ਗੈਜੇਟ ਡੈਸਕ - ਹਰ ਰੋਜ਼ ਲੱਖਾਂ ਯਾਤਰੀ ਭਾਰਤੀ ਰੇਲਵੇ ਰਾਹੀਂ ਰੇਲਗੱਡੀ ਰਾਹੀਂ ਸਫ਼ਰ ਕਰਦੇ ਹਨ। ਤੁਸੀਂ ਵੀ ਕਿਸੇ ਨਾ ਕਿਸੇ ਸਮੇਂ ਰੇਲ ਰਾਹੀਂ ਸਫ਼ਰ ਕੀਤਾ ਹੋਵੇਗਾ। ਪਹਿਲਾਂ ਦੇ ਮੁਕਾਬਲੇ ਹੁਣ ਟਰੇਨ 'ਚ ਕਈ ਬਦਲਾਅ ਕੀਤੇ ਗਏ ਹਨ। ਆਜ਼ਾਦੀ ਤੋਂ ਬਾਅਦ, ਭਾਰਤ ਨੇ ਰੇਲਵੇ ਪ੍ਰਣਾਲੀ ’ਚ ਬਹੁਤ ਸਾਰੇ ਬਦਲਾਅ ਕੀਤੇ ਹਨ। ਇਨ੍ਹਾਂ ’ਚੋਂ ਇਕ ਹੈ ਇਲੈਕਟ੍ਰਿਕ ਇੰਜਣ। ਅੱਜਕੱਲ ਜ਼ਿਆਦਾਤਰ ਟਰੇਨਾਂ ਬਿਜਲੀ 'ਤੇ ਹੀ ਚੱਲ ਰਹੀਆਂ ਹਨ ਅਤੇ ਟਰੇਨ ਦੀ ਰਫਤਾਰ ਕਾਫੀ ਵਧ ਗਈ ਹੈ। ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਟਰੇਨ ਨੂੰ ਦਿੱਤੀ ਜਾਣ ਵਾਲੀ ਬਿਜਲੀ ਕਦੀ ਬੰਦ ਕਿਉਂ ਨਹੀਂ ਹੁੰਦੀ? ਜਦੋਂ ਰੇਲਗੱਡੀ ਲੰਬੇ ਰੂਟ 'ਤੇ ਹੁੰਦੀ ਹੈ, ਤਾਂ ਇੰਜਣ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ?
ਇੰਝ ਮਿਲਦੀ ਹੈ ਟ੍ਰੇਨ ਨੂੰ ਇਲੈਕਟ੍ਰੀਸਿਟੀ
ਰੇਲਵੇ ਮੁਤਾਬਕ ਬਿਜਲੀ ਨਾਲ ਚੱਲਣ ਵਾਲੀਆਂ ਟਰੇਨਾਂ ਨੂੰ 25 ਹਜ਼ਾਰ ਵੋਲਟੇਜ (25 ਕੇ.ਵੀ.) ਦੀ ਲੋੜ ਹੁੰਦੀ ਹੈ। ਇਹ ਕਰੰਟ ਇੰਜਣ ਦੇ ਉਪਰ ਲੱਗੀ ਇਕ ਮਸ਼ੀਨ ਪੈਂਟੋਗ੍ਰਾਫ ਰਾਹੀਂ ਇੰਜਣ ਤੱਕ ਪਹੁੰਚਦਾ ਹੈ। ਪੇਂਟੋਗ੍ਰਾਫ ਟ੍ਰੇਨ ਦੇ ਉਪਰ ਲੱਗੀ ਤਾਰ ਨਾਲ ਰਗੜ ਕੇ ਚੱਲਦੀ ਹੈ। ਬਿਜਲੀ ਇਨ੍ਹਾਂ ਤਾਰਾਂ ਦੇ ਰਾਹੀਂ ਟ੍ਰੇਨ ’ਚ ਆਉਂਦੀ ਹੈ। ਇਲੈਕਟ੍ਰਿਕ ਟਰੇਨਾਂ ’ਚ ਦੋ ਤਰ੍ਹਾਂ ਦੇ ਪੈਂਟੋਗ੍ਰਾਫ ਦੀ ਵਰਤੋਂ ਕੀਤੀ ਜਾਂਦੀ ਹੈ। ਡਬਲ ਡੈਕਰ ਯਾਤਰੀ ਲਈ ਡਬਿਊ. ਬੀ. ਐੱਲ. ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਰੇਲ ਗੱਡੀਆਂ ’ਚ ਤੇਜ਼ ਰਫ਼ਤਾਰ ਵਾਲੇ ਪੈਂਟੋਗ੍ਰਾਫ ਦੀ ਵਰਤੋਂ ਕੀਤੀ ਜਾਂਦੀ ਹੈ। ਓਵਰਹੈੱਡ ਵਾਇਰ ਤੋਂ ਪੈਂਟੋਗ੍ਰਾਫ ਰਾਹੀਂ ਕਰੰਟ ਸਪਲਾਈ ਕੀਤਾ ਜਾਂਦਾ ਹੈ। ਇਸ ’ਚ 25KV (25,000 ਵੋਲਟ) ਦਾ ਕਰੰਟ ਇਲੈਕਟ੍ਰਿਕ ਇੰਜਣ ਦੇ ਮੁੱਖ ਟਰਾਂਸਫਾਰਮਰ ’ਚ ਆਉਂਦਾ ਹੈ, ਜੋ ਇੰਜਣ ਨੂੰ ਚਲਾਉਂਦਾ ਹੈ।
ਇਲੈਕਟ੍ਰਿਕ ’ਚ ਇਹ ਸਿਸਟਮ ਹੁੰਦੈ ਯੂਜ਼
ਜਦੋਂ ਕੋਈ ਰੇਲਗੱਡੀ ਰੇਲਵੇ ਟ੍ਰੈਕ ਤੋਂ ਲੰਘਦੀ ਹੈ, ਤਾਂ ਉਸ 'ਤੇ ਭਾਰ ਪੈਦਾ ਹੁੰਦਾ ਹੈ ਅਤੇ ਮੈਟਲ ਟ੍ਰੈਕ ਨਾਲ ਜੁੜਿਆ ਸਪਰਿੰਗ ਕੰਪਰੈੱਸ ਹੋ ਜਾਂਦਾ ਹੈ। ਇਸਦੇ ਕਾਰਨ, ਰੈਕ, ਪਿਨੀਅਨ ਮਕੈਨਿਜ਼ਮ ਅਤੇ ਚੇਨ ਡਰਾਈਵ ’ਚ ਇਕ ਗਤੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਸਪੀਡ ਫਲਾਈਵ੍ਹੀਲ, ਰੀਕਟੀਫਾਇਰ ਅਤੇ ਡੀਸੀ ਮੋਟਰ ਤੋਂ ਲੰਘਦੀ ਹੈ ਤਾਂ ਬਿਜਲੀ ਪੈਦਾ ਹੁੰਦੀ ਹੈ।
ਇਲੈਕਟ੍ਰੀਸਿਟੀ ਸਪਲਾਈ
ਰੇਲਵੇ ਨੂੰ ਪਾਵਰ ਗਰਿੱਡ ਤੋਂ ਸਿੱਧੀ ਬਿਜਲੀ ਮਿਲਦੀ ਹੈ। ਗਰਿੱਡ ਨੂੰ ਪਾਵਰ ਪਲਾਂਟ ਤੋਂ ਸਪਲਾਈ ਕੀਤੀ ਜਾਂਦੀ ਹੈ। ਉਥੋਂ ਇਸ ਨੂੰ ਸਾਰੇ ਸਟੇਸ਼ਨਾਂ 'ਤੇ ਭੇਜਿਆ ਜਾਂਦਾ ਹੈ। ਸਬ ਸਟੇਸ਼ਨ ਤੋਂ ਸਿੱਧੀ 132 ਕੇਵੀ ਸਪਲਾਈ ਰੇਲਵੇ ਨੂੰ ਜਾਂਦੀ ਹੈ। ਇੱਥੋਂ ਓ.ਐਚ.ਈ. ਨੂੰ 25 ਕੇ.ਵੀ. ਰੇਲਵੇ ਸਟੇਸ਼ਨਾਂ ਦੇ ਕੋਲ ਬਿਜਲੀ ਦੇ ਸਬ-ਸਟੇਸ਼ਨ ਦਿਖਾਈ ਦਿੰਦੇ ਹਨ। ਸਿੱਧੀ ਬਿਜਲੀ ਸਪਲਾਈ ਹੋਣ ਕਾਰਨ ਇੱਥੇ ਕੋਈ ਟ੍ਰਿਪਿੰਗ ਨਹੀਂ ਹੁੰਦੀ।
ਨਵੀਂ Kia Syros ਦੀ ਭਾਰਤ 'ਚ ਐਂਟਰੀ, ਪਹਿਲੀ ਵਾਰ ਸ਼ਾਮਲ ਹੋਏ ਕੁਝ ਵੱਖਰੇ ਫੀਚਰਸ
NEXT STORY