ਜਲੰਧਰ- ਗੂਗਲ ਦੁਆਰਾ ਪਿਛਲੇ ਸਾਲ ਗੂਗਲ ਅਸਿਸਟੈਂਟ ਸਰਵਿਸ ਨੂੰ ਲਾਂਚ ਕੀਤਾ ਗਿਆ ਸੀ ਜੋ ਕਿ ਤੁਹਾਡੇ ਲਈ ਵਰਚੁਅਲ ਹੈਲਪਰ ਹੈ। ਇਸ ਦੀ ਦਦ ਨਾਲ ਨਾ ਸਿਰਫ ਆਨਲਾਈਨ ਸਰਚ 'ਚ ਤੁਹਾਨੂੰ ਮਦਦ ਮਿਲਦੀ ਹੈ ਸਗੋਂ ਇਸ ਰਾਹੀਂ ਤੁਸੀਂ ਫੋਨ 'ਚ ਕਿਸੇ ਐਪ ਨੂੰ ਓਪਨ ਵੀ ਕਰ ਸਕਦੇ ਹੋ ਅਤੇ ਕਿਸੇ ਚੀਜ਼ ਦੀ ਜਾਣਕਾਰੀ ਪਾ ਸਕਦੇ ਹੋ। ਸ਼ੁਰੂਆਤ 'ਚ ਗੂਗਲ ਅਸਿਸਟੈਂਟ ਐਪ ਸਿਰਫ ਗੂਗਲ ਪਿਕਸਲ ਸਮਾਰਟਫੋਨ ਦੇ ਨਾਲ ਹੀ ਉਪਲੱਬਧ ਹੋਇਆ। ਜਿਸ ਤੋਂ ਬਾਅਦ ਨਾਨ ਪਿਕਸਲ ਸਮਾਰਟਫੋਨ ਅਤੇ ਆਈਫੋਨ 'ਚ ਵੀ ਉਪਲੱਬਧ ਕਰਾਉਣ ਦੀ ਜਾਣਕਾਰੀ ਸਾਹਮਣੇ ਆਈ। ਉਥੇ ਹੀ ਹੁਣ ਇਹ ਫੀਚਰ ਕਈ ਨਾਨ ਪਿਕਸਲ ਸਮਾਰਟਫੋਨ 'ਚ ਪ੍ਰੀਲੋਡਿਡ ਐਪ ਦੇ ਤੌਰ 'ਤੇ ਉਪਲੱਬਧ ਹੋ ਚੁੱਕਾ ਹੈ।
ਦੱਸ ਦਈਏ ਕਿ ਗੂਗਲ ਅਸਿਸਟੈਂਟ ਦੀ ਵਰਤੋਂ ਸਿਰਫ ਐਂਡਰਾਇਡ 6.0 ਮਾਰਸ਼ਮੈਲੋ ਆਧਾਰਿਤ ਸਮਾਰਟਫੋਨ 'ਤੇ ਹੀ ਕੀਤੀ ਜਾ ਸਕਦੀ ਹੈ। ਅਜਿਹੇ 'ਚ ਯਾਦ ਰਹੇ ਕਿ ਤੁਸੀਂ ਐਂਡਰਾਇਡ 5.0 ਲਾਲੀਪਾਪ ਯੂਜ਼ਰਸ ਹੋ ਤਾਂ ਤੁਸੀਂ ਇਸ ਸੁਵਿਧਾ ਦਾ ਫਾਇਦਾ ਨਹੀਂ ਲੈ ਸਕਦੇ ਹੋ। ਜਿਸ ਕਾਰਨ ਐਂਡਰਾਇਡ 5.0 ਲਾਲੀਪਾਪ ਗੂਗਲ ਅਸਿਸਟੈਂਟ ਦੇ ਕਈ ਖਾਸ ਫੀਚਰਜ਼ ਦੀ ਸੁਵਿਧਾ ਤੋਂ ਵਾਂਝੇ ਰਹਿ ਜਾਂਦੇ ਹਨ।
ਹੈਕਰਜ਼ ਕਾਰਨ ਤੁਹਾਡੇ ਪੁਰਾਣੇ ਐਂਡਰਾਇਡ ਫੋਨ ਬਰਬਾਦ ਨਾ ਹੋਣ। ਇਸ ਲਈ XDA ਦੇ ਕੁਝ ਹੁਸ਼ਿਆਰ ਲੋਕਾਂ ਨੇ ਗੂਗਲ ਅਸਿਸਟੈਂਟ ਨੂੰ ਐਂਡਰਾਇਡ 5.0 ਲਾਲੀਪਾਪ 'ਤੇ ਉਪਲੱਬਧ ਕਰਵਾ ਦਿੱਤਾ ਹੈ ਅਤੇ ਉਹ ਵੀ ਸਮਾਰਟਫੋਨ ਨੂੰ ਰੂਟ ਕੀਤੇ ਬਿਨਾਂ। ਫਿਲਹਾਲ ਇਹ ਬਹੁਤ ਬਿਹਤਰ ਤਾਂ ਨਹੀਂ ਹੈ ਪਰ ਕੰਮ ਕਰ ਰਿਹਾ ਹੈ। ਐਂਡਰਾਇਡ 5.0 ਲਾਲੀਪਾਪ ਯੂਜ਼ਰਸ ਚਾਹੁਣ ਤਾਂ ਇਸ ਦੀ ਵਰਤੋਂ ਕਰ ਸਕਦੇ ਹਨ ਜਿਸ ਲਈ ਤੁਹਾਨੂੰ ਕੁਝ ਟਿਪਸ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਐਂਡਰਾਇਡ 5.0 ਅਤੇ ਐਂਡਰਾਇਡ 5.1 ਆਪਰੇਟਿੰਗ ਸਿਸਟਮ 'ਤੇ ਗੂਗਲ ਇਸਸਟੈਂਟ ਨੂੰ ਇਨੇਬਲ ਕਰਨ ਦਾ ਤਰੀਕਾ।
1. XDA ਦੀ ਰਿਪੋਰਟ ਮੁਤਾਬਕ ਐਂਡਰਾਇਡ 5.0 ਜਾਂ 5.1 'ਚ ਗੂਗਲ ਅਸਿਸਟੈਂਟ ਨੂੰ ਇਨੇਬਲ ਕਰਨ ਲਈ ਥਰਡ ਪਾਰਟੀ ਐਪਸ ਦੀ ਲੋੜ ਹੋਵੇਗੀ। ਇਸ ਲਈ ਕਿਸੇ ਲਾਂਚਰ ਜਿਵੇਂ ਨੋਵਾ ਲਾਂਚਰ ਐਪ ਨੂੰ ਫੋਨ 'ਚ ਯੂਜ਼ ਕਰਨਾ ਚਾਹੀਦਾ ਹੈ।
2. ਇਸ ਤੋਂ ਬਾਅਦ ਐਕਟੀਵੇਟ ਕਰਨ ਲਈ ਫੋਨ 'ਚ Widgets> Activities 'ਤੇ ਜਾਓ। ਫਿਰ ਇਥੇ ਲਾਂਚਰ 'ਤੇ ਪ੍ਰੈੱਸ ਕਰਕੇ ਥੋੜ੍ਹੀ ਦੇਰ ਹੋਲਡ ਕਰੋ ਅਤੇ ਉਸ ਨੂੰ ਡਰੈਕ ਕਰਕੇ ਹੋਮ ਸਕਰੀਨ 'ਤੇ ਲੈ ਕੇ ਆਓ।
3. ਐਕਟੀਵਿਟੀ ਨੂੰ ਐਡ ਕਰਨ ਲਈ ਸੈਟਿੰਗ 'ਚ ਗੂਗਲ ਐਪ 'ਤੇ ਜਾਓ ਅਤੇ ਸਕਰੋਲ ਹੇਠਾਂ ਕਰੋ। ਇਥੇ com.google.android.apps.gsa.staticplugins.opa.hq.OpaHqActivity ਇਸ ਲਿੰਕ 'ਤੇ ਐਕਟੀਵੇਟ ਲਈ ਕਲਿੱਕ ਕਰੋ।
4. ਫਿਰ ਆਪਣੇ ਫੋਨ ਦੇ Stuff 'ਚ ਜਾਓ 'ਚ ਜਾਓ ਅਤੇ ਐਡ ਰਿਮਾਇੰਡਰ ਕਰੋ। ਜਿਸ ਤੋਂ ਬਾਅਦ ਗੂਗਲ ਅਸਿਸਟੈਂਟ ਐਕਟੀਵੇਟ ਹੋ ਜਾਵੇਗਾ।
ਹੋਰ ਤਰੀਕਾ-
1. ਐਂਡਰਾਇਡ 5.0 ਅਤੇ 5.1 ਯੂਜ਼ਰਸ ਜੇਕਰ ਗੂਗਲ ਅਸਿਸਟੈਂਟ ਦੀ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਇਸ ਲਈ ਪਹਿਲਾਂ ਗੂਗਲ ਐਪ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰੋ।
2. ਇਸ ਤੋਂ ਬਾਅਦ ਗੂਗਲ ਅਸਿਸਟੈਂਟ ਐਪ ਨੂੰ ਡਾਊਨਲੋਡ ਅਤੇ ਇੰਸਟਾਲ ਕਰੋ। ਇੰਸਟਾਲੇਸ਼ਨ ਦੌਰਾਨ ਤੁਹਾਨੂੰ ਅਣਜਾਣ ਸੋਰਸ ਨੂੰ ਇਨੇਬਲ ਕਰਨ ਦੀ ਲੋੜ ਪੈ ਸਕਦੀ ਹੈ।
3. ਗੂਗਲ ਅਸਿਸਟੈਂਟ ਐਪ ਨੂੰ ਇਨੇਬਲ ਕਰਨ ਲਈ ਕਿਸੇ ਟਾਸਕ ਦੀ ਵਰਤੋਂ ਕਰ ਸਕਦੇ ਹੋ।
4. ਤੁਸੀਂ ਚਾਹੋ ਤਾਂ ਗੂਗਲ ਵਾਇਸ ਅਸਿਸਟੈਂਟ 'ਚ ਉਪਲੱਬਧ ਹੋਣ ਵਾਲੀ ਡਿਫਾਲਟ ਵਾਇਲ ਨੂੰ ਬਦਲ ਸਕਦੇ ਹੋ। ਜਿਸ ਲਈ ਤੁਹਾਨੂੰ to Languages 'ਚ ਜਾ ਕੇ input then Voice input 'ਤੇ ਕਲਿੱਕ ਕਰਨਾ ਹੋਵੇਗਾ।
ਹੁਣ ਤੁਸੀਂ ਆਸਾਨੀ ਨਾਲ ਕਰਾ ਸਕਦੇ ਹੋ ਐਪਲ ਆਈਫੋਨ ਦੀ ਸਕਰੀਨ ਠੀਕ
NEXT STORY