ਗੈਜੇਟ ਡੈਸਕ– ਗੂਗਲ ਨੇ ਆਪਣੇ Google I/O 2022 ਈਵੈਂਟ ’ਚ ਪਿਕਸਲ ਸੀਰੀਜ਼ ਦੇ ਨਵੇਂ ਫੋਨ Google Pixel 6a ਨੂੰ ਲਾਂਚ ਕਰ ਦਿੱਤਾ ਹੈ। Google Pixel 6a ਦੇ ਨਾਲ ਗੂਗਲ ਨੇ ਖ਼ੁਦ ਦਾ Tensor ਪ੍ਰੋਸੈਸਰ ਦਿੱਤਾ ਹੈ। ਇਸ ਫੋਨ ’ਚ ਇਕ ਹੋਰ ਪ੍ਰੋਸੈਸਰ Titan M2 ਵੀ ਹੈ ਜੋ ਕਿ ਸਕਿਓਰਿਟੀ ਲਈ ਹੈ। ਫੋਨ ਦੇ ਨਾਲ 6 ਜੀ.ਬੀ. ਰੈਮ ਦਿੱਤੀ ਗਈ ਹੈ। Pixel 6a ਨੂੰ ਗੂਗਲ ਨੇ 5 ਸਾਲਾਂ ਤਕ ਸਕਿਓਰਿਟੀ ਅਪਡੇਟ ਦੇਣ ਦਾ ਦਾਅਵਾ ਕੀਤਾ ਹੈ। ਇਸ ਫੋਨ ਤੋਂ ਇਲਾਵਾ Pixel 7, Pixel 7 Pro ਅਤੇ ਟੈਬਲੇਟ ਦੀ ਵੀ ਇਕ ਝਲਕ ਵੇਖਣ ਨੂੰ ਮਿਲੀ ਹੈ, ਹਾਲਾਂਕਿ, ਇਨ੍ਹਾਂ ਦੋਵਾਂ ਫੋਨਾਂ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ।
Google Pixel 6a ਦੀ ਕੀਮਤ
Google Pixel 6a ਦੀ ਕੀਮਤ 449 ਡਾਲਰ (ਕਰੀਬ 34,800 ਰੁਪਏ) ਰੱਖੀ ਗਈ ਹੈ। ਫੋਨ ਨੂੰ ਚਾਕ, ਚਾਰਕੋਲ ਅਤੇ ਸੇਜ ਕਲਰ ’ਚ 21 ਜੁਲਾਈ ਤੋਂ ਅਮਰੀਕਾ ’ਚ ਖਰੀਦਿਆ ਜਾ ਸਕੇਗਾ। ਭਾਰਤੀ ਬਾਜ਼ਾਰ ’ਚ ਫੋਨ ਦੀ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
Google Pixel 6a ਦੇ ਫੀਚਰਜ਼
Google Pixel 6a ’ਚ ਐਂਡਰਾਇਡ 12 ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 6.1 ਇੰਚ ਦੀ ਫੁਲ ਐੱਚ.ਡੀ. ਪਲੱਸ OLED ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ ਅਤੇ ਰਿਫ੍ਰੈਸ਼ ਰੇਟ 60Hz ਹੈ। ਫੋਨ ’ਚ ਆਕਟਾ-ਕੋਰ ਗੂਗਲ ਟੈੱਨਸਰ ਪ੍ਰੋਸੈਸਰ ਹੈ ਅਤੇ ਸਕਿਓਰਿਟੀ ਪ੍ਰੋਸੈਸਿੰਗ ਲਈ Titan M2 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 6 ਜੀ.ਬੀ. ਤਕ LPDDR5 ਰੈਮ ਦੇ ਨਾਲ 128 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ।
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 12.2 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਸੈਲਫੀ ਲਈ ਗੂਗਲ ਨੇ ਇਸ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਕੈਮਰੇ ਨਾਲ 4ਕੇ ਵੀਡੀਓ ਰਿਕਾਰਡਿੰਗ 30 ਫਰੇਮ ਪ੍ਰਤੀ ਸਕਿੰਟ ’ਤੇ ਕੀਤੀ ਜਾ ਸਕੇਗੀ।
Google Pixel 6a ’ਚ ਕੁਨੈਕਟੀਵਿਟੀ ਲਈ 5G, 4G LTE, Wi-Fi 6E, ਬਲੂਟੁੱਥ 5.2 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 4410mAh ਦੀ ਬੈਟਰੀ ਹੈ ਜਿਸ ਦੇ ਨਾਲ ਫਾਸਟ ਚਾਰਜਿੰਗ ਦਾ ਵੀ ਸਪੋਰਟ ਹੈ।
Maxima ਨੇ ਇਨ-ਬਿਲਟ ਗੇਮ ਦੇ ਨਾਲ ਲਾਂਚ ਕੀਤੀ ਨਵੀਂ ਸਮਾਰਟਵਾਚ
NEXT STORY