ਜਲੰਧਰ-ਵਰਚੁਅਲ ਰਿਆਲਿਟੀ ਦੀ ਦੁਨੀਆ 'ਚ 360 ਡਿਗਰੀ ਵੀਡੀਓ ਕੈਪਚਰ ਕਰਨ ਵਾਲੇ ਕੈਮਰਿਆਂ ਦੀ ਡਿਮਾਂਡ ਵੱਧਦੀ ਜਾ ਰਹੀ ਹੈ।ਇਸ ਗੱਲ ਵੱਲ ਧਿਆਨ ਦਿੰਦੇ ਹੋਏ Nico ਨੇ 360 ਕੈਮਰਾ ਪੇਸ਼ ਕੀਤਾ ਹੈ ਜੋ ਹੁਣ ਤੱਕ ਦਾ ਸਭ ਤੋਂ ਅਫੋਰਡੇਬਲ 360 ਡਿਗਰੀ ਕੈਮਰਾ ਹੈ ।
ਕੈਮਰਾ ਫੀਚਰ -
ਕੈਮਰੇ 'ਚ ਡਿਊਲ 16MP ਸਫੈਰਿਕਲ ਲੈਂਜ਼ ਲਗਾਇਆ ਗਿਆ ਹੈ ਜੋ 360 ਡਿਗਰੀ 'ਤੇ ਸਟਿੱਲ ਤਸਵੀਰਾਂ ਨੂੰ ਕੈਪਚਰ ਕਰਦਾ ਹੈ।ਇਸ ਨੂੰ ਵਾਟਰਪਰੂਫ ਬਣਾਇਆ ਗਿਆ ਹੈ ਤਾਂ ਜੋ ਐਡਵੈਂਚਰ ਦੇ ਦੌਰਾਨ ਇਸ ਨੂੰ ਆਸਾਨੀ ਨਾਲ ਯੂਜ਼ ਕੀਤਾ ਜਾ ਸਕੇ।ਇਹ ਕੈਮਰਾ 5G, WiFi ਅਤੇ ਬਲੂਟੂਥ ਸਟੈਂਡਰਡ ਨੂੰ ਸਪੋਰਟ ਕਰਦਾ ਹੈ ਜਿਸ ਨਾਲ ਤੁਸੀਂ ਇਸ ਨੂੰ ਬਿਨਾਂ ਪੀ.ਸੀ. ਨਾਲ ਕੁਨੈਕਟ ਕਰਨ ਨਾਲ ਵੀ ਵੀਡੀਓ ਨੂੰ ਵੈੱਬ 'ਤੇ ਸ਼ੇਅਰ ਕਰ ਸਕਦੇ ਹੋ।
ਇਸ ਸਕੁਏਅਰ ਕੈਮਰੇ 'ਚ 1400mAh ਸਮਰੱਥਾ ਵਾਲੀ ਬੈਟਰੀ ਲਗਾਈ ਗਈ ਹੈ, ਜੋ ਲੰਬੇ ਸਮਾਂ ਤੱਕ ਵੀਡੀਓ ਕੈਪਚਰ ਕਰਨ 'ਚ ਮਦਦ ਕਰਦੀ ਹੈ।ਇਹ ਕੈਮਰਾ 2560x1440 ਪਿਕਸਲ ਰੇਜ਼ੋਲੁਸ਼ਨ ਦੀ ਵੀਡੀਓ 30 ਫਰੇਮਜ਼ 'ਤੇ ਸੈਕਿੰਡਜ਼ ਦੇ ਹਿਸਾਬ ਨਾਲ ਰਿਕਾਰਡ ਕਰਦਾ ਹੈ । ਕੈਮਰੇ ਦੀ ਇਨ-ਬਿਲਟ ਸਟੋਰੇਜ 32GB ਹੈ ।ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕੈਮਰੇ ਨੂੰ ਅਕਤੂਬਰ 2016 ਤੱਕ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ $199 (ਲਗਭਗ 13,352 ਰੁਪਏ) ਹੋਵੇਗੀ ।
ਇਸ ਹਫਤੇ ਲਾਂਚ ਹੋਣ ਵਾਲੇ ਬੈਸਟ 6 ਸਮਾਰਟਫੋਨਜ਼
NEXT STORY