ਜਲੰਧਰ— ਇੰਸਟੈਂਟ ਮੈਸੇਜਿੰਗ ਐਪ Hike ਨੇ ਵੀਰਵਾਰ ਨੂੰ ਨਵਾਂ ਫੀਚਰ ਲਾਂਚ ਕੀਤਾ ਹੈ ਜਿਸ ਦੀ ਮਦਦ ਨਾਲ ਯੂਜ਼ਰ ਇੰਟਰਨੈੱਟ ਤੋਂ ਬਿਨਾਂ ਵੀ ਐਪ ਦਾ ਇਸਤੇਮਾਲ ਕਰ ਸਕਦੇ ਹਨ। Hike Direct ਨਾਂ ਨਾਲ ਲਾਂਚ ਕੀਤੇ ਗਏ ਇਸ ਫੀਚਰ ਦੀ ਮਦਦ ਨਾਲ ਯੂਜ਼ਰ ਇੰਟਰਨੈੱਟ ਤੋਂ ਬਿਨਾਂ ਵੀ ਕਿਸੇ ਦੂਜੇ Hike ਯੂਜ਼ਰ ਨੂੰ ਫਾਈਲਾਂ (ਫੋਟੋ, ਸਟਿਕਰ ਅਤੇ ਮੈਸੇਜ) ਸੈਂਡ ਕਰ ਸਕਦਾ ਹੈ।
Hike ਦੇ ਸੰਸਥਾਪਕ ਅਤੇ ਚੀਫ ਐਗਜ਼ੀਕਿਊਟਿਵ ਕਵਿਨ ਭਾਰਤ ਮਿੱਤਲ ਨੇ ਕਿਹਾ ਕਿ ਇਸ ਫੀਚਰ ਦੀ ਮਦਦ ਨਾਲ 70MB ਦੀ ਵੱਡੀ ਫਾਈਲ ਨੂੰ ਵੀ ਸਿਰਫ 10 ਸਕਿੰਟ 'ਚ ਸੈਂਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ Hike ਯੂਜ਼ਰ ਦੀ ਗਿਣਤੀ ਵੀ 70 ਮਿਲੀਅਨ (7 ਕਰੋੜ) ਤੱਕ ਪਹੁੰਚ ਗਈ ਹੈ।
ਹਾਲਾਂਕਿ ਇਹ ਫੀਚਰ ਬਿਨਾਂ ਇੰਟਰਨੈੱਟ ਦੇ ਕੰਮ ਕਰ ਸਕਦਾ ਹੈ ਪਰ ਸਿਰਫ 100 ਮੀਟਰ ਦੀ ਦੂਰੀ ਤੱਕ। ਇਸ ਦੂਰੀ ਤੋਂ ਬਾਹਰ ਜਾਂਦੇ ਹੀ ਮੈਸੇਜ ਅਤੇ ਫਾਈਲ ਨੂੰ ਸੈਂਡ ਕਰਨ ਲਈ ਇੰਟਰਨੈੱਟ ਦੀ ਲੋੜ ਪਵੇਗੀ। Hike Direct ਫੀਚਰ ਵਾਈ-ਫਾਈ ਡਾਇਰੈਕਟ ਤਕਨੋਲਜੀ 'ਤੇ ਕੰਮ ਕਰਦਾ ਹੈ ਅਤੇ ਇਹ ਤਕਨੋਲਜੀ ਜ਼ਿਆਦਾਤਰ ਸਮਾਰਟਫੋਨ 'ਚ ਉਪਲੱਬਧ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ Hike 'ਚ ਮੁਫਤ ਗਰੁੱਪ ਕਾਲਿੰਗ ਨੂੰ ਐਡ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ Hike ਯੂਜ਼ਰ ਇਕੱਠੇ 100 ਲੋਕਾਂ ਨਾਲ ਗੱਲ ਕਰ ਸਕਦੇ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
3 ਮਹੀਨੇ ਲਈ ਮੁਫਤ ਇੰਟਰਨੈੱਟ ਦੇਵੇਗੀ ਇਹ ਕੰਪਨੀ
NEXT STORY