ਜਲੰਧਰ- ਗੂਗਲ ਟ੍ਰਾਂਸਲੇਟ ਇਕ ਬੇਹੱਦ ਕੰਮ ਦਾ ਫੀਚਰ ਹੈ, ਖਾਸ ਕਰ ਕੇ ਉਨ੍ਹਾਂ ਲੋਕਾਂ ਦੇ ਲਈ ਜੋ ਜ਼ਿਆਦਾਤਰ ਵਿਦੇਸ਼ ਜਾਂਦੇ ਹਨ, ਜਾਂ ਫਿਰ ਇਕ ਨਵੀਂ ਭਾਸ਼ਾ ਸਿੱਖਣ ਦੇ ਇਛੁੱਕ ਹਨ। ਹੁਣ ਗੂਗਲ ਨੇ ਆਪਣੀ ਇਸ ਐਪ ਦੇ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ। 7oogle “ranslate 'ਚ ਹੁਣ ਇਕ ਨਵੀਂ ਅਪਡੇਟ ਦੇ ਰਾਹੀਂ ਕਈ ਭਾਰਤੀ ਭਾਸ਼ਾਵਾਂ 'ਚ ਆਫਲਾਈਨ ਟ੍ਰਾਂਸਲੇਸ਼ਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅੰਗਰੇਜ਼ੀ ਤੋਂ 7 ਭਾਰਤੀ ਭਾਸ਼ਾਵਾਂ 'ਚ ਕੈਮਰਾ ਟ੍ਰਾਂਸਲੇਸ਼ਨ ਸਮੇਤ ਕਈ ਦੂਜੇ ਫੀਚਰਸ ਵੀ ਆਏ ਹਨ।
ਜਿੰਨ੍ਹਾਂ 7 ਭਾਸ਼ਾਵਾਂ 'ਚ ਕੈਮਰਾ ਟ੍ਰਾਂਸਲੇਸ਼ਨ ਸਪਾਰਟ ਆਇਆ ਹੈ, ਉਨ੍ਹਾਂ 'ਚ ਬੰਗਾਲੀ, ਗੁਜਰਾਤੀ, ਕੰਨੜ, ਤਮਿਲ, ਮਰਾਠੀ, ਤੇਲਗੂ ਅਤੇ ਉਰਦੂ ਸ਼ਾਮਿਲ ਹਨ। ਆਫਲਾਈਨ ਦੇ ਰਾਹੀਂ ਉਸ ਸਮੇਂ ਵੀ ਯੂਜ਼ਰਸ ਇਕ ਫਾਈਲ ਡਾਊਨਲੋਡ ਕਰ ਸਕਦੇ ਹਨ, ਜਦਕਿ ਉਨ੍ਹਾਂ ਦੇ ਕੋਲ ਇੰਟਰਨੈੱਟ ਕਨੈਕਸ਼ਨ ਨਾ ਹੋਵੇ। ਇੰਸਟੈਂਟ ਕੈਮਰਾ ਟ੍ਰਾਂਸਲੇਸ਼ਨ ਵੀ ਇਸ ਦਾ ਹੀ ਇਕ ਐਕਸਟੈਂਸਨ ਹੈ, ਜਦਕਿ ਇਹ ਫੀਚਰ ਆਫਲਾਈਨ ਮੋਡ 'ਚ ਅੰਗਰੇਜ਼ੀ ਭਾਸ਼ਾ ਦੇ ਲਈ ਹੀ ਕੰਮ ਕਰੇਗਾ।
ਗੂਗਲ ਦੇ ਅਧਿਕਾਰਿਤ ਚੇਂਜਲਾਗ 'ਚ ਕਿਹਾ ਹੈ ਕਿ ਆਫਲਾਈਨ ਟ੍ਰਾਂਸਲੇਸ਼ਨ ਸਮੇਤ, ਹੁਣ ਅੰਗਰੇਜ਼ੀ ਤੋਂ ਗੁਜਰਾਤੀ, ਬੰਗਾਲੀ, ਕੰਨੜ, ਮਰਾਠੀ, ਤਮਿਲ, ਤੇਲਗੂ ਅਤੇ ਉਰਦੂ 'ਚ ਇੰਸਟੈਂਟ ਕੈਮਰਾ ਟ੍ਰਾਂਸਲੇਸ਼ਨ ਹੋਵੇਗਾ। ਇਸ ਦੇ ਨਾਲ ਹੀ ਕਈ ਬਗ ਫਿਕਸ ਵੀ ਕੀਤੇ ਗਏ ਹਨ। ਐਂਡ੍ਰਾਇਡ ਗੂਗਲ ਟ੍ਰਾਂਸਲੇਟ ਦੇ ਲਈ ਇਸ ਅਪਡੇਟ ਨੂੰ ਪਲੇਅ ਸਟੋਰ ਦੇ ਰਾਹੀਂ ਰੋਲ ਆਊਟ ਕੀਤਾ ਜਾ ਰਿਹਾ ਹੈ ਪਰ ਜੇਕਰ ਤੁਹਾਨੂੰ ਇਹ ਅਪਡੇਟ ਨਹੀਂ ਮਿਲੀ ਹੈ ਅਤੇ ਤੁਸੀਂ ਹੁਣ ਇਸ ਫੀਚਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਏ. ਪੀ. ਕੇ. ਫਾਈਲ ਡਾਊਨਲੋਡ ਕਰ ਸਕਦੇ ਹੋ।
ਇਸ ਤੋਂ ਇਲਾਵਾ ਗੂਗਲ ਆਪਣੀ ਈਮੇਲ ਸਰਵਿਸ Gmail ਦੇ ਡਿਜ਼ਾਈਨ 'ਚ ਵੀ ਅਹਿਮ ਬਦਲਾਅ ਕਰਨ ਜਾ ਰਿਹਾ ਹੈ। ਜੀਮੇਲ 'ਚ ਕਈ ਨਵੇਂ ਫੀਚਰਸ ਵੀ ਆਉਣ ਦੀ ਖਬਰ ਹੈ। ਇਸ 'ਚ ਸਭ ਤੋਂ ਜ਼ਿਆਦਾ ਚਰਚਾ ਹੈ ਐਕਸਪਾਇਰੀ ਡੇਟ ਦੇ ਨਾਲ ਈਮੇਲ ਭੇਜਣਾ ਮਤਲਬ ਇਕ ਨਿਸ਼ਚਿਤ ਮਿਆਦ ਤੋਂ ਬਾਅਦ ਈਮੇਲ ਆਪਣੇ-ਆਪ ਇਨਬਾਕਸ ਤੋਂ ਡਿਲੀਟ ਹੋ ਜਾਵੇਗਾ।
ਜਾਣੋ ਹੁਵਾਵੇ ਕਦੋਂ ਲਾਂਚ ਕਰੇਗੀ ਪਹਿਲਾ 5ਜੀ ਸਮਾਰਟਫੋਨ
NEXT STORY