ਗੈਜੇਟ ਡੈਸਕ– ਆਤਮਨਿਰਭਰ ਭਾਰਤ ਤਹਿਤ ਸਰਕਾਰ ਨੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਟੱਕਰ ਦੇਣ ਲਈ ਮੇਡ ਇਨ ਇੰਡੀਆ ਮੈਸੇਜਿੰਗ ਐਪ Sandes ਦਾ ਐਲਾਨ ਕੀਤਾ ਸੀ। ਇਹ ਐਪ ਕਾਫ਼ੀ ਹੱਦ ਤਕ ਵਟਸਐਪ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਯੂਜ਼ਰਸ ਨੂੰ ਮੈਸੇਜਿੰਗ ਸੇਵਾ ਪ੍ਰਦਾਨ ਕਰਦਾ ਹੈ। ਹਾਲ ਹੀ ’ਚ ਇਲੈਕਟ੍ਰੋਨਿਕਸ ਅਤੇ ਆਈ.ਟੀ. ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ 30 ਜੁਲਾਈ ਨੂੰ ਲੋਕ ਸਭਾ ’ਚ ਇਕ ਲਿਖਿਤ ਉੱਤਰ ’ਚ ਕਿਹਾ ਕਿ ਕੇਂਦਰ ਨੇ ਇਕ ਇੰਸਟੈਂਟ ਮੈਸੇਜਿੰਗ ਪਲੇਟਫਾਰਮ Sandes ਲਾਂਚ ਕੀਤਾ ਹੈ। ਇਹ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ’ਤੇ ਉਪਲੱਬਧ ਹੈ।
ਰਿਪੋਰਟ ਮੁਤਾਬਕ, ਇਲੈਕਟ੍ਰੋਨਿਕਸ ਅਤੇ ਆਈ.ਟੀ.ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ 30 ਜੁਲਾਈ ਨੂੰ ਲੋਕ ਸਭਾ ’ਚ ਇਕ ਲਿਖਿਤ ਉੱਤਰ ’ਚ ਐਪ ਬਾਰੇ ਦੱਸਿਆ। ਵਟਸਐਪ ਦੀ ਤਰ੍ਹਾਂ ਯੂਜ਼ਰਸ ਇਕ ਵੈਲਿਡ ਮੋਬਾਇਲ ਨੰਬਰ ਅਤੇ ਇਕ ਈਮੇਲ ਆਈ.ਡੀ. ਦਰਜ ਕਰਕੇ Sandes ਐਪ ਦਾ ਇਸਤੇਮਾਲ ਕਰ ਸਕਦੇ ਹਨ। ਫਿਲਹਾਲ ਐਪ ਦਾ ਇਸਤੇਮਾਲ ਸਿਰਫ ਸਰਕਾਰੀ ਅਧਿਕਾਰੀ ਅਤੇ ਇਸ ਨਾਲ ਜੁੜੀਆਂ ਏਜੰਸੀਆਂ ਹੀ ਕਰ ਰਹੀਆਂ ਹਨ।
ਰਾਜੀਵ ਚੰਦਰਸ਼ੇਖਰ ਮੁਤਾਬਕ, Sandes ਇਕ ਓਪਨ ਸੋਰਸ ਬੇਸਡ ਸਕਿਓਰ ਕਲਾਊਡ ਅਨੇਬਲਡ ਪਲੇਟਫਾਰਮ ਹੈ ਜਿਸ ਨੂੰ ਸਰਕਾਰ ਹੋਸਟ ਕਰਦੀ ਹੈ। ਅਜਿਹਾ ਇਸ ਲਈ ਤਾਂ ਜੋ ਸਟ੍ਰੈਟਿਜਿਕ ਕੰਟਰੋਲ ਭਾਰਤ ਸਰਕਾਰ ਕੋਲ ਹੀ ਰਹੇ। ਇਸ ਪਲੇਟਫਾਰਮ ਦੇ ਕਈ ਫੀਚਰਜ਼ ਹਨ। ਸਿੰਗਲ ਚੈਟ, ਗਰੁੱਪ ਮੈਸੇਜਿੰਗ, ਫਾਇਲ ਸ਼ੇਅਰਿੰਗ ਅਤੇ ਆਡੀਓ ਵੀਡੀਓ ਕਾਲਸ ਵੀ ਇਸ ਰਾਹੀਂ ਕੀਤੇ ਜਾ ਸਕਦੇ ਹਨ।
2.5 ਕਰੋੜ ’ਚ ਵਿਕਿਆ ਸਟੀਵ ਜਾਬਸ ਦਾ ਜਾਬ ਐਪਲੀਕੇਸ਼ਨ, 18 ਸਾਲ ਦੀ ਉਮਰ ’ਚ ਦਿੱਤੀ ਸੀ ਅਰਜ਼ੀ
NEXT STORY