ਜਲੰਧਰ : ਮਨਿਸਟਰੀ ਆਫ ਸਕਿਲ ਡਿਵੈੱਲਪਮੈਂਟ ਐਂਡ ਇੰਟਰਪ੍ਰਿਨਰਸ਼ਿਪ ਵੱਲੋਂ ਇਕ ਫ੍ਰੀ ਆਨਲਾਈਨ ਪਲੈਟਫੋਰਮ ਪ੍ਰੋਵਾਈਡ ਕਰਵਾਇਆ ਗਿਆ ਹੈ। www.indiaskillsonline.com 'ਤੇ ਜਾ ਕੇ ਤੁਸੀਂ ਆਪਣੀ ਪਸੰਦ ਦੇ ਮੁਤਾਬਿਕ ਸਕਿਲਜ਼ ਡਿਵੈੱਲਪ ਕਰ ਸਕਦੇ ਹੋ। ਇਹ ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਦੇਣ ਲਈ ਇਕ ਵੱਡਾ ਕਦਮ ਹੈ। ਇਸ 'ਚ ਤੁਹਾਨੂੰ ਆਨਲਾਈਨ ਸਾਫਟ ਸਕਿਲਜ਼, ਭਾਸ਼ਾ ਦਾ ਗਿਆਨ, ਡਿਜੀਟਲ ਲਿਟ੍ਰੇਸੀ ਆਦਿ ਆਪਸ਼ਨਜ਼ ਮਿਲਣਗੀਆਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਕਿੱਲ ਇੰਡੀਆ ਮਿਸ਼ਨ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਤੇ ਇਸ ਦਾ ਮਕਸਦ 40 ਕਰੋੜ ਨੌਜਵਾਨਾਂ ਨੂੰ 2022 ਤੱਕ ਪੂਰੀ ਤਰ੍ਹਾਂ ਟ੍ਰੇਨ ਕਰਨਾ ਹੈ।
ਸਰਕਾਰ ਵੱਲੋਂ ਇਸ 'ਤੇ ਕਿਹਾ ਜਾ ਰਿਹਾ ਹੈ ਕਿ, ''ਆਨਲਾਈਨ ਸਕਿੱਲ ਲਰਨਿੰਗ ਪ੍ਰੋਗਰਾਮ ਸ਼ੁਰੂ ਕਰਨ ਨਾਲ ਪੂਰਾ ਦੇਸ਼ ਇਕ ਕਲਾਸ ਰੂਮ ਬਣ ਜਾਵੇਗਾ, ਇਸ 'ਚ ਮਿਲਣ ਵਾਲੀ ਆਡੀਓ-ਵੀਡੀਓ, ਗ੍ਰਾਫਿਕਲ ਜਾਣਕਾਰੀ, ਇਕ ਅਜਿਹਾ ਕਾਂਸੈਪਟ ਹੈ ਜਿਸ ਨਾਲ ਲਰਨਿੰਗ ਹੋਰ ਵੀ ਆਸਾਨ ਹੋ ਜਾਂਦੀ ਹੈ। '' ਸ਼ੁੱਕਰਵਾਰ ਨੂੰ ਪ੍ਰਨਭ ਮੁਖਰਜੀ ਵੱਲੋਂ 'ਇੰਡੀਆ ਸਕਿੱਲਜ਼' ਕੰਪੀਟੀਸ਼ਨ ਦਾ ਪਹਿਲਾ ਐਡੀਸ਼ਨ ਵਰਡ ਯੂਥ ਸਕਿੱਲਜ਼ ਡੇਅ ਦੌਰਾਨ ਇਨਕਰੇਜ ਕੀਤਾ ਗਿਆ ਸੀ।
ਇਹ ਹੈ ਦੁਨੀਆ ਦਾ ਸਭ ਤੋਂ ਛੋਟਾ ਅਤੇ ਸਸਤਾ 360 ਡਿਗਰੀ ਕੈਮਰਾ
NEXT STORY