ਜਲੰਧਰ- ਗੂਗਲ ਦੀ ਨਵੀਂ ਪੀੜ੍ਹੀ ਦੇ ਪਿਕਸਲ 2 ਡਿਵਾਈਸ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਆ ਰਹੀਆਂ ਸਮੱਸਿਆਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿਛਲੇ ਹਫਤੇ ਹੀ ਰੈਡਿਟ 'ਤੇ ਪਿਕਸਲ 2 ਐਕਸ.ਐੱਲ. ਦੇ ਕਈ ਯੂਜ਼ਰਸ ਨੇ ਇਕ ਹੀ ਗੱਲ ਬਾਰੇ ਸ਼ਿਕਾਇਤ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਆਪਰੇਟਿੰਗ ਸਿਸਟਮ ਤੋਂ ਬਿਨਾਂ ਫੋਨ ਮਿਲਿਆ ਹੈ, ਜਿਸ ਕਾਰਨ ਡਿਵਾਈਸ ਸਟਾਰਟ ਨਹੀਂ ਹੋ ਪਾ ਰਿਹਾ ਹੈ। ਉਥੇ ਹੀ ਫੋਨ ਦੀ ਡਿਸਪਲੇਅ ਅਤੇ ਸਾਊਂਡ ਨੂੰ ਲੈ ਕੇ ਵੀ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਹੁਣ ਇਕ ਵਾਰ ਫਿਰ ਪਿਕਸਲ 2 ਐਕਸ.ਐੱਲ. 'ਚ ਇਕ ਹੋ ਸਮੱਸਿਆ ਸਾਹਮਣੇ ਆਈ ਹੈ।
ਇਸ ਵਾਰ ਪਿਕਸਲ 2 ਐਕਸ.ਐੱਲ. 'ਚ ਫਾਸਟ ਚਾਰਜਿੰਗ ਹੋਣ ਤੋਂ ਬਾਅਦ ਵੀ ਸਲੋਅ ਚਾਰਜਿੰਗ ਸਪੀਡ ਨੂੰ ਲੈ ਕੇ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਕਸਲ 2 ਐਕਸ.ਐੱਲ. ਅਤੇ ਪਿਕਸਲ 2 'ਚ ਕੁਆਲਕਾਮ ਸਨੈਪਡ੍ਰੈਗਨ 835 ਚਿੱਪਸੈੱਟ ਦਿੱਤਾ ਗਿਆ ਹੈ। ਇਹ ਚਿੱਪਸੈੱਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ, ਜਿਸ ਨਾਲ ਘੱਟ ਸਮੇਂ 'ਚ ਡਿਵਾਈਸ ਨੂੰ ਫਾਸਟ ਚਾਰਜ ਕੀਤਾ ਜਾ ਸਕਦਾ ਹੈ। ਪਰ ਇਸ ਫੀਚਰ ਤੋਂ ਬਾਅਦ ਵੀ ਯੂਜ਼ਰਸ ਨੂੰ ਫੋਨ ਚਾਰਜ ਕਰਨ 'ਚ ਕਾਫੀ ਸਮਾਂ ਲੱਗ ਰਿਹਾ ਹੈ, ਜਿਸ ਨੂੰ ਲੈ ਕੇ ਯੂਜ਼ਰਸ ਕਾਫੀ ਪੇਰਸ਼ਾਨ ਹਨ।
ਇਨ੍ਹਾਂ ਦੋਵਾਂ ਫੋਨਾਂ 'ਚ ਇਹ 5 ਵੱਡੀਆਂ ਸਮੱਸਿਆਵਾਂ!
1. ਫੋਨ ਦਾ ਰੰਗ ਬਦਲਦਾ ਹੈ
ਦੁਨੀਆ ਦੀ ਮੰਨੀ-ਪ੍ਰਮੰਨੀ ਵੈਬਸਾਈਟ ਫੋਰਬਸ ਡਾਟ ਕਾਮ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਇਸ ਫੋਨ ਦਾ ਰੰਗ ਬਦਲ ਰਿਹਾ ਹੈ। ਤੁਸੀਂ ਫੋਨ ਨੂੰ ਸਾਹਮਣੇ ਰੱਖ ਕੇ ਦੇਖਦੇ ਹੋ ਤਾਂ ਸਕਰੀਨ ਦਾ ਰੰਗ ਕੁੱਝ ਹੋਰ ਦਿਖਦਾ ਹੈ ਜੇਕਰ ਫੋਨ ਨੂੰ ਟੇਢਾ ਕੀਤਾ ਜਾਵੇ ਤਾਂ ਸਕਰੀਨ ਦੇ ਰੰਗ 'ਚ ਬਦਲਾਅ ਆ ਜਾਂਦਾ ਹੈ। ਇਸ ਨਾਲ ਕਸਟਮਰ ਨੂੰ ਕਨਫਿਊਜ਼ਨ ਹੋ ਰਹੀ ਹੈ।
2. ਫੋਨ 'ਚ ਆਵਾਜ਼ ਆ ਰਹੀ ਹੈ
ਇਸ ਫੋਨ 'ਚ ਅਜੀਬ ਤਰੀਕੇ ਨਾਲ ਕਲਿੱਕਿੰਗ ਸਾਊਂਡ ਸੁਣਾਈ ਦੇ ਰਹੀ ਹੈ, ਜਿਸ ਨਾਲ ਯੂਜ਼ਰਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਸ ਪ੍ਰੇਸ਼ਾਨੀ ਨੂੰ ਲੈ ਕੇ ਵੀ ਯੂਜ਼ਰਸ ਨੇ ਗੂਗਲ ਨੂੰ ਸ਼ਿਕਾਇਤ ਭੇਜੀ ਹੈ।
3. ਫੋਨ ਡਿਊਰੇਬਲ ਨਹੀਂ ਹੈ
ਇਸ ਫੋਨ ਦੀ ਲਾਈਫ ਨੂੰ ਲੈ ਕੇ ਵੀ ਗੈਜੇਟ ਵੈਬਸਾਈਟਾਂ 'ਚ ਮਾਹਰਾਂ ਨੇ ਸਵਾਲ ਉਠਾਏ ਹਨ। ਫੋਨ ਦੀ ਬਨਾਵਟ, ਇਸ ਦੇ ਰੰਗ ਅਤੇ ਇਸ ਦੀ ਸਕਰੀਨ ਕੁਆਲਿਟੀ 'ਤੇ ਵੀ ਮਾਹਰਾਂ ਨੇ ਸਵਾਲ ਉਠਾਉਂਦੇ ਹੋਏ ਲਿਖਿਆ ਕਿ ਫੋਨ ਆਪਣੇ ਬਰਾਬਰ ਦੇ ਹੋਰਾਂ ਫੋਨਾਂ ਦੇ ਮੁਕਾਬਲੇ ਲੰਬੀ ਮਿਆਦ ਤਕ ਚੱਲਣ ਵਾਲਾ ਨਹੀਂ ਲੱਗਦਾ ਅਤੇ ਇਸ ਦਾ ਰੰਗ-ਰੂਪ ਜਲਦੀ ਖਰਾਬ ਹੋ ਸਕਦਾ ਹੈ।
4. ਸਕਰੀਨ ਬਰਨ ਦੀ ਸਮੱਸਿਆ
ਗੈਜੇਟ ਦੀ ਵੈਬਸਾਈਟ ਰੈਡਿਟ ਡਾਟ ਕਾਮ ਦੀ ਰਿਪੋਰਟ ਮੁਤਾਬਿਕ ਫੋਨ 'ਚ ਸਕਰੀਨ ਬਰਨ ਦੀ ਵੀ ਸਮੱਸਿਆ ਹੈ। ਫੋਨ ਨੂੰ ਆਨ ਕਰਨ 'ਤੇ ਤਸਵੀਰਾਂ ਦੇ ਰੰਗ ਸਾਫ ਨਜ਼ਰ ਨਹੀਂ ਆ ਰਹੇ ਅਤੇ ਫੋਨ ਦਾ ਇਸਤੇਮਾਲ ਕਰਨ ਵਾਲੇ ਲੋਕ ਇਸ ਨੂੰ ਸਕਰੀਨ ਬਰਨ ਦੱਸ ਰਹੇ ਹਨ। ਵੱਧ ਪੈਸੇ ਖਰਚ ਕਰ ਕੇ ਇਹ ਫੋਨ ਲੈਣ ਵਾਲੇ ਇਸ ਸਮੱਸਿਆ ਕਾਰਨ ਨਿਰਾਸ਼ ਦੱਸੇ ਜਾ ਰਹੇ ਹਨ।
5. ਫੋਨ ਰੰਗਾਂ ਨੂੰ ਸਹੀ ਨਹੀਂ ਦਿਖਾਉਂਦਾ
ਇਸ ਫੋਨ ਦੀ ਪੰਜਵੀਂ ਵੱਡੀ ਸਮੱਸਿਆ ਫੋਨ 'ਚ ਰੰਗਾਂ ਦਾ ਸਹੀ ਤਰੀਕੇ ਨਾਲ ਨਜ਼ਰ ਨਾ ਆਉਣਾ ਹੈ। ਹਾਲਾਂਕਿ ਗੂਗਲ ਦਾ ਦਾਅਵਾ ਹੈ ਕਿ ਇਸ ਫੋਨ ਦੇ ਰੰਗ ਹੋਰ ਫੋਨਾਂ ਦੇ ਮੁਕਾਬਲੇ ਚੰਗੇ ਹਨ ਪਰ ਫੋਨ ਮਾਹਰਾਂ ਮੁਤਾਬਿਕ ਫੋਨ ਵਧੇਰੇ ਰੰਗਾਂ ਦੀ ਸਹੀ ਪਛਾਣ ਨਹੀਂ ਕਰ ਰਿਹਾ।
Nokia 2 ਸਮਾਰਟਫੋਨ ਦੀ ਪ੍ਰੀ-ਆਰਡਰ ਬੁਕਿੰਗ ਹੋਈ ਸ਼ੁਰੂ
NEXT STORY