ਗੈਜੇਟ ਡੈਸਕ- ਅਜਿਹਾ ਲੱਗ ਰਿਹਾ ਹੈ ਕਿ Google ਜਲਦ ਹੀ ਆਪਣੇ ਸਮਾਰਟਫੋਨਜ਼ Pixel 2 ਤੇ Pixel 2XL 'ਚ Call Screen ਫੀਚਰ ਲੈ ਕੇ ਆਉਣ ਵਾਲੀ ਹੈ। ਇਸ ਫੀਚਰ ਨੂੰ ਪਿਕਸਲ 3XL ਦੇ ਆਫਿਸ਼ੀਅਲ ਲਾਂਚ ਈਵੈਂਟ ਦੇ ਦੌਰਾਨ ਅਨਾਉਂਸ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਨੇ ਆਪਣੇ ਆਪ ਵੀ ਕੰਫਰਮ ਕੀਤਾ ਸੀ ਕਿ ਪਿਕਸਲ 2 ਤੇ ਪਿਕਸਲ 2XL 'ਚ ਕਾਲ ਸਕਰੀਨ ਦਾ ਫੀਚਰ ਇਸ ਸਾਲ ਨਵੰਬਰ ਤੱਕ ਆ ਜਾਵੇਗਾ। ਰਿਪੋਰਟ ਦੇ ਮੁਤਾਬਕ ਇਹ ਫੀਚਰ ਹੁਣ ਛੇਤੀ ਹੀ ਦਸਤਕ ਦੇਣ ਵਾਲਾ ਹੈ।
ਕੀ ਹੈ Call Screen ਫੀਚਰ
ਕਾਲ ਸਕਰੀਨ ਫੀਚਰ ਦੇ ਰਾਹੀਂ ਗੂਗਲ ਅਸਿਸਟੈਂਟ ਤੁਹਾਡੀ ਜਗ੍ਹਾ ਇੰਕਮਿੰਗ ਕਾਲਸ ਨੂੰ ਕਾਲ ਕਰੇਗਾ ਤੇ ਜਵਾਬ ਦੇਵੇਗਾ। ਮਤਲਬ ਯੂਜ਼ਰਸ ਕਾਲ ਚੁਕਣ ਦੇ ਜਗ੍ਹਾ ਇੰਕਮਿੰਗ ਕਾਲ ਦਾ ਜਵਾਬ ਸੈਂਪਲ ਸਵਾਲਾਂ ਜਾਂ ਫਿਰ ਟੈਕਸਟ ਟਾਈਪ ਕਰ ਦੇ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਗੂਗਲ ਅਸਿਸਟੈਂਟ ਕਾਲਰ ਤੋਂ ਫੋਨ ਕਰਨ ਦਾ ਮਕਸਦ ਪੁਛੇਗਾ, ਜਿਸ ਤੋਂ ਬਾਅਦ ਉਹ ਕਾਲਰ ਵਲੋਂ ਮਿਲੇ ਰਿਸਪਾਂਸ ਨੂੰ ਟਰਾਂਸਕਰਾਇਬ (ਟਾਈਪ) ਕਰੇਗਾ ਜੋ ਕਿ ਪਿਕਸਲ ਦੀ ਸਕ੍ਰੀਨ 'ਤੇ ਵਿਖੇਗਾ ਤੇ ਕਾਲਰ ਉਸ 'ਚ ਕੋਈ ਵੀ ਆਪਸ਼ਨ ਚੁਣ ਸਕਦਾ ਹੈ।
ਨਾਈਟ ਸਾਈਟ ਕੈਮਰਾ ਫੀਚਰ
ਕੰਪਨੀ ਨੇ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨਜ਼ Pixel 3 ਦੇ ਨਾਲ Pixel 2 ਤੇ ਹੋਰ Pixel ਸਮਾਰਟਫੋਨ ਲਈ ਨਵਾਂ ਨਾਈਟ ਸਾਈਟ ਕੈਮਰਾ ਫੀਚਰ ਨੂੰ ਜਾਰੀ ਕਰ ਦਿੱਤਾ ਹੈ। ਫੋਨ ਨੂੰ ਅਪਡੇਟ ਕਰਨ ਦੇ ਨਾਲ ਹੀ Google ਦਾ Night Sight ਫੀਚਰ ਕੈਮਰਾ ਐਪ 'ਚ ਵਿਖਾਈ ਦੇਣ ਲਗੇਗਾ। Google ਦਾ ਨਵਾਂ ਨਾਈਟ ਸਾਈਟ ਫੀਚਰ ਕੰਪਿਊਟੈਸ਼ਨਲ ਫੋਟੋਗਰਾਫੀ ਤੇ ਮਸ਼ੀਨ ਲਰਨਿੰਗ ਦੇ ਸੰਯੋਜਨ ਨਾਲ ਘੱਟ ਰੋਸ਼ਨੀ 'ਚ ਵੀ ਬਿਹਤਰ ਫੋਟੋਗਰਾਫੀ ਦਿੰਦਾ ਹੈ। ਇਹ ਫੀਚਰ ਐਂਡ੍ਰਾਇਡ ਪਾਈ ਰੋਮ ਤੇ ਮੀ. ਯੂ. ਆਈ ਐਂਡ੍ਰਾਇਡ ਪਾਈ ਬੀਟਾ ਰੋਮ 'ਤੇ ਅਸਾਨੀ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ZSL HDR+, HDR+, ਪੋਟ੍ਰੇਟ ਮੋਡ ਤੇ 4K ਤੱਕ ਵੀਡੀਓ ਰਿਕਾਰਡਿੰਗ (30 ਫ੍ਰੇਮ ਪ੍ਰਤੀ ਸੈਕਿੰਡ) ਸਪੋਰਟ ਹੈ।
ਦੁਨੀਆ ਭਰ ’ਚ ਡਾਊਨ ਹੋਈ ਫੇਸਬੁੱਕ, ਯੂਜ਼ਰਜ਼ ਪਰੇਸ਼ਾਨ
NEXT STORY