ਜਲੰਧਰ : ਛੋਟੀ ਯਾਤਰਾ ਕਰਨ ਲਈ ਦੁਨੀਆ ਭਰ 'ਚ ਇਲੈਕਟ੍ਰਿਕ ਸਕੂਟਰ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਲੋਕ ਗਲੀਆਂ ਅਤੇ ਇਮਾਰਤਾਂ 'ਚ ਆਉਣ-ਜਾਣ ਲਈ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਨ। ਚੀਨ ਅਤੇ ਹਾਂਗਕਾਂਗ ਆਧਾਰਿਤ ਇਲੈਕਟ੍ਰਿਕ ਸਕੂਟਰ ਨਿਰਮਾਤਾ ਟੀਮ ਨੇ ਗੋ ਟਿਊਬ (GoTube) ਨਾਮੀ ਸਿਲੰਡਰ ਡਿਜ਼ਾਈਨ ਦਾ ਨਵਾਂ ਪੋਰਟੇਬਲ ਇਲੈਕਟ੍ਰਿਕ ਸਕੂਟਰ ਬਣਾਇਆ ਹੈ, ਜਿਸ ਨੂੰ ਵਰਤੋਂਕਰਤਾ ਆਪਣੇ ਮੋਢੇ 'ਤੇ ਰੱਖ ਕੇ ਆਸਾਨੀ ਨਾਲ ਕਿਤੇ ਵੀ ਆ-ਜਾ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਟਾਇਰਾਂ ਦੇ ਛੋਟੇ ਹੋਣ 'ਤੇ ਵੀ ਇਹ ਇਲੈਕਟ੍ਰਿਕ ਸਕੂਟਰ ਸਭ ਤੋਂ ਆਰਾਮਦਾਇਕ ਸਵਾਰੀ ਉਪਲੱਬਧ ਕਰਵਾਏਗਾ।
ਕਾਰਬਨ ਫਾਈਬਰ ਡਿਜ਼ਾਈਨ
150 ਕਿਲੋਗ੍ਰਾਮ ਭਾਰ ਨੂੰ ਸਪੋਰਟ ਕਰਨ ਵਾਲੇ ਗੋ ਟਿਊਬ ਇਲੈਕਟ੍ਰਿਕ ਸਕੂਟਰ ਦੀ ਫਰੰਟ ਬਾਡੀ 'ਚ ਹੈਂਡਲਬਾਰਸ ਲੱਗੀਆਂ ਹਨ, ਜਿਨ੍ਹਾਂ ਨੂੰ ਫੋਲਡ ਕਰ ਕੇ ਫੁੱਟ ਪਲੇਟਫਾਰਮ 'ਤੇ ਫਿੱਟ ਕੀਤਾ ਜਾ ਸਕਦਾ ਹੈ। ਕਾਰਬਨ ਫਾਈਬਰ ਨਾਲ ਬਣੇ ਇਸ ਇਲੈਕਟ੍ਰਿਕ ਸਕੂਟਰ ਦਾ ਭਾਰ ਸਿਰਫ਼ 5.8 ਕਿਲੋਗ੍ਰਾਮ ਹੈ। ਇਸ ਦੇ ਫਰੰਟ ਅਤੇ ਰੀਅਰ ਵ੍ਹੀਲਸ ਨੂੰ ਸ਼ਾਕ ਅਬਜ਼ਾਰਪਸ਼ਨ ਤਕਨੀਕ ਦੇ ਤਹਿਤ ਬਣਾਇਆ ਗਿਆ ਹੈ ਤਾਂ ਕਿ ਛੋਟੇ ਟੋਇਆਂ 'ਤੋਂ ਨਿਕਲਣ 'ਤੇ ਚਾਲਕ ਦਾ ਸੰਤੁਲਨ ਖ਼ਰਾਬ ਨਾ ਹੋਵੇ।
ਗੈਜੇਟਸ ਨੂੰ ਕਰੇਗਾ ਚਾਰਜ
ਗੋ ਟਿਊਬ 'ਚ 120-ਵਾਟ 'ਤੇ ਕੰਮ ਕਰਨ ਵਾਲੀ ਇਲੈਕਟ੍ਰਿਕ ਮੋਟਰ ਲੱਗੀ ਹੈ ਜੋ ਵੱਧ ਤੋਂ ਵੱਧ 16 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਤੱਕ ਪੁੱਜਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ 36-ਵੋਲਟ ਦੀ ਬੈਟਰੀ ਦੋ ਘੰਟਿਆਂ 'ਚ ਪੂਰੀ ਚਾਰਜ ਹੋ ਕੇ ਸੈਂਟਰਲ ਡਿਸਪਲੇ 'ਤੇ ਬੈਟਰੀ ਦੀ ਹਾਲਤ ਨੂੰ ਸ਼ੋਅ ਕਰਦੀ ਹੈ। ਇਸ ਦੇ ਫਰੰਟ ਸਾਈਡ 'ਚ LED ਹੈੱਡਲਾਈਟ ਤੋਂ ਇਲਾਵਾ USB ਪੋਰਟ ਵੀ ਲੱਗਾ ਹੈ ਜੋ ਗੈਜੇਟਸ ਨੂੰ ਚਾਰਜ ਕਰਨ 'ਚ ਮਦਦ ਕਰੇਗਾ । ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 200 ਡਾਲਰ (ਕਰੀਬ 13,568 ਰੁਪਏ) ਕੀਮਤ 'ਚ ਉਪਲੱਬਧ ਕੀਤਾ ਜਾਵੇਗਾ।
ਆਪਣੀ ਜ਼ਿੰਮੇਦਾਰੀ 'ਤੇ ਫਲਿਪਕਾਰਟ ਤੋਂ ਖਰੀਦੋ OnePlus 3
NEXT STORY