ਜਲੰਧਰ: ਅੱਜ ਕੱਲ ਲੋਕਾਂ 'ਚ ਫੋਟੋਗਰਾਫੀ ਦਾ ਕ੍ਰੇਜ ਇੰਨਾ ਵੱਧਦਾ ਜਾ ਰਿਹਾ ਹੈ ਕਿ ਇਥੇ ਕੁੱਝ ਚੰਗਾ ਲਗਿਆ ਨਹੀਂ ਕਿ ਫੋਟੋ ਖਿੱਚਣ ਲੱਗ ਗਏ। ਤਸਵੀਰ ਲੈਣ ਲਈ ਪੇਸ਼ੇਵਰ ਫੋਟੋਗਰਾਫਰ ਹੋਣਾ ਜਰੂਰੀ ਨਹੀਂ। ਹਰ ਕਿਸੇ ਦੇ ਹੱਥ 'ਚ ਕੈਮਰਾ ਹੈ ਅਤੇ ਹਰ ਕੋਈ ਫੋਟੋਗ੍ਰਾਫਰ ਹੈ। ਇਸ ਨੂੰ ਵੇਖਦੇ ਹੋਏ ਗੋਪ੍ਰੋ ਨੇ ਰਿਲਾਇੰਸ ਡਿਜ਼ੀਟਲ ਦੇ ਨਾਲ ਪਾਰਟਨਰਸ਼ਿਪ ਦੇ ਤਹਿਤ ਭਾਰਤ 'ਚ ਆਪਣੀ ਗੋਪ੍ਰੋ ਕੈਮਰਾ ਸੀਰੀਜ ਪੇਸ਼ ਕੀਤੀ ਹੈ। ਇਸ ਦੇ ਤਹਿਤ ਗੋਪ੍ਰੋ ਨੇ ਹੀਰੋ ਸੈਸ਼ਨ, ਹੀਰੋ 4 ਸਿਲਵਰ ਅਤੇ ਹੀਰੋ 4 ਬਲੈਕ ਕੈਮਰੇ ਪੇਸ਼ ਕੀਤੇ ਹਨ।
ਹੁਣ ਤੱਕ ਆਧਿਕਾਰਕ ਤੌਰ 'ਤੇ ਤਾਂ ਇਸ ਦੀ ਕੀਮਤ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਗੋਪ੍ਰੋ ਹੀਰੋ 4 ਸੈਸ਼ਨ ਅਮੈਜ਼ਾਨ 'ਤੇ 20,650 ਰੁਪਏ ਦੀ ਕੀਮਤ ਦੇ ਨਾਲ ਵੇਖਿਆ ਗਿਆ ਹੈ। ਉਥੇ ਹੀ ਹੀਰੋ 4 ਸਿਲਵਰ ਦੀ ਕੀਮਤ 31,825 ਰੁਪਏ ਅਤੇ ਹੀਰੋ 4 ਬਲੈਕ ਦੀ ਕੀਮਤ 45,990 ਰੁਪਏ ਹੈ। ਇਸ ਦਾ ਸਭ ਤੋਂ ਬੇਸ ਵਰਜਨ, ਹੀਰੋ ਸੈਸ਼ਨ HD ਇਮੇਜ ਕੁਆਲਿਟੀ ਦਿੰਦਾ ਹੈ, ਇਸ ਦੀ ਪਿਕਸਲ ਕੁਆਲਿਟੀ 1440 ਪਿਕਸਲ ਹੈ ਅਤੇ ਇਹ 8 ਮੈਗਾਪਿਕਸਲ ਦੀ ਸਟੀਲ ਇਮੇਜ ਦਿੰਦਾ ਹੈ। ਇਹ ਵਾਟਰਪਰੂਫ ਹੈ। ਇਸ ਨੂੰ ਇਕ ਬਟਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਹੀਰੋ 4 ਸਿਲਵਰ 2.7K HD ਵੀਡੀਓ ਰੈਜੋਲਿਊਸ਼ਨ 'ਚ ਰਿਕਾਰਡਿੰਗ ਕਰ ਸਕਦਾ ਹੈ ਅਤੇ 12 ਮੈਗਾਪਿਕਸਲ ਦੀ ਇਮੇਜ ਲੈ ਸਕਦਾ ਹੈ। ਹੀਰੋ 4 ਬਲੈਕ 4K ਅਲਟ੍ਰਾ HD ਵੀਡੀਓ ਰਿਕਾਰਡ ਕਰਦਾ ਹੈ। ਇਹ ਤਿੰਨੋਂ ਕੈਮਰੇ ਵਾਈ-ਫਾਈ ਅਤੇ ਬਲੂਟੁੱਥ ਕੁਨੈੱਕਟੀਵਿਟੀ ਨਾਲ ਆਉਂਦੇ ਹਨ। ਇਨ੍ਹਾਂ ਨੂੰ ਗੋਪ੍ਰੋ ਸਮਾਰਟਫੋਨ ਐਪ ਦੇ ਜ਼ਰੀਏ ਕੁਨੈੱਕਟ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਦੀ ਜੰਗ 'ਚ Twitter ਤੋਂ ਅੱਗੇ ਹੋਈ Snapchat
NEXT STORY