ਜਲੰਧਰ- ਰੋਬੋਟਸ ਹੁਣ ਤਕ ਪਰਸਨਲ ਅਸਿਸਟੈਂਟ ਦਾ ਕੰਮ ਕਰ ਹੀ ਰਹੇ ਹਨ ਹੁਣ ਜਲਦੀ ਹੀ ਉਹ ਤੁਹਾਡੀ ਕਾਰ ਨੂੰ ਵੀ ਚਲਾਉਣਗੇ। ਹੌਲੀ-ਹੌਲੀ ਰੋਬੋਟਸ ਉਹ ਕੰਮ ਕਰਨ ਲੱਗ ਪੈਣਗੇ ਜੋ ਅਜੇ ਇਨਸਾਨ ਕਰਦੇ ਹਨ। ਰੋਬੋਟਸ ਨੂੰ ਸਮਰੱਥਾ ਹਾਸਲ ਕਰਨ 'ਚ ਅਜੇ ਕੁਝ ਸਮਾਂ ਲੱਗੇਗਾ। ਉਂਝ ਕੁਝ ਅਜਿਹੇ ਕੰਮ ਵੀ ਹਨ ਜੋ ਰੋਬੋਟਸ ਨਹੀਂ ਕਰ ਸਕਦੇ। ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਾਡੀਆਂ ਨੌਕਰੀਆਂ ਨੂੰ ਪੂਰੀ ਤਰ੍ਹਾਂ ਖੋਹਣ 'ਚ ਅਜੇ ਕਿੰਨਾ ਸਮਾਂ ਹੋਰ ਲੱਗੇਗਾ।
ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਰੋਬੋਟ ਵਿਗਿਆਨੀਆਂ ਨੇ ਇਕ ਅਜਿਹਾ ਰੋਬੋਟ ਵਿਕਸਤ ਕੀਤਾ ਹੈ ਜੋ ਸਫਾਈ ਨਾਲ ਤੌਲੀਆ, ਜੀਨ ਦੀ ਪੈਂਟ ਤੇ ਟੀ-ਸ਼ਰਟ ਨੂੰ ਵਧੀਆ ਤਰੀਕੇ ਨਾਲ ਤਹਿ ਕਰ ਸਕਦਾ ਹੈ। 2010 ਤਕ ਰੋਬੋਟ ਇਕ ਤੌਲੀਏ ਨੂੰ ਚੁੱਕਣ ਅਤੇ ਸਲੀਕੇ ਨਾਲ ਤਹਿ ਕਰਨ 'ਚ 19 ਮਿੰਟ ਦਾ ਸਮਾਂ ਲੈਂਦਾ ਸੀ। 2012 ਤਕ ਇਕ ਰੋਬੋਟ ਇਕ ਜੀਨ ਦੀ ਪੈਂਟ ਨੂੰ 5 ਮਿੰਟ ਤਕ ਅਤੇ ਟੀ-ਸ਼ਰਟ ਨੂੰ 6 ਮਿੰਟ ਤਕ ਸਲੀਕੇ ਨਾਲ ਤਹਿ ਕਰ ਲੈਂਦਾ ਹੈ। ਗੂਗਲ ਵਲੋਂ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕ੍ਰਿਏਟਿਵ ਢੰਗ ਨਾਲ ਰੋਮਾਂਟਿਕ ਢੰਗ ਦੀ ਸਿਖਲਾਈ ਦੇ ਰਿਹਾ ਹੈ।
352 ਵਿਗਿਆਨੀਆਂ ਨੂੰ ਅੰਦਾਜ਼ਾ ਲਾਉਣ ਲਈ ਕਿਹਾ ਗਿਆ ਸੀ ਕਿ ਵੱਖ-ਵੱਖ ਕੰਮਾਂ ਨੂੰ ਕਰਨ ਦੀ ਸਮਰੱਥਾ ਹਾਸਲ ਕਰਨ 'ਚ ਰੋਬੋਟਸ ਨੂੰ ਕਿੰਨਾ ਸਮਾਂ ਲੱਗੇਗਾ। ਉਨ੍ਹਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਹੀ ਸਾਰਾ ਗ੍ਰਾਫ ਤਿਆਰ ਕੀਤਾ ਗਿਆ ਹੈ।
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਿਲਗੇਟਸ ਦਾ ਮੰਨਣਾ ਹੈ ਕਿ ਇਕ ਪਾਸੇ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੌਕਰੀਆਂ 'ਚ ਇਨਸਾਨ ਦੀ ਜਗ੍ਹਾ ਲਵੇਗੀ ਤਾਂ ਦੂਜੇ ਪਾਸੇ ਕਈ ਹੋਰਨਾਂ ਫੀਲਡਾਂ 'ਚ ਇਨਸਾਨ ਲਈ ਨੌਕਰੀਆਂ ਦੇ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਦਲੀਲ ਦਿੰਦੇ ਹੋਏ ਕਿਹਾ ਕਿ ਅੱਜ ਅਮਰੀਕਾ ਦੇ ਸਿਰਫ 2 ਫੀਸਦੀ ਲੋਕ ਖੇਤੀਬਾੜੀ ਕਰਦੇ ਹਨ ਜਦਕਿ ਕੁਝ ਸਾਲ ਪਹਿਲਾਂ ਅਜਿਹੇ ਲੋਕਾਂ ਦੀ ਗਿਣਤੀ 90 ਫੀਸਦੀ ਸੀ। ਉਦੋਂ ਜੇ ਤੁਸੀਂ ਉਨ੍ਹਾਂ ਨੂੰ ਕਹਿੰਦੇ ਕਿ ਅੱਜ ਤੋਂ ਕੁਝ ਸਾਲ ਬਾਅਦ ਖੇਤੀਬਾੜੀ ਕਰਨ ਵਾਲੇ ਲੋਕਾਂ ਦੀ ਗਿਣਤੀ ਸਿਰਫ 2 ਫੀਸਦੀ ਰਹਿ ਜਾਏਗੀ ਤਾਂ ਉਨ੍ਹਾਂ ਕਹਿਣਾ ਸੀ ਕਿ ਇਹ ਤਾਂ ਸ਼ੁਦਾਈਆਂ ਵਾਲੀ ਗੱਲ ਹੈ ਪਰ ਅੱਜ ਉਹ ਗੱਲ ਸੱਚ ਸਾਬਤ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਕਈ ਹੋਰਨਾਂ ਖੇਤਰਾਂ 'ਚ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ।
ਮੋਬਾਇਲ ਅਤੇ ਅਸੈੱਸਰੀਜ਼ 'ਤੇ ਲੱਗਾ 10 ਫੀਸਦੀ ਸਰਹੱਦੀ ਟੈਕਸ
NEXT STORY