ਵੀਡੀਓ ਰਿਕਾਰਡਿੰਗ ਦਾ ਤਜਰਬਾ ਬਣਾਏਗਾ ਹੋਰ ਵੀ ਚੰਗਾ
ਗੈਜੇਟ ਡੈਸਕ– ਅਮਰੀਕੀ ਟੈਕਨਾਲੋਜੀ ਕੰਪਨੀ GoPro ਨੇ ਯੂ-ਟਿਊਬ ਵੀਡੀਓ ਬਣਾਉਣ ਵਾਲਿਆਂ ਲਈ ਆਖਿਰ ਆਪਣਾ Hero 8 ਬਲੈਕ ਐਕਸ਼ਨ ਕੈਮਰਾ ਲਾਂਚ ਕਰ ਦਿੱਤਾ ਹੈ। ਇਸ ਵਿਚ ਮੌਜੂਦਾ Hero 8 ਬਲੈਕ ਨਾਲੋਂ ਕਈ ਆਧੁਨਿਕ ਫੀਚਰਜ਼ ਦਿੱਤੇ ਗਏ ਹਨ। ਕੈਮਰੇ ਵਿਚ ਪਹਿਲੀ ਵਾਰ HyperSmooth 2.0 ਸਟੈਬਲਾਈਜ਼ੇਸ਼ਨ ਟੈਕਨਾਲੋਜੀ ਸ਼ਾਮਲ ਕੀਤੀ ਗਈ ਹੈ। ਇਸ ਨਾਲ ਉੱਚੇ-ਨੀਵੇਂ ਰਸਤੇ 'ਤੇ ਵੀਡੀਓ ਬਣਾਉਣ ਵਾਲੇ ਝਟਕੇ ਦਾ ਅਸਰ ਨਹੀਂ ਪਵੇਗਾ।
GoPro ਹੀਰੋ ਦਾ ਆਕਾਰ ਮੌਜੂਦਾ Gopro ਹੀਰੋ 7 ਤੋਂ ਤੁਲਨਾਤਮਕ ਰੂਪ ਨਾਲ ਛੋਟਾ ਹੈ। ਇਸ ਦੇ ਨਾਲ ਹੋਰ ਐਕਸੈੱਸਰੀਜ਼ ਨੂੰ ਅਟੈਚ ਕਰਨ ਦੀ ਸਹੂਲਤ ਦਿੱਤੀ ਗਈ ਹੈ ਮਤਲਬ ਯੂਜ਼ਰ ਇਸ ਦੇ ਨਾਲ ਸ਼ਾਟਗੰਨ ਮਾਈਕ੍ਰੋਫੋਨ, ਐਡੀਸ਼ਨਲ LED ਸਕਰੀਨ ਤੇ ਫਲਿੱਪ ਅਪ ਸਕਰੀਨ ਨੂੰ ਵੀ ਆਸਾਨੀ ਨਾਲ ਅਟੈਚ ਕਰ ਸਕਦੇ ਹਨ। GoPro Hero 8 Black ਦੀ ਕੀਮਤ 36,500 ਰੁਪਏ ਰੱਖੀ ਗਈ ਹੈ।
20 ਅਕਤੂਬਰ ਤੋਂ ਦੁਨੀਆ ਭਰ 'ਚ ਇਹ ਵਿਕਰੀ ਲਈ ਮੁਹੱਈਆ ਹੋਵੇਗਾ।
- ਕੰਪਨੀ ਨੇ ਇਸ ਦਾ ਇਕ ਹੋਰ ਵੇਰੀਐਂਟ GoPro Max ਵੀ ਲਾਂਚ ਕਰ ਦਿੱਤਾ ਹੈ। ਇਸ ਦੀ ਵਿਸ਼ੇਸ਼ਤਾ ਹੈ ਕਿ ਇਹ 360 ਡਿਗਰੀ ਵੀਡੀਓ ਰਿਕਾਰਡ ਕਰ ਸਕਦਾ ਹੈ। ਇਸ ਦੀ ਕੀਮਤ 47 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ 24 ਅਕਤੂਬਰ ਤੋਂ ਹੋਵੇਗੀ।
ਕੀ ਖਾਸ ਹੈ Gopro ਹੀਰੋ 8 ਬਲੈਕ 'ਚ
4K ਵੀਡੀਓ ਦੀ ਰਿਕਾਰਡਿੰਗ
ਇਸ ਦੇ ਕੈਮਰੇ ਰਾਹੀਂ ਅਸੀਂ 4K ਵੀਡੀਓ 60 fps (ਫਰੇਮ ਪ੍ਰਤੀ ਸੈਕੰਡ) ਦੀ ਰਫਤਾਰ ਨਾਲ ਰਿਕਾਰਡ ਕਰ ਸਕਦੇ ਹਾਂ। ਤੁਸੀਂ ਸਲੋਅ ਮੋਸ਼ਨ ਮੋਡ 'ਚ 1080p ਵੀਡੀਓ 240 fps ਨਾਲ ਰਿਕਾਰਡ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿਚ ਲਾਈਵ ਸਟ੍ਰੀਮਿੰਗ ਤੇ ਵਾਇਸ ਕੰਟਰੋਲ ਵਰਗੀਆਂ ਆਧੁਨਿਕ ਵਿਸ਼ੇਸ਼ਤਾਵਾਂ ਵੀ ਦਿੱਤੀਆਂ ਗਈਆਂ ਹਨ।

ਪਾਣੀ ਦੇ ਅੰਦਰ ਵੀ ਕਰ ਸਕਦੇ ਹੋ ਰਿਕਾਰਡਿੰਗ
ਐਕਸ਼ਨ ਕੈਮਰਾ ਵਾਟਰਪਰੂਫ ਹੈ। ਤੁਸੀਂ ਪਾਣੀ ਦੇ ਅੰਦਰ ਵੀ 10 ਮੀਟਰ ਤਕ ਇਸ ਨਾਲ ਵੀਡੀਓ ਰਿਕਾਰਡ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿਚ ਵਿੰਡ ਸੁਪ੍ਰੈਸ਼ਨ ਫੀਚਰ ਵੀ ਦਿੱਤਾ ਗਿਆ ਹੈ, ਜੋ ਕੈਮਰੇ 'ਤੇ ਹਵਾ ਪੈਣ 'ਤੇ ਆਡੀਓ ਰਿਕਾਰਡਿੰਗ ਦੀ ਕੁਆਲਿਟੀ ਖਰਾਬ ਹੋਣ ਤੋਂ ਬਚਾਉਂਦਾ ਹੈ।

1.9 ਇੰਚ ਦੀ ਮੇਨ ਡਿਸਪਲੇਅ
Gopro ਹੀਰੋ 8 ਦੇ ਫਰੰਟ 'ਚ 1.9 ਇੰਚ ਦੀ ਮੇਨ ਡਿਸਪਲੇਅ ਲੱਗੀ ਹੈ, ਜੋ ਐਕਸ਼ਨ ਕੈਮਰੇ ਦੀਆਂ ਸੈਟਿੰਗਜ਼ ਆਦਿ ਨੂੰ ਸੈੱਟ ਕਰਨ ਵਿਚ ਮਦਦ ਕਰਦੀ ਹੈ। ਇਸ ਵਿਚ ਕੰਪਨੀ ਵਲੋਂ ਇਕ Light Mode ਦਿੱਤਾ ਗਿਆ ਹੈ, ਜਿਸ ਨੂੰ ਸਿਲੈਕਟ ਕਰ ਕੇ ਤੁਸੀਂ 10 ਮੀਟਰ ਪਾਣੀ ਦੇ ਅੰਦਰ ਵੀ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਦੌਰਾਨ ਤੁਸੀਂ ਪਾਣੀ ਦੇ ਅੰਦਰ ਵੀ ਡਿਸਪਲੇਅ 'ਤੇ ਕਲੀਅਰ ਹਾਈ ਬ੍ਰਾਈਟਨੈੱਸ ਵਾਲੀ ਵੀਡੀਓ ਦੇਖ ਸਕੋਗੇ।

ਕੀ ਹੈ HyperSmooth 2.0 ਤਕਨੀਕ
ਇਸ ਐਕਸ਼ਨ ਕੈਮਰੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ HyperSmooth 2.0 ਤਕਨੀਕ ਹੀ ਹੈ। ਇਸ ਰਾਹੀਂ ਮੌਜੂਦਾ Gopro ਨਾਲ ਬਹੁਤ ਹੀ ਵਧੀਆ ਵੀਡੀਓ ਰਿਕਾਰਡ ਹੁੰਦੀ ਹੈ ਮਤਲਬ ਤੁਸੀਂ ਕਿਸੇ ਵੀ ਹਾਲਤ ਵਿਚ ਇਸ ਰਾਹੀਂ ਰਿਕਾਰਡਿੰਗ ਕਰੋਗੇ ਤਾਂ ਤੁਹਾਨੂੰ ਵੱਖਰਾ ਤਜਰਬਾ ਮਿਲੇਗਾ।
ਚਾਰਜਿੰਗ 'ਤੇ ਲੱਗੇ ਸਮਾਰਟਫੋਨ 'ਚ ਹੋਇਆ ਧਮਾਕਾ, ਲੜਕੀ ਦੀ ਮੌਤ
NEXT STORY