ਆਟੋ ਡੈਸਕ– ਹੋਂਡਾ ਨੇ ਆਪਣੇ ਡਿਓ ਸਕੂਟਰ ਦੇ ਬੀ.ਐੱਸ.-6 ਮਾਡਲ ਦੀ ਕੀਮਤ ’ਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਸ ਵਾਰ ਸਕੂਟਰ ਦੀ ਕੀਮਤ 473 ਰੁਪਏ ਵਧਾਈ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਦੀ ਸ਼ੁਰੂਆਤੀ ਕੀਮਤ 61,970 ਰੁਪਏ ਹੋ ਗਈ ਹੈ। ਦੱਸ ਦੇਈਏ ਕਿ ਲਾਂਚ ਕੀਤੇ ਜਾਣ ਤੋਂ ਬਾਅਦ ਕੰਪਨੀ ਨੇ ਤੀਜੀ ਵਾਰ ਇਸ ਸਕੂਟਰ ਦੀ ਕੀਮਤ ਵਧਾ ਦਿੱਤੀ ਹੈ। ਹੋਂਡਾ ਡਿਓ ਬੀ.ਐੱਸ.-6 ਨੂੰ ਦੋ ਮਾਡਲਾਂ (ਐੱਸ.ਟੀ.ਡੀ. ਅਤੇ ਡੀ.ਐੱਲ.ਐਕਸ.) ’ਚ ਮੁਹੱਈਆ ਕਰਵਾਇਆ ਗਿਆ ਹੈ। ਇਸ ਦੇ ਡੀ.ਐੱਲ.ਐਕਸ. ਟ੍ਰਿਮ ਮਾਡਲ ਦੀ ਕੀਮਤ ਹੁਣ 65,320 ਰੁਪਏ ਤਕ ਪਹੁੰਚ ਗਈ ਹੈ। ਕੀਮਤ ’ਚ ਵਾਧੇ ਦਾ ਕਾਰਨ ਫਿਲਹਾਲ ਕੰਪਨੀ ਨੇ ਨਹੀਂ ਦੱਸਿਆ ਪਰ ਅਨੁਮਾਨ ਹੈ ਕਿ ਵਧਦੀ ਇਨਪੁਟ ਕਾਸਟ ਦੇ ਚਲਦੇ ਹੀ ਇਹ ਕਦਮ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ– Innova Crysta ਦਾ ਨਵਾਂ ਮਾਡਲ ਭਾਰਤ 'ਚ ਲਾਂਚ, ਜਾਣੋ ਕੀਮਤ ਅਤੇ ਹੋਰ ਖ਼ੂਬੀਆਂ
ਇੰਜਣ ਦੀ ਗੱਲ ਕਰੀਏ ਤਾਂ ਹੋਂਡਾ ਡਿਓ ਬੀ.ਐੱਸ.-6 ’ਚ 109.51cc ਦਾ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ ਫਿਊਲ ਇੰਜੈਕਸ਼ਨ ਤਕਨੀਕ ਨੂੰ ਸੁਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਬਿਹਤਰ ਮਾਈਲੇਜ ਮਿਲਦੀ ਹੈ। ਇਹ ਇੰਜਣ 7.7 ਬੀ.ਐੱਚ.ਪੀ. ਦੀ ਪਾਵਰ ਅਤੇ 9 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
WhatsApp ’ਚ ਜਲਦ ਜੁੜਨਗੇ ਇਹ ਸ਼ਾਨਦਾਰ ਫੀਚਰਜ਼, ਦੁਗਣਾ ਹੋ ਜਾਵੇਗਾ ਚੈਟਿੰਗ ਦਾ ਮਜ਼ਾ
NEXT STORY