬਰ! ਲੱਗਾ ਇਹ ਜ਼ੋਰਦਾਰ ਝਟਕਾ
ਇਸ ਖ਼ਬਰ ਨੂੰ ਹੋਰ ਜ਼ਿਆਦਾ ਬਿਹਤਰ ਦੱਸਦੇ ਹੋਏ ਗੂਗਲ ਨੇ ਕਿਹਾ ਕਿ ਵੈਸਟਰਨ ਯੂਨੀਅਨ 16 ਜੂਨ ਤੱਕ ਗੂਗਲ ਪੇਅ ਜ਼ਰੀਏ ਪੈਸਾ ਭੇਜਣ ਲਈ ਮੁਫ਼ਤ ਸਰਵਿਸ ਦੇਵੇਗੀ। ਉੱਥੇ ਹੀ, ਵਾਈਜ਼ ਦੇ ਨਵੇਂ ਗਾਹਕਾਂ ਲਈ 500 ਡਾਲਰ ਤੱਕ ਦਾ ਪਹਿਲਾ ਟਰਾਂਸਫਰ ਮੁਫ਼ਤ ਹੋਵੇਗਾ। ਲੰਡਨ ਦੀ ਵਾਈਜ਼ ਨੇ ਇੰਟਰਨੈਸ਼ਨਲ ਮਨੀ ਟਰਾਂਸਫਰ ਨੂੰ ਸਸਤਾ ਤੇ ਅਸਾਨ ਬਣਾਉਣ ਦੇ ਉਦੇਸ਼ ਨਾਲ ਸਾਲ 2011 ਵਿਚ ਸ਼ੁਰੂਆਤ ਕੀਤੀ ਸੀ, ਜਦੋਂ ਕਿ ਵੈਸਟਰਨ ਯੂਨੀਅਨ ਵਿਸ਼ਾਲ ਗਲੋਬਲ ਨੈੱਟਵਰਕ ਨਾਲ ਰੈਮੀਟੈਂਸ ਬਾਜ਼ਾਰ ਲੀਡਰ ਬਣੀ ਹੋਈ ਹੈ। ਫਿਲਹਾਲ ਭਾਰਤੀ ਗੂਗਲ ਪੇਅ ਯੂਜ਼ਰਜ਼ ਅਮਰੀਕਾ ਵਿਚ ਪੈਸੇ ਨਹੀਂ ਭੇਜ ਸਕਣਗੇ। ਗੂਗਲ ਨੇ ਕਿਹਾ ਹੈ ਕਿ ਉਹ ਜਲਦ ਇਸ ਸਰਵਿਸ ਦਾ ਵਿਸਥਾਰ ਕਰੇਗੀ। ਗੌਰਤਲਬ ਹੈ ਕਿ ਇਸ ਸੁਵਿਧਾ ਨਾਲ ਐੱਨ. ਆਰ. ਆਈਜ਼. ਨੂੰ ਕਾਫ਼ੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ- AIRTEL ਦੇ ਦੋ ਸ਼ਾਨਦਾਰ ਰੀਚਾਰਜ, 4 ਲੱਖ ਦਾ ਜੀਵਨ ਬੀਮਾ ਹੋ ਜਾਂਦੈ ਮੁਫ਼ਤ
►ਗੂਗਲ ਪੇਅ ਦੀ ਨਵੀਂ ਸਰਵਿਸ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿੱਪਣੀ
ਟਾਟਾ ਸਫਾਰੀ ਦੇ ਖ਼ਰੀਦਦਾਰਾਂ ਲਈ ਬੁਰੀ ਖ਼ਬਰ! ਲੱਗਾ ਇਹ ਜ਼ੋਰਦਾਰ ਝਟਕਾ
NEXT STORY