ਗੈਜੇਟ ਡੈਸਕ—ਚੀਨ ਦੀ ਕੰਪਨੀ ਹੁਵਾਵੇਈ ਹਾਂਗਮੇਂਗ (HongMeng) ਆਪਰੇਟਿੰਗ ਸਿਸਟਮ ਗੂਗਲ ਦੇ ਐਂਡ੍ਰਾਇਡ ਤੋਂ 60 ਫੀਸਦੀ ਤੇਜ਼ ਹੋ ਸਕਦਾ ਹੈ। ਇਹ ਗੱਲ ਗਲੋਬਲ ਟਾਈਮਸ ਦੀ ਇਕ ਰਿਪੋਰਟ 'ਚ ਕੀਤੀ ਗਈ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹੁਵਾਵੇਈ ਦਾ ਜਲਦ ਲਾਂਚ ਹੋਣ ਵਾਲਾ ਆਪਰੇਟਿੰਗ ਸਿਸਟਮ ਗੂਗਲ ਦੇ ਮੌਜੂਦਾ ਐਂਡ੍ਰਾਇਡ ਆਪਰੇਟਿੰਗ ਸਿਸਟਮ ਗੂਗਲ ਦੇ ਮੌਜੂਦਾ ਐਂਡ੍ਰਾਇਡ ਆਪਰੇਟਿੰਗ ਸਿਸਟਮ ਤੋਂ ਕਈ ਤੇਜ਼ ਹੈ। ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਸ਼ਿਓਮੀ ਅਤੇ ਵੀਵੋ ਵਰਗੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਹੁਵਾਵੇ 'ਚ ਉਸ ਦੇ ਆਪਰੇਟਿੰਗ ਸਿਸਟਮ ਦੀ ਟੈਸਟਿੰਗ ਲਈ ਭੇਜਿਆ ਹੈ। ਫਿਲਹਾਲ, ਇਹ ਸਾਰੀਆਂ ਕੰਪਨੀਆਂ ਆਪਣੇ ਸਮਾਰਟਫੋਨਸ 'ਚ ਗੂਗਲ ਦੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਦੀ ਹੈ।
ਹੁਵਾਵੇਈ ਦੇ ਮੇਟ30 'ਚ ਆ ਸਕਦਾ ਹੈ ਨਵਾਂ ਆਪਰੇਟਿੰਗ ਸਿਸਟਮ
ਗਲੋਬਲ ਟਾਈਮਸ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਹੁਵਾਵੇਈ ਇੰਟਰਨੈੱਟ ਦਿੱਗਜਾਂ ਅਤੇ ਘਰੇਲੂ ਸਮਰਾਟਫੋਨ ਕੰਪਨੀਆਂ ਨਾਲ ਮਿਲ ਕੇ ਆਪਣੇ ਆਪਰੇਟਿੰਗ ਸਿਸਟਮ ਹਾਂਗਮੇਂਗ ਦੀ ਟੈਸਟਿੰਗ ਕਰ ਰਿਹਾ ਹੈ। ਨਵੇਂ ਸਿਸਟਮ ਨੂੰ ਅਗਲੇ ਕੁਝ ਮਹੀਨਿਆਂ 'ਚ ਲਾਂਚ ਕੀਤਾ ਜਾ ਸਕਦਾ ਹੈ। ਖਬਰਾਂ ਹੈ ਕਿ ਹੁਵਾਵੇਈ ਦੇ ਮੇਟ30 ਨੂੰ ਨਵੇਂ ਆਪਰੇਟਿੰਗ ਸਿਸਟਮ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਗੂਗਲ ਵੱਲੋਂ ਬੈਨ ਕੀਤੇ ਜਾਣ ਤੋਂ ਬਾਅਦ ਹੁਵਾਵੇਈ ਨੇ ਖੁਦੇ ਆਪਰੇਟਿੰਗ ਸਿਸਟਮ ਦੇ ਡਿਵੈੱਲਪਮੈਂਟ ਨੂੰ ਤੇਜ਼ ਕਰ ਦਿੱਤਾ ਹੈ। ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਹੁਵਾਵੇਈ ਇਸ ਸਾਲ ਦੇ ਆਖਿਰ ਤਕ ਹਾਂਗਮੇਂਗ ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਜਾ ਸਕਦਾ ਹੈ। ਗੂਗਲ ਵੱਲੋਂ ਬੈਨ ਕੀਤੇ ਜਾਣ ਤੋਂ ਬਾਅਦ ਹੁਵਾਵੇਈ ਨੇ ਖੁਦ ਦੇ ਆਪਰੇਟਿੰਗ ਸਿਸਟਮ ਦੇ ਡਿਵੈੱਲਪਮੈਂਟ ਨੂੰ ਤੇਜ਼ ਕਰ ਦਿੱਤਾ ਹੈ। ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਹੁਵਾਵੇਈ ਇਸ ਸਾਲ ਦੇ ਆਖਿਰ ਤਕ ਹਾਂਗਮੇਂਗ ਆਪਰੇਟਿੰਗ ਸਿਸਟਮ ਨੂੰ ਰੋਲਆਊਟ ਕਰ ਸਕਦਾ ਹੈ।
ਸਮਾਰਟਫੋਨ ਦੀ ਲਾਕ ਸਕਰੀਨ 'ਤੇ ਵਿਗਿਆਪਨ ਦਿਖਾ ਰਹੀ ਹੁਵਾਵੇਈ
NEXT STORY