ਗੈਜੇਟ ਡੈਸਕ– ਐਂਡਰਾਇਡ ਯੂਜ਼ਰਸ ਲਈ ਵੱਡੀ ਖਬਰ ਹੈ। ਗੂਗਲ ਹੁਣ 2.3.7 ਜਾਂ ਉਸ ਤੋਂ ਘੱਟ ਵਰਜ਼ ’ਤੇ ਚੱਲਣ ਵਾਲੇ ਐਂਡਰਾਇਡ ਫੋਨਾਂ ’ਤੇ ਸਾਈਨ-ਇਨ ਦੀ ਸੁਪੋਰਟ ਨਹੀਂ ਕਰੇਗਾ। ਗੂਗਲ ਦੁਆਰਾ ਯੂਜ਼ਰਸ ਨੂੰ ਭੇਜੇ ਗਏ ਇਕ ਈਮੇਲ ਤੋਂ ਪਤਾ ਚਲਦਾ ਹੈ ਕਿ ਇਹ ਤਬਦੀਲੀ 27 ਸਤੰਬਰ ਤੋਂ ਲਾਗੂ ਹੋਵੇਗੀ। ਈਮੇਲ ਯੂਜ਼ਰਸ ਨੂੰ ਸਤੰਬਰ ਤੋਂ ਬਾਅਦ ਵੀ ਗੂਗਲ ਐਪ ਦਾ ਇਸਤੇਮਾਲ ਜਾਰੀ ਰੱਖਣ ਲਈ ਘੱਟੋ-ਘੱਟ ਐਂਡਰਾਇਡ 3.0 ਹਨੀਕਾਂਬ ਨੂੰ ਅਪਡੇਟ ਕਰਨ ਦੀ ਸਲਾਹ ਦਿੰਦਾ ਹੈ। ਇਹ ਸਿਸਟਮ ਅਤੇ ਐਪ ਲੈਵਲ ਸਾਈਨ-ਇਨ ਨੂੰ ਪ੍ਰਭਾਵਿਤ ਕਰੇਗਾ ਪਰ ਯੂਜ਼ਰਸ ਨੂੰ ਫੋਨ ਦੇ ਬ੍ਰਾਊਜ਼ਰ ਰਾਹੀਂ ਜੀਮੇਲ, ਗੂਗਲ ਸਰਚ, ਗੂਗਲ ਡ੍ਰਾਈਵ, ਯੂਟਿਊਬ ਅਤੇ ਹੋਰ ਗੂਗਲ ਸੇਵਾਵਾਂ ’ਚ ਸਾਈਨ-ਇਨ ਕਰਨ ਦੀ ਸਮਰੱਥਾ ਦੇ ਸਕਦਾ ਹੈ।
ਇਹ ਵੀ ਪੜ੍ਹੋ– ਆ ਗਿਆ ਲੈਪਟਾਪ ਚਾਰਜ ਕਰਨ ਵਾਲਾ ਪਾਵਰਬੈਂਕ, ਇੰਨੀ ਹੈ ਕੀਮਤ
ਇਸ ਲਈ ਇਹ ਕਦਮ ਚੁੱਕ ਰਹੀ ਕੰਪਨੀ
ਆਪਣੀ ਰਿਪੋਰਟ ’ਚ 9ਟੂ5ਗੂਗਲ ਨੇ ਉਨ੍ਹਾਂ ਯੂਜ਼ਰਸ ਨੂੰ ਭੇਜੇ ਗਏ ਈਮੇਲ ਦਾ ਇਕ ਸਕਰੀਨਸ਼ਾਟ ਸਾਂਝਾ ਕੀਤਾ, ਜਿਨ੍ਹਾਂ ਦੇ ਇਸ ਤਬਦੀਲੀ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਐਂਡਰਾਇਡ ਦੇ ਬਹੁਤ ਪੁਰਾਣੇ ਵਰਜ਼ਨਾਂ ’ਤੇ ਯੂਜ਼ਰ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਗੂਗਲ ਸਪੱਸ਼ਟ ਰੂਪ ’ਚ ਯੂਜ਼ਰ ਡਾਟਾ ਦੀ ਸੁਰੱਖਿਆ ਅਤੇ ਅਕਾਊਂਟ ਸੁਰੱਖਿਆ ਬਣਾਈ ਰੱਖਣ ’ਚ ਮਦਦ ਲਈ ਅਜਿਹਾ ਕਰ ਰਿਹਾ ਹੈ। 27 ਸਤੰਬਰ ਤੋਂ, ਐਂਡਰਾਇਡ ਵਰਜ਼ਨ 2.3.7 ਅਤੇ ਉਸ ਤੋਂ ਘੱਟ ’ਤੇ ਚੱਲਣ ਫੋਨ ’ਤੇ ਜਦੋਂ ਵੀ ਯੂਜ਼ਰ ਲੋਡ ਕੀਤੇ ਗਏ ਕਿਸੇ ਐਪ ’ਚ ਸਾਈਨ-ਇਨ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ‘username or password error’ ਮਿਲੇਗਾ।
ਇਹ ਵੀ ਪੜ੍ਹੋ– WhatsApp ਨੂੰ ਟੱਕਰ ਦੇਵੇਗਾ ਭਾਰਤੀ ਮੈਸੇਜਿੰਗ ਐਪ Sandes
Twitter ਦੇ ਰਿਹਾ 2.5 ਲੱਖ ਰੁਪਏ ਕਮਾਉਣ ਦਾ ਮੌਕਾ, ਕਰਨਾ ਹੋਵੇਗਾ ਇਹ ਕੰਮ
NEXT STORY