ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਦੇ ਯੂਜ਼ਰਜ਼ ਹੋ ਅਤੇ ਗੂਗਲ ਡ੍ਰਾਈਵ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਗੂਗਲ ਡ੍ਰਾਈਵ ਹੈਕਰਾਂ ਦੇ ਨਿਸ਼ਾਨੇ 'ਤੇ ਹੈ। ਅਜਿਹਾ ਅਸੀਂ ਨਹੀਂ ਸਗੋਂ ਖੁਦ ਗੂਗਲ ਆਖ ਰਿਹਾ ਹੈ। ਗੂਗਲ ਨੇ ਆਪਣੇ ਸਾਰੇ ਗੂਗਲ ਡ੍ਰਾਈਵ ਯੂਜ਼ਰਜ਼ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਯੂਜ਼ਰਜ਼ ਸਪੈਮ ਅਟੈਕਰ ਦੇ ਨਿਸ਼ਾਨੇ 'ਤੇ ਹਨ।
ਗੂਗਲ ਨੇ ਕਿਹਾ ਹੈ ਕਿ ਗੂਗਲ ਡ੍ਰਾਈਵ ਯੂਜ਼ਰਜ਼ ਕੋਲ ਸ਼ੱਕੀ ਫਾਈਲ ਦੇ ਲਿੰਕ ਆ ਰਹੇ ਹਨ। ਗੂਗਲ ਨੇ ਕਿਹਾ ਹੈ ਕਿ ਇਸ ਸਪੈਮ ਬਾਰੇ ਉਸਦੀ ਤਕਨੀਕੀ ਟੀਮ ਨੂੰ ਵੀ ਜਾਣਕਾਰੀ ਹੈ ਅਤੇ ਟੀਮ ਇਸਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ। ਗੂਗਲ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਵੀ ਗੂਗਲ ਡ੍ਰਾਈਵ ਦਾ ਕੋਈ ਲਿੰਕ ਆਉਂਦਾ ਹੈ ਤਾਂ ਉਸ ਲਿੰਕ 'ਤੇ ਕਲਿੱਕ ਕਰਨ ਦੀ ਗਲਤੀ ਨਾ ਕਰੋ। ਜੇਕਰ ਤੁਹਾਨੂੰ ਵੀ ਲਗਦਾ ਹੈ ਕਿ ਕੋਈ ਅਜਿਹਾ ਮੇਲ ਆਇਆ ਹੈ ਜਿਸ ਵਿਚ ਡ੍ਰਾਈਵ ਦਾ ਲਿੰਕ ਹੈ ਤਾਂ ਉਸ 'ਤੇ ਕਲਿੱਕ ਨਾ ਕਰੋ।
ਇਸ ਤੋਂ ਇਲਾਵਾ ਜੇਕਰ ਗੂਗਲ ਡ੍ਰਾਈਵ ਦੀ ਮਨਜ਼ੂਰੀ ਲਈ ਕੋਈ ਲਿੰਕ ਆਉਂਦਾ ਹੈ ਤਾਂ ਉਸ 'ਤੇ ਕਲਿੱਕ ਨਾ ਕਰੋ ਅਤੇ ਨਾ ਹੀ ਮਨਜ਼ੂਰੀ ਦਿਓ। ਅਜਿਹੇ ਮੇਲ ਨੂੰ ਸਪੈਮ ਵਜੋਂ ਚਿੰਨ੍ਹਿਤ ਕਰੋ। ਜੇਕਰ ਲੋੜ ਹੋਵੇ ਤਾਂ ਅਜਿਹੀਆਂ ਮੇਲ ਭੇਜਣ ਵਾਲੀ ਆਈ.ਡੀ. ਨੂੰ ਵੀ ਬਲਾਕ ਕਰ ਦਿਓ। ਬਹੁਤ ਸਾਰੇ ਮਾਮਲਿਆਂ ਵਿੱਚ ਗੂਗਲ ਖੁਦ ਅਜਿਹੀਆਂ ਫਾਈਲਾਂ ਨੂੰ ਬਲੌਕ ਕਰ ਦਿੰਦਾ ਹੈ। ਅਜਿਹੇ 'ਚ ਯੂਜ਼ਰਜ਼ ਇਸ ਨੂੰ ਓਪਨ ਨਹੀਂ ਕਰ ਪਾ ਰਹੇ ਹਨ।
ਫਰਵਰੀ ਦੇ ਮਹੀਨੇ ਘਰੇਲੂ ਹਵਾਈ ਆਵਾਜਾਈ 4.8 ਫ਼ੀਸਦੀ ਤੋਂ ਵਧ ਕੇ 126.48 ਲੱਖ ਯਾਤਰੀ ਹੋਈ
NEXT STORY