ਲੰਡਨ, (ਰਾਜਵੀਰ ਸਮਰਾ)- ਹੇਜ ਕਬੱਡੀ ਕਲੱਬ ਲੰਡਨ ਵੱਲੋਂ ਕਬੱਡੀ ਟੂਰਨਾਮੈਂਟ ਬਲਜਿੰਦਰ ਭਿੰਡਰ, ਕੇਵਲ ਪੁਲਸੀਆ ਤੇ ਹਰਵੰਤ ਮੱਲ੍ਹੀ ਦੀ ਯੋਗ ਅਗਵਾਈ ਹੇਠ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਟੈਲਫੋਡ ਸਵਰਗਵਾਸੀ ਸੰਦੀਪ ਨੰਗਲ ਅੰਬੀਆਂ ਦੀ ਟੀਮ ਨੇ ਸਾਢੇ 38 ਨੰਬਰ ਲੈ ਕੇ ਪਹਿਲੇ ਨੰਬਰ 'ਤੇ ਰਹੀ ਤੇ ਗਰੇਵਜੈਟ ਦੀ ਟੀਮ 29 ਨੰਬਰਾਂ ਨਾਲ ਦੂਜੇ ਨੰਬਰ 'ਤੇ ਰਹੀ।

ਇਸ ਟੂਰਨਾਮੈਂਟ ਦਾ ਉਦਘਾਟਨ ਬਲਜਿੰਦਰ ਭਿੰਡਰ ਤੇ ਕੇਵਲ ਪੁਲਸੀਆ ਹਰਵੰਤ ਮੱਲ੍ਹੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਟੂਰਨਾਮੈਂਟ ਦਾ ਉਦਘਾਟਨ ਕਰਨ ਉਪਰੰਤ ਬਲਜਿੰਦਰ ਭਿੰਡਰ ਨੇ ਕਿਹਾ ਕਿ ਮਾਂ ਖੇਡ ਕਬੱਡੀ ਨਾਲ ਯੂਕੇ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਜੋੜਨਾ ਹੀ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਇਹ ਖੇਡਾਂ ਹੀ ਸਾਡੇ ਸਰੀਰ ਨੂੰ ਤੰਦਰੁਸਤੀ ਅਤੇ ਅਰੋਗਤਾ ਬਖਸ਼ਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਖੇਡਾਂ ਵੱਲ ਜ਼ਰੂਰ ਪਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਟੂਰਨਾਮੈਂਟ ਆਯੋਜਿਤ ਕੀਤੇ ਜਾਣਗੇ। ਇਸ ਇਸ ਦੌਰਾਨ ਜਿੱਥੇ ਉਨ੍ਹਾਂ ਨੇ ਜੇਤੂ ਤੇ ਉਪ ਜੇਤੂ ਟੀਮ ਨੂੰ ਇਹ ਵਿਸ਼ੇਸ਼ ਇਨਾਮ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਕੁਲਵਿੰਦਰ ਧਰਮਪੁਰੇ ਵਾਲਾ ਬੈਸਟ ਰੇਡਰ ਤੇ ਖੁਸ਼ੀ ਦੁੱਗੇ ਨੂੰ ਬੈਸਟ ਜਾਫੀ ਦੇ ਤੌਰ 'ਤੇ ਚੁਣਿਆ ਗਿਆ। ਇਸ ਟੂਰਨਾਮੈਂਟ ਦੌਰਾਨ ਦੀਪਕ ਕਾਸ਼ੀਪੁਰ , ਬੁਰੀਆ ਸੀਸਰਪੁਰੀਆ, ਫੂਲਾ ਸੂਸਕ, ਸੋਨੀ ਫੱਕਰ ਝੰਡੇ ਵਾਲਾ, ਜਸ਼ਨ ਆਲਮਗੀਰ ਤੇ ਰਾਜਾ ਪੱਧਰੀ ਨੇ ਇਸ ਖੇਡ ਮੇਲੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਕਲਾ ਦੇ ਜੌਹਰ ਦਿਖਾਏ।

ਇਸ ਖੇਡ ਟੂਰਨਾਮੈਂਟ ਦੌਰਾਨ ਸਾਬਕਾ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡੂ ਨੂੰ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾਂ ਔਜਲਾ, ਬਲਦੇਵ ਸਿੰਘ ਬੁਲਟ, ਸੱਤਾ ਮੁਠੱਡਾ, ਭਿੰਦਾ ਮੁਠੱਡਾ, ਸਤਿੰਦਰ ਪਾਲ ਸਿੰਘ ਗੋਲਡੀ, ਤਰਲੋਚਨ ਸਿੰਘ ਗਿੱਲ, ਸੀਪਾ ਚੱਕਰ, ਸੋਨੀ ਬਿਲਗਾ, ਸੁਖਵਿੰਦਰ ਸਿੰਘ ਮੌਲਾ ਤੇ ਕੇਸਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਭਾਰਤ ਦਾ ਅਮਰੀਕਾ ਨੂੰ ਮੂੰਹ ਤੋੜ ਜਵਾਬ, 29 ਉਤਪਾਦਾਂ 'ਤੇ ਲਗਾਏਗਾ ਟੈਰਿਫ, WTO ਨੂੰ ਭੇਜਿਆ ਪ੍ਰਸਤਾਵ
NEXT STORY