ਗੈਜੇਟ ਡੈਸਕ– ਇਸ ਸਾਲ ਅਕਤੂਬਰ ਮਹੀਨੇ ਲਾਂਚ ਹੋਏ ਗੂਗਲ ਪਿਕਸਲ 3 ਸਮਾਰਟਫੋਨਜ਼ ਨੂੰ ਲੈ ਕੇ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੂਗਲ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ’ਚ ਕੈਮਰਾ ਬਗ ਤੇ ਮੈਮਰੀ ਮੈਨੇਜਮੈਂਟ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ ਹੁਣਲੋਕਾਂ ਨੂੰ ਫੋਨ ਕਾਲ ਕਰਨ ’ਚ ਹੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਰਿਪੋਰਟ ਮੁਤਾਬਕ, ਕਈ ਦੇਸ਼ਾਂ ਤੋਂ ਯੂਜ਼ਰਜ਼ ਨੇ ਗੂਗਲ ਪ੍ਰੋਡਕਟ ਫੋਰਮਸ ਅਤੇ ਆਨਲਾਈਨ ਡਿਸਕਸ਼ਨ ਵੈੱਬਸਾਈਟ ਰੈਡਿਟ ’ਤੇ ਸ਼ਿਕਾਇਤਾਂ ਰਾਹੀਂ ਦੱਸਿਆ ਹੈ ਕਿ ਹੁਣ ਨਵੇਂ ਪਿਕਸਲ ਸਮਾਰਟਫੋਨਜ਼ ’ਚ ਕਾਲ ਕੁਆਲਿਟੀ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਫੋਨ ਕਰਦੇ ਸਮੇਂ ਘਟੀਆ ਕੁਆਲਿਟੀ ਦੀ ਆਡੀਓ ਸੁਣਾਈ ਦਿੰਦੀ ਹੈ ਉਥੇ ਹੀ ਕਈ ਵਾਰ ਤਾਂ ਕਨੈਕਸ਼ਨ ਵੀ ਟੁੱਟ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ ਹੈ।

ਕਾਲ ਕਰਦੇ ਸਮੇਂ ਮਾਈਕ੍ਰੋਫੋਨ ਹੋ ਰਿਹਾ ਬੰਦ
bgr ਦੀ ਰਿਪੋਰਟ ਮੁਤਾਬਕ, ਯੂਜ਼ਰਜ਼ ਨੇ ਕਿਹਾ ਹੈ ਕਿ ਕਈ ਵਾਰ ਤਾਂ ਫੋਨ ਕਾਲ ਕਰਦੇ ਸਮੇਂ ਪਿਕਸਲ 3 ਸਮਾਰਟਫੋਨਜ਼ ਦਾ ਮਾਈਕ੍ਰੋਫੋਨ ਹੀ ਕੰਮ ਕਰਨਾ ਬੰਦ ਹੋ ਜਾਂਦਾ ਹੈ ਜਿਸ ਨਾਲ ਕਾਫੀ ਦੇਰ ਗੱਲ ਕਰਨੀ ਪੈਂਦੀ ਹੈ ਅਤੇ ਯੂਜ਼ਰ ਦਾ ਕੀਮਤੀ ਸਮਾਂ ਖਰਾਬ ਹੋ ਜਾਂਦਾ ਹੈ।

ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਸਮੱਸਿਆਵਾਂ
ਇਸ ਤੋਂ ਪਹਿਲਾਂ ਗੂਗਲ ਪਿਕਸਲ 3 ਸਮਾਰਟਫੋਨਜ਼ ’ਚ ਤਸਵੀਰ ਨੂੰ ਕਲਿਕ ਕਰਕੇ ਫੋਨ ’ਚ ਸੇਵ ਨਾ ਹੋਣ ਅਤੇ ਥਰਡ ਪਾਰਟੀ ਵਾਇਰਲੈੱਸ ਚਾਰਜਰ ਨਾਲ ਫੋਨ ਦੇ ਚਾਰਜ ਨਾ ਹੋਣ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਕੰਪਨੀ ਨੇ ਸਾਫਟਵੇਅਰ ਅਪਡੇਟਸ ਨੂੰ ਜਾਰੀ ਕਰਕੇ ਇਨ੍ਹਾਂ ਨੂੰ ਫਿਕਸ ਕਰ ਦਿੱਤਾ ਹੈ ਪਰ ਇਸ ਨਾਲ ਕੰਪਨੀ ਦੇ ਅਕਸ ’ਤੇ ਕਾਫੀ ਨਾਂ-ਪੱਖੀ ਅਸਰ ਪਿਆ ਹੈ। ਕੁਝ ਯੂਜ਼ਰਜ਼ ਨੇ ਗੂਗਲ ਨੂੰ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਕੰਪਨੀ ਗਾਹਕਾਂ ਦੀ ਪਰਵਾਹ ਨਹੀਂਕਰ ਰਹੀ ਅਤੇ ਹੁਣ ਇਨ੍ਹਾਂ ਨੂੰ ਸਮਾਰਟਫੋਨ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ।
Asus ਦੇ ਇਸ ਫੋਨ ਲਈ ਐਂਡਰਾਇਡ 9 ਪਾਈ ਅਪਡੇਟ ਜਾਰੀ
NEXT STORY