ਗੈਜੇਟ ਡੈਸਕ– ਗੂਗਲ ਨੇ ਚੁੱਪ-ਚਾਪ ਇਕ 'Switch to Android' ਐਪ ਲਾਂਚ ਕਰ ਦਿੱਤਾ ਹੈ। ਇਹ ਐਪ ਖਾਸਤੌਰ ’ਤੇ ਅਜਿਹੇ iOS ਯੂਜ਼ਰਸ ਲਈ ਲਾਂਚ ਕੀਤਾ ਗਿਆ ਹੈ ਜੋ ਕਿ ਐਂਡਰਾਇਡ ’ਚ ਸਵਿੱਚ ਕਰਨਾ ਚਾਹੁੰਦੇ ਹਨ ਯਾਨੀ ਆਈਫੋਨ ਤੋਂ ਐਂਡਰਾਇਡ ’ਚ ਆਉਣਾ ਚਾਹੁੰਦੇ ਹਨ। ਗੂਗਲ ਦਾ 'Switch to Android' ਐਪ ਵਾਇਰਲੈੱਸ ਤਰੀਕੇ ਨਾਲ ਕੰਮ ਕਰਦਾ ਹੈ ਯਾਨੀ ਇਸ ਰਾਹੀਂ ਡਾਟਾ ਟ੍ਰਾਂਸਫਰ ਕਰਨ ਲਈ ਕਿਸੇ ਕੇਬਲ ਦੀ ਲੋੜ ਨਹੀਂ ਹੈ।
ਇਸ ਐਪ ਨੂੰ ਲੈ ਕੇ ਗੂਗਲ ਦਾ ਦਾਅਵਾ ਹੈ ਕਿ ਆਈ.ਓ.ਐੱਸ. ਤੋਂ ਐਂਡਰਾਇਡ ’ਚ ਡਾਟਾ ਟ੍ਰਾਂਸਫਰ ਪੂਰੀ ਤਰ੍ਹਾਂ ਸਕਿਓਰ ਹੋਵੇਗਾ। ਇਸਤੋਂ ਇਲਾਵਾ ਇਸ ਐਪ ਰਾਹੀਂ ਡਾਟਾ ਟ੍ਰਾਂਸਫਰ ਕਰਨ ’ਚ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ। 'Switch to Android' ਐਪ ਨੂੰ ਐਪ ਸਟੋਰ ’ਤੇ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਐਪ ਦੇ ਡਿਸਕ੍ਰਿਪਸ਼ਨ ਦੇ ਨਾਲ ਸਵਿੱਚ ਕਰਨ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਡਾਟਾ ਟ੍ਰਾਂਸਫਰ ਦੌਰਾਨ ਯੂਜ਼ਰਸ ਨੂੰ ਕਾਨਟੈਕਟ ਤੋਂ ਲੈ ਕੇ ਕੈਲੰਡਰ, ਫੋਟੋਜ਼-ਵੀਡੀਓ ਤਕ ਦਾ ਵੀ ਆਪਸ਼ਨ ਵੱਖ ਤੋਂ ਮਿਲੇਗਾ। ਇਸ ਐਪ ਦਾ ਸਾਈਜ਼ 30 ਐੱਮ.ਬੀ. ਹੈ ਅਤੇ ਇਸਨੂੰ ਆਈ.ਓ.ਐਅਸ. 12.0 ਜਾਂ ਇਸਤੋਂ ਬਾਅਦ ਦੇ ਆਈ.ਓ.ਐੱਸ. ਵਾਲੇ ਆਈਫੋਨ ’ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਅਜੇ ਤਕ ਆਈ.ਓ.ਐੱਸ. ਤੋਂ ਐਂਡਰਾਇਡ ’ਚ ਸਵਿੱਚ ਕਰਨ ਦਾ ਕੋਈ ਸਿੱਧਾ ਤਰੀਕਾ ਨਹੀਂ ਸੀ। ਐਪਲ ਕੋਲ ਐਂਡਰਾਇਡ ਤੋਂ ਆਈ.ਓ.ਐੱਸ. ’ਚ ਸਵਿੱਚ ਕਰਨ ਦਾ ਆਪਸ਼ਨ ਪਹਿਲਾਂ ਤੋਂ ਹੀ ਹੈ।
ਨਵੇਂ ਡਿਜ਼ਾਇਨ ਅਤੇ ਬਿਹਤਰੀਨ ਫੀਚਰਜ਼ ਨਾਲ ਜਲਦ ਲਾਂਚ ਹੋਵੇਗੀ 2023 BMW X7 SUV
NEXT STORY