ਆਟੋ ਡੈਸਕ– ਹੋਂਡਾ ਕਾਰਜ਼ ਇੰਡੀਆ ਨੇ ਆਪਣੀ ਹੈਚਬੈਕ ਕਾਰ ਬ੍ਰਿਓ ਦੀ ਪ੍ਰੋਡਕਸ਼ਨ ਬੰਦ ਕਰ ਦਿੱਤੀ ਹੈ। ਇਹ ਜਾਣਕਾਰੀ ਈ.ਟੀ. ਆਟੋ ਦੇ ਇਕ ਕਰੀਬੀ ਸੋਰਸ ਦੁਆਰਾ ਮਿਲੀ ਹੈ। ਬੀਤੇ ਦੋ ਮਹੀਨਿਆਂ ’ਚ ਕੰਪਨੀ ਵਲੋਂ ਬ੍ਰਿਓ ਦੀ ਪ੍ਰੋਡਕਸ਼ਨ ਕਾਫੀ ਘੱਟ ਦਰਜ ਕੀਤੀ ਗਈ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨਿਊਫੈਕਚਰਰਜ਼ ਡਾਟਾ ਮੁਤਾਬਕ, ਅਗਸਤ ’ਚ ਇਸ ਦੀਆਂ 120 ਇਕਾਈਆਂ ਤਿਆਰ ਕੀਤੀਆਂ ਗਈਆਂ। ਉਥੇ ਹੀ ਸਤੰਬਰ ’ਚ 102 ਇਕਾਈਆਂ ਦਾ ਪ੍ਰੋਡਕਸ਼ਨ ਹੋਇਆ।

ਸੂਤਰਾਂ ਦੀ ਮੰਨੀਏ ਤਾਂ ਹੁਣ ਤਕ ਇਸ ਬ੍ਰਿਓ ਦੀ ਨਵੀਂ ਜਨਰੇਸ਼ਨ ਵਾਪਸ ਲਿਆਉਣ ’ਤੇ ਵੀ ਕੋਈ ਗੱਲ ਨਹੀਂ ਹੋ ਰਹੀ। ਕੰਪਨੀ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਕੋਈ ਜਾਣਕਾਰੀ ਨਹੀਂ ਮਿਲ ਸਕੀ। ਹੋਂਡਾ ਬ੍ਰਿਓ ਸਤੰਬਰ 2011 ’ਚ ਲਾਂਚ ਹੋਈ ਸੀ ਅਤੇ ਭਾਰਤੀ ਬਾਜ਼ਾਰ ’ਚ ਇਸ ਨੂੰ ਕੁਝ ਖਾਸ ਸਫਲਤਾ ਨਹੀਂ ਮਿਲ ਸਕੀ। ਇਸ ਹੈਚਬੈਕ ਨੂੰ 2016 ’ਚ ਅਪਡੇਟ ਕੀਤਾ ਗਿਆ ਸੀ। ਹੋਂਡਾ ਕਾਰਜ਼ ਇੰਡੀਆ ਨੇ ਬ੍ਰਿਓ ਗੱਡੀ ਦੀ ਡਮੈਸਟਿਕ ਸੇਲ ’ਚ ਲਗਾਤਾਰ ਗਿਰਾਵਟ ਦਰਜ਼ ਕੀਤੀ।

ਜੁਲਾਈ, ਅਗਸਤ ਅਤੇ ਸਤੰਬਰ ’ਚ ਇਸ ਦੀਆਂ ਕਰੀਬ 183, 157, ਅਤੇ 64 ਇਕਾਈਆਂ ਹੀ ਵਿਕੀਆਂ। ਇਹ ਦੇਸ਼ ਦੀ ਸਭ ਤੋਂ ਘੱਟ ਵਿਕਣ ਵਾਲੀਆਂ ਕਾਰਾਂ ’ਚੋਂ ਇਕ ਬਣ ਚੁੱਕੀ ਹੈ। ਇਸ ਕਾਰ ਦੇ ਨਾਲ ਹੋਂਡਾ ਭਾਰਤ ’ਚ ਮੰਥਲੀ ਸਭ ਤੋਂ ਜ਼ਿਆਦਾ ਵਿਕਣ ਵਾਲੇ ਸੈਗਮੈਂਟ ਤੋਂ ਬਾਹਰ ਹੋ ਜਾਵੇਗੀ। ਇਸ ਸੈਗਮੈਂਟ ’ਚ 35,000 ਇਕਾਈਆਂ ਦੀ ਮੰਥਲੀ ਸੇਲ ਹੈ ਜਿਸ ਵਿਚ ਮਾਰੂਤੀ ਸੁਜ਼ੂਕੀ ਦੀ ਅਲਟੋ ਕਰੀਬ ਇਕ ਦਹਾਕੇ ਤੋਂ ਟਾਪ ’ਤੇ ਹੈ।
ਗੂਗਲ ਪਿਕਸਲ 2 ਤੇ ਪਿਕਸਲ 2XL ਸਮਾਰਟਫੋਨਜ਼ 'ਚ ਆਉਣ ਵਾਲਾ ਇਹ ਕਮਾਲ ਦਾ ਫੀਚਰ
NEXT STORY