ਜਲੰਧਰ- ਜਿਵੇਂ ਕੀ ਅਸੀਂ ਜਾਣਦੇ ਹੀ ਹਾਂ ਕਿ ਅੱਜ ਅਮਰੀਕਾ ਦੇ ਸੈਨਤ ਫਰਾਂਸਿਸਕੋ, ਕੈਲੀਫੋਰਨੀਆ 'ਚ ਗੂਗਲ ਦੁਆਰਾ ਇਕ ਇਵੈਂਟ ਆਯੋਜਿਤ ਕੀਤਾ ਜਾਣਾ ਹੈ। ਇਸ ਈਵੈਂਟ 'ਚ ਗੂਗਲ ਦੁਆਰਾ Pixel 2 ਅਤੇ Pixel 2 XL ਸਮਾਰਟਫੋਨਸ ਨੂੰ ਲਾਂਚ ਕੀਤਾ ਜਾਣਾ ਹੈ। ਇਸ ਈਵੈਂਟ 'ਚ ਸਭ ਦੀ ਨਜ਼ਰ ਇਨ੍ਹਾਂ ਦੋਨਾਂ ਹੀ ਫੋਨਸ 'ਤੇ ਹੋਣਗੀਆਂ, ਪਰ ਇਸ ਡਿਵਾਇਸ ਦੇ ਨਾਲ ਹੀ ਕੰਪਨੀ Google Home Mini ਅਤੇ Pixelbook laptop/tablet ਹਾਈ-ਬਰਿਡ ਨੂੰ ਪੇਸ਼ ਕਰ ਸਕਦੀ ਹੈ। ਲਾਂਚ ਤੋਂ ਕੱਝ ਘੰਟੇ ਪਹਿਲਾਂ ਹੀ ਹੁਣ Pixelbook ਦੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਸਾਹਮਣੇ ਆਈ ਹੈ।
9 to 5 Google ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ Pixelbook ਇੰਟੈੱਲ ਕੋਰ i5 ਪ੍ਰੋਸੈਸਰ ਅਤੇ 128GB, 256GB ਅਤੇ 512GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਤਿੰਨੋਂ ਮਾਡਲਸ i5 ਚਿੱਪਸੈੱਟ ਦੇ ਨਾਲ ਕੰਮ ਕਰਣਗੇ। ਪਰ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕਲਾਕ ਸਪੀਡ ਅਤੇ ਰੈਮ ਕਾਊਂਟ 'ਚ ਕੋਈ ਫਰਕ ਹੋਵੇਗਾ। ਇਸ ਦੇ ਨਾਲ ਹੀ ਲਿਸਟਿੰਗ 'ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ Pixelbook ਨੂੰ 12.3-ਇੰਚ ਡਿਸਪਲੇਅ ਦੇ ਨਾਲ ਪੇਸ਼ ਕੀਤਾ ਜਾਵੇਗਾ। ਫਿਲਹਾਲ ਇਸ ਦੇ ਰੈਜ਼ੋਲਿਊਸ਼ਨ ਦੇ ਬਾਰੇ 'ਚ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਇਸ ਤੋਂ ਪਹਿਲਾਂ ਦੀ ਕ੍ਰੋਮਬੁੱਕ Pixels 'ਚ ਡਿਸਪਲੇਅ ਦਾ ਰੈਜ਼ੋਲਿਊਸ਼ਨ (2560x1700) 3:2 ਅੇਸਪੈਕਟ ਰੇਸ਼ਿਓ ਦੇ ਨਾਲ ਸੀ।
Pixelbook 128GB ਮਾਡਲ ਨੂੰ 1,199 ਡਾਲਰ (ਲਗਭਗ 78,385 ਰੁਪਏ) 'ਚ ਅਤੇ 512GB ਨੂੰ 1,749 ਡਾਲਰ (ਲਗਭਗ 11,4305 ਰੁਪਏ) 'ਚ ਪੇਸ਼ ਕੀਤਾ ਜਾ ਸਕਦਾ ਹੈ। ਗੂਗਲ ਇਸ ਦੇ ਨਾਲ ਹੀ Pixelbook Pen ਨੂੰ 99 ਡਾਲਰ (ਲਗਭਗ 6,470 ਰੁਪਏ) 'ਚ ਪੇਸ਼ ਕਰੇਗੀ ਜੋ ਕਿ ਸੈਮਸੰਗ Chromebook Plus ਅਤੇ Pro ਦੀ ਤਰ੍ਹਾਂ ਕੰਮ ਕਰੇਗਾ।
Amazon Echo ਨੂੰ ਟੱਕਰ ਦੇਵਗਾ Google Home Mini, ਲਾਂਚ ਤੋਂ ਪਹਿਲਾਂ ਇੰਟਰਨੈੱਟ 'ਤੇ ਆਇਆ ਨਜ਼ਰ
NEXT STORY