ਗੈਜੇਟ ਡੈਸਕ- ਗੂਗਲ ਨੇ ਕੁਝ ਪਹਿਲਾਂ ਹੀ ਕ੍ਰੋਮਕਾਸਟ ਨੂੰ ਬੰਦ ਕਰ ਦਿੱਤਾ ਹੈ ਜਿਸ ਨੂੰ ਸਾਲ 2014 'ਚ ਲਾਂਚ ਕੀਤਾ ਗਿਆ ਸੀ। ਹੁਣ ਗੂਗਲ ਨੇ ਇਸ ਦੀ ਜਗ੍ਹਾ Google TV Streamer (4K) ਨੂੰ ਲਾਂਚ ਕੀਤਾ ਹੈ। ਇਹ ਸਾਲ 2020 'ਚ ਲਾਂਚ ਹੋਏ ਗੂਗਲ ਟੀਵੀ (4K) ਨੂੰ ਵੀ ਰਿਪਲੇਸ ਕਰੇਗਾ। Google TV Streamer ਦੇ ਨਾਲ 4K ਮੀਡੀਆ ਸਟਰੀਮਿੰਗ ਦੀ ਸਹੂਲਤ ਮਿਲੇਗਾ। Google TV Streamer 'ਚ 32GB ਦੀ ਸਟੋਰੇਜ ਹੈ।
Google TV Streamer (4K) ਦੀ ਕੀਮਤ
Google TV Streamer (4K) ਦੀ ਕੀਮਤ 99.99 ਡਾਲਰ ਯਾਨੀ ਕਰੀਬ 8,390 ਰੁਪਏ ਹੈ। ਇਸ ਨੂੰ ਗੂਗਲ ਦੀ ਅਧਿਕਾਰਤ ਵੈੱਬਸਾਈਟ ਤੋਂ ਫਿਲਹਾਲ ਅਮਰੀਕਾ 'ਚ ਆਰਡਰ ਕੀਤਾ ਜਾ ਸਕਦਾ ਹੈ। ਹੋਰ ਦੇਸ਼ਾਂ 'ਚ ਇਸ ਨੂੰ ਜਲਦੀ ਹੀ ਉਪਲੱਬਧ ਕਰਵਾਇਆ ਜਾਵੇਗਾ। Google TV Streamer ਨੂੰ ਹੇਜ਼ਲ ਅਤੇ ਪੋਰਸੀਲੇਨ ਕਲਰ 'ਚ ਖਰੀਦਿਆ ਜਾ ਸਕਦਾ ਹੈ।
Google TV Streamer (4K) ਦੀਆਂ ਖੂਬੀਆਂ
Google TV Streamer (4K) ਦੇ ਨਾਲ 4K HDR ਕੰਟੈਂਟ ਦਾ 60fps 'ਤੇ ਸਪੋਰਟ ਹੈ। ਇਸ ਵਿਚ Dolby Vision, HDR 10+ ਅਤੇ HLG ਵੀਡੀਓ ਫਾਰਮੇਟ ਦਾ ਵੀ ਸਪੋਰਟ ਹੈ। ਇਸ ਤੋਂ ਇਲਾਵਾ ਗੂਗਲ ਟੀਵੀ ਸਟਰੀਮਰ ਡਾਲਬੀ ਆਡੀਓ ਨੂੰ ਵੀ ਸਪੋਰਟ ਕਰਦਾ ਹੈ। ਇਸ ਦਾ ਕੁੱਲ ਭਾਰ 162 ਗ੍ਰਾਮ ਹੈ। ਗੂਗਲ ਟੀਵੀ ਸਟਰੀਮਰ ਦਾ ਡਿਜ਼ਾਈਨ ਸੈੱਟ-ਟਾਪ-ਬਾਕਸ ਵਰਗਾ ਹੈ, ਪਹਿਲਾਂ ਵਾਲੇ ਦਾ ਡਿਜ਼ਾਈਨ ਡੋਂਗਲ ਵਰਗਾ ਸੀ।
Google TV Streamer ਦੇ ਨਾਲ ਐਂਡਰਾਇਡ ਟੀਵੀ ਓ.ਐੱਸ. ਦਿੱਤਾ ਗਿਆ ਹੈ ਅਤੇ ਇਸ ਵਿਚ 4 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਹੈ। ਇਸ ਵਿਚ YouTube, Netflix, Apple TV+ ਵਰਗੇ ਐਪਸ ਦਾ ਸਪੋਰਟ ਮਿਲੇਗਾ। ਨਾਲ ਹੀ 7,00,000+ ਮੂਵੀਜ਼ ਅਤੇ ਸ਼ੋਅਜ਼ ਮਿਲਣਗੇ।
ਇਸ ਦੇ ਨਾਲ ਗੂਗਲ ਦੇ ਏ.ਆਈ. ਟੂਲ ਜੈਮਿਨੀ ਦਾ ਵੀ ਸਪੋਰਟ ਮਿਲੇਗਾ। ਕੰਟੈਂਟ ਸਜੈਸ਼ਨ ਲਈ ਇਹ ਗੂਗਲ ਏ.ਆਈ. ਦਾ ਇਸਤੇਮਾਲ ਕਰੇਗਾ। ਕੁਨੈਕਟੀਵਿਟੀ ਲਈ ਗੂਗਲ ਟੀਵੀ ਸਟਰੀਮਰ 'ਚ USB Type-C, HDMI 2.1, ਥੰਡਰਨੈੱਟ ਅਤੇ Wi-Fi 5 ਤੋਂ ਇਲਾਵਾ ਬਲੂਟੁੱਥ 5.1 ਦਿੱਤੇ ਗਏ ਹਨ।
Samsung ਨੇ ਕੀਤਾ Freedom Sale ਦਾ ਐਲਾਨ, ਫ੍ਰੀ ਮਿਲੇਗਾ Smart TV ਤੇ ਸਾਊਂਡਬਾਰ
NEXT STORY