ਗੈਜੇਟ ਡੈਸਕ– ਅਮਰੀਕੀ ਟੈਕਨਾਲੋਜੀ ਕੰਪਨੀ GoPro ਨੇ ਆਪਣੇ ਨਵੇਂ ਪਾਵਰਫੁਲ ਐਕਸ਼ਨ ਕੈਮਰੇ GoPro Hero 10 Black ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਨਵੇਂ ਪਾਵਰਫੁਲ GP2 ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਹਾਈਪਰ ਸਮੂਥ 4.0 ਸਟੇਬਲਾਈਜੇਸ਼ਨ ਤਕਨੀਕ ਦਿੱਤੀ ਗਈ ਹੈ ਜੋ ਕਿ ਬਿਹਤਰੀਨ ਵੀਡੀਓ ਕੁਆਲਿਟੀ ਦੇਣ ’ਚ ਮਦਦ ਕਰਦੀ ਹੈ। ਇਸ ਨਾਲ 60 ਫਰੇਮ ਪ੍ਰਤੀ ਸਕਿੰਟ ਦੀ ਸਪੀਡ ਨਾਲ 5.3k ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ।
GoPro Hero 10 Black ਦੀ ਕੀਮਤ
ਗੋਪ੍ਰੋ ਹੀਰੋ 10 ਬਲੈਕ ਨੂੰ ਭਾਰਤ ’ਚ 54,500 ਰੁਪਏ ਦੀ ਕੀਮਤ ਨਾਲ ਲਿਆਇਆ ਜਾਵੇਗਾ ਅਤੇ ਇਸ ਦੀ ਵਿਕਰੀ ਨਵੰਬਰ ’ਚ ਸ਼ੁਰੂ ਹੋਵੇਗੀ। ਇਸ ਨੂੰ ਐਮਾਜ਼ਾਨ, ਫਲਿਪਕਾਰਟ, ਕ੍ਰੋਮਾ ਅਤੇ ਚੁਣੇ ਹੋਏ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ।
GoPro Hero 10 Black ਦੇ ਫੀਚਰਜ਼
- ਇਸ ਵਿਚ ਹਾਈਪਰ ਸਮੂਥ 4.0 ਨਾਂ ਦੀ ਸਟੇਬਲਾਈਜੇਸ਼ਨ ਤਕਨੀਕ ਮਿਲਦੀ ਹੈ।
- ਇਸ ਰਾਹੀਂ 60 ਫਰੇਮ ਪ੍ਰਤੀ ਸਕਿੰਟ ’ਤੇ 5.3ਕੇ ਰਿਕਾਰਡਿਗ, 120 ਫਰੇਮ ਪ੍ਰਤੀ ਸਕਿੰਟ ’ਤੇ 4ਕੇ ਰਿਕਾਰਡਿੰਗ ਅਤੇ 240 ਫਰੇਮ ਪ੍ਰਤੀ ਸਕਿੰਟ ’ਤੇ 2.7ਕੇ ਰਿਕਾਰਡਿੰਗ ਕੀਤੀ ਜਾ ਸਕਦੀ ਹੈ।
- ਇਸ ਨਾਲ 23 ਮੈਗਾਪਿਕਸਲ ਫੋਟੋ ਨੂੰ ਵੀ ਕੈਪਚਰ ਕੀਤਾ ਜਾ ਸਕਦਾ ਹੈ।
- ਉਂਝ ਜੇਕਰ ਤੁਸੀਂ 5.3ਕੇ ਵੀਡੀਓ ਬਣਾਉਂਦੇ ਹੋ ਤਾਂ ਉਸ ਵਿਚੋਂ 19.6 ਮੈਗਾਪਿਕਸਲ ਦੀ ਸਟਿਲ ਫੋਟੋ ਵੀ ਕੱਢ ਸਕਦੇ ਹੋ।
- ਕੰਪਨੀ ਦਾ ਦਾਅਵਾ ਹੈ ਕਿ ਇਹ ਘੱਟ ਰੋਸ਼ਨੀ ’ਚ ਵੀ ਬਿਹਤਰ ਪਰਫਾਰਮੈਂਸ ਦੇਵੇਗਾ।
- ਨੌਇਜ਼ ਰਿਡਕਸ਼ਨ ਵਰਗੇ ਫੀਚਰ ਦੀ ਵਰਤੋਂ ਕਰਨ ’ਚ ਨਵਾਂ ਪ੍ਰੋਸੈਸਰ ਮਦਦ ਕਰੇਗਾ।
- ਗੋਪ੍ਰੋ ਦਾ ਦਾਅਵਾ ਹੈ ਕਿ ਹੀਰੋ 10 ਬਲੈਕ ਦੇ ਨਾਲ ਕੈਮਰੇ ਤੋਂ ਫੋਨ ’ਚ ਮੀਡੀਆ ਟ੍ਰਾਂਸਫਰ 30 ਫੀਸਦੀ ਤੇਜ਼ ਹੋਵੇਗਾ।
- ਹੁਣ ਤੁਸੀਂ ਵਾਇਰਡ ਕਨੈਕਸ਼ਨ ਰਾਹੀਂ ਕੈਮਰਾ ਤੋਂ ਫੋਨ ’ਚ ਵੀ ਮੀਡੀਆ ਫਾਈਲਾਂ ਟ੍ਰਾਂਸਫਰ ਕਰ ਸਕਦੇ ਹੋ।
- ਪਾਣੀ ’ਚ 10 ਮੀਟਰ ਤਕ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਪੁਰਾਣੇ ਮਾਡਲ ਦੀ ਤਰ੍ਹਾਂ ਇਸ ਕੈਮਰੇ ਦਾ ਲੈੱਨਜ਼ ਕਵਰ ਵੀ ਰਿਮੂਵੇਬਲ ਹੈ।
Ola ਦੀ ਹੋਈ ਬੰਪਰ ਸੇਲ, ਦੋ ਦਿਨਾਂ ’ਚ ਵਿਕ ਗਏ 1,100 ਕਰੋੜ ਰੁਪਏ ਦੇ ਈ-ਸਕੂਟਰ
NEXT STORY