ਗੈਜੇਟ ਡੈਸਕ– ਚੀਨ ਦੀ ਟੈੱਕ ਕੰਪਨੀ ਆਨਰ ਨੇ ਨਵੇਂ ਸਮਾਰਟਫੋਨ Honor 9X Pro ਨੂੰ ਗਲੋਬਲ ਪੱਧਰ ’ਤੇ ਲਾਂਚ ਕੀਤਾ ਹੈ। ਇਸ ਡਿਵਾਈਸ ’ਚ ਯੂਜ਼ਰਜ਼ ਨੂੰ ਕਿਰਿਨ 810 ਚਿਪਸੈੱਟ, ਦਮਦਾਰ ਕੈਮਰਾ ਅਤੇ ਬੈਟਰੀ ਸੁਪੋਰਟ ਮਿਲੀ ਹੈ। ਹਾਲਾਂਕਿ, ਆਨਰ ਨੇ ਇਸ ਫੋਨ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਉਥੇ ਹੀ ਇਸ ਤੋਂ ਪਹਿਲਾਂ ਕੰਪਨੀ ਨੇ ਆਨਰ 9 ਐਕਸ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ, ਜਿਸ ਨੂੰ ਖਰੀਦਣ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਸਨ। ਤਾਂ ਆਓ ਜਾਣਦੇ ਹਾਂ Honor 9X Pro ਦੀ ਕੀਮਤ ਅਤੇ ਫੀਚਰਜ਼ ਬਾਰੇ...
Honor 9X Pro ਦੀ ਕੀਮਤ
ਕੰਪਨੀ ਨੇ ਇਸ ਫੋਨ ਦੀ ਕੀਮਤ 249 ਯੂਰੋ (ਕਰੀਬ 19,400 ਰੁਪਏ) ਰੱਖੀ ਹੈ। ਉਥੇ ਹੀ ਇਸ ਫੋਨ ’ਚ ਮਿਡਨਾਈਟ ਬਲੈਕ ਅਤੇ ਪਰਪਲ ਕਲਰ ਵਾਲੇ ਵੇਰੀਐਂਟ ਦੀ ਸੇਲ ਅਗਲੇ ਮਹੀਨੇ ਯਾਨੀ ਮਾਰਚ ਤੋਂ ਸ਼ੁਰੂ ਹੋ ਜਾਵੇਗੀ।
ਫੀਚਰਜ਼
ਕੰਪਨੀ ਨੇ ਇਸ ਫੋਨ ’ਚ 6.59 ਇੰਚ ਦੀ ਫੁਲ ਵਿਊ ਡਿਸਪਲੇਅ ਦਿੱਤੀ ਹੈ, ਜਿਸ ਦਾ ਸਕਰੀਨ ਟੂ ਬਾਡੀ ਰੇਸ਼ੀਓ 92 ਫੀਸਦੀ ਹੈ। ਨਾਲ ਹੀ ਇਸ ਫੋਨ ’ਚ ਬਿਹਤਰ ਪਰਪਾਰਮੈਂਸ ਲਈ ਕਿਰਿਨ 810 ਆਕਟਾ-ਕੋਰ ਪ੍ਰੋਸੈਸਰ ਅਤੇ 6 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਉਥੇ ਹੀ ਇਹ ਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।
ਫੋਟੋਗ੍ਰਾਫੀ ਲਈ ਕੰਪਨੀ ਨੇ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਅਤੇ 8 ਮੈਗਾਪਿਕਸਲ ਦਾ ਸੁਪਰ ਵਾਈਡ ਐਂਗਲ ਲੈੱਨਜ਼ ਮੌਜੂਦ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਮਿਲਿਆ ਹੈ।
ਕੰਪਨੀ ਨੇ ਇਸ ਫੋਨ ’ਚ ਬਲੂਟੁੱਥ ਵਰਜ਼ਨ 5.0, ਵਾਈ-ਫਾਈ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਇਸ ਵਿਚ 4,000mAh ਦੀ ਬੈਟਰੀ ਦਿੱਤੀ ਹੈ।
ਇਹ ਰੋਬੋਟ ਇਨਸਾਨਾਂ ਵਾਂਗ ਮਹਿਸੂਸ ਕਰ ਸਕਦਾ ਹੈ 'ਦਰਦ', ਵੀਡੀਓ ਵਾਇਰਲ
NEXT STORY