ਜਲੰਧਰ : ਮਾਰਕੀਟ ਵਿਚ ਅਜਿਹੇ ਕਈ ਫਿੱਟਨੈੱਸ ਟ੍ਰੈਕਰ ਮੌਜੂਦ ਹਨ, ਜੋ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਿਚ ਕਾਫੀ ਮਦਦ ਕਰਦੇ ਹਨ। ਇਹ ਟ੍ਰੈਕਰ ਤੁਹਾਡੀ ਦਿਨ ਭਰ ਦੀ ਹੈਲਥ ਨਾਲ ਜੁੜੀਆਂ ਸਰਗਰਮੀਆਂ ਨੂੰ ਰਿਕਾਰਡ ਕਰਕੇ ਉਨ੍ਹਾਂ ਦੀ ਪੂਰੀ ਜਾਣਕਾਰੀ ਦਿੰਦੇ ਹਨ। ਇਸ ਤੋਂ ਇਲਾਵਾ ਇੰਟਰਨੈੱਟ ਵਿਚ ਵੀ ਅਜਿਹੇ ਕਈ ਐਪਸ ਮੌਜੂਦ ਹਨ, ਜੋ ਫਿੱਟਨੈੱਸ ਟ੍ਰੈਕਰ ਵਾਂਗ ਹੈਲਥ ਨਾਲ ਜੁੜੀ ਜਾਣਕਾਰੀ ਦਿੰਦੇ ਹਨ। ਅੱਜ ਟੈੱਕ ਅਪਡੇਟ ਰਾਹੀਂ ਤੁਹਾਨੂੰ ਅਜਿਹੇ ਹੀ ਆਈ. ਓ. ਐੱਸ. ਆਪ੍ਰੇਟਿੰਗ ਸਿਸਟਮ 'ਤੇ ਆਧਾਰਿਤ ਐਪ ਬਾਰੇ ਜਾਣਕਾਰੀ ਦੇਣਗੇ, ਜੋ ਦੱਸੇਗੀ ਕਿ ਤੁਸੀਂ ਪੂਰੇ ਦਿਨ, ਹਫਤੇ ਅਤੇ ਮਹੀਨੇ ਵਿਚ ਕਿੰਨੇ ਕਦਮ ਚੱਲੇ ਹੋ ਅਤੇ ਕਿੰਨੀ ਕੈਲੋਰੀਜ਼ ਘਟਾਈ ਹੈ।
ਕਿਵੇਂ ਕਰਦਾ ਹੈ ਕੰਮ Activity Tracker
ਐਕਟੀਵਿਟੀ ਟ੍ਰੈਕਰ ਨੂੰ ਇੰਸਟਾਲ ਕਰੋ ਅਤੇ ਇਸ ਨੂੰ ਹੈਲਥ ਐਪ ਨਾਲ ਡਾਟਾ ਇੰਪੋਰਟ ਕਰਨ ਦਿਓ। ਉਸ ਤੋਂ ਬਾਅਦ ਇਹ ਦਿਖਾਵੇਗਾ ਕਿ ਤੁਸੀਂ ਕਿੰਨੇ ਕਦਮ ਚੱਲੇ ਹੋ, ਕਿੰਨੀ ਦੂਰੀ ਤੈਅ ਕੀਤੀ ਅਤੇ ਕਿੰਨੀ ਕੈਲੋਰੀਜ਼ ਘੱਟ ਕੀਤੀ। ਇਸ ਐਪਲੀਕੇਸ਼ਨ ਦਾ ਇੰਟਰਫੇਸ ਬਹੁਤ ਸੌਖਾਲਾ ਹੈ, ਜੋ ਆਸਾਨੀ ਨਾਲ ਕੰਮ ਕਰਦਾ ਹੈ। ਡਾਟਾ ਇੰਪੋਰਟ ਕਰਦੇ ਸਮੇਂ, ਐਕਟੀਵਿਟੀ ਟ੍ਰੈਕਰ ਸਹੀ ਤਰੀਕੇ ਨਾਲ ਤੁਹਾਡੇ ਵਲੋਂ ਚੱਲੇ ਗਏ ਸਟੈੱਪ ਦੀ ਗਿਣਤੀ ਇੰਪੋਰਟ ਕਰਦਾ ਹੈ। ਪਰ ਦੂਜੀਆਂ ਜਾਣਕਾਰੀਆਂ ਜਿਵੇਂ ਤੁਹਾਡੇ ਕੱਦ ਅਤੇ ਭਾਰ ਨੂੰ ਤੁਹਾਨੂੰ ਇਸ ਵਿਚ ਖੁਦ ਭਰਨਾ ਹੋਵੇਗਾ।
ਜਾਣੋ ਇਸ ਐਪ ਨਾਲ ਜੁੜੀ ਡਿਟੇਲਸ
ਇਸ ਐਪ ਦਾ ਨਾਂ ਐਕਟੀਵਿਟੀ ਟ੍ਰੈਕਰ ਹੈ ਅਤੇ ਇਹ ਦੋ ਤਰ੍ਹਾਂ ਕੰਮ ਕਰਦਾ ਹੈ। ਪਹਿਲਾ ਇਹ ਪੈਡੋਮੀਟਰ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਦੂਜਾ ਇਹ ਦੱਸਦਾ ਹੈ ਕਿ ਤੁਸੀਂ ਪੈਦਲ ਚੱਲ ਕੇ ਕਿੰਨੀ ਕੈਲੋਰੀਜ਼ ਘਟਾਈ ਹੈ। ਪੈਡੋਮੀਟਰ ਬਿਟ ਬਹੁਤ ਆਸਾਨ ਹੈ ਅਤੇ ਕਈ ਅਜਿਹੇ ਐਪਸ ਹਨ, ਜੋ ਅਜਿਹਾ ਕਰਦੇ ਹਨ।
My FitnessPal App
ਤੁਸੀਂ My 6itness Pal ਐਪ ਵਰਗੀਆਂ ਸਾਈਟਸ ਰਾਹੀਂ ਵੀ ਜਾਣ ਸਕਦੇ ਹੋ ਕਿ ਤੁਸੀਂ ਕਿੰਨੀ ਕੈਲੋਰੀ ਘਟਾਈ ਹੈ। My 6itness Pal ਐਪ ਤੁਹਾਡੇ ਕਸਰਤ ਦੇ ਰਿਕਾਰਡਸ ਨੂੰ ਰੱਖਦਾ ਹੈ ਪਰ ਇਸ ਨੂੰ ਤੁਹਾਨੂੰ ਖੁਦ ਭਰਨਾ ਹੁੰਦਾ ਹੈ। ਇਸ ਵਿਚ ਤੁਸੀਂ ਚੱਲੇ ਹੋਏ ਕਦਮਾਂ ਦੇ ਡਾਟਾ ਨੂੰ ਦੇਖ ਤਾਂ ਸਕਦੇ ਹੋ ਪਰ ਇਸ ਨੂੰ ਵੀ ਤੁਹਾਨੂੰ ਮੈਨੂਅਲ ਭਰਨਾ ਪਵੇਗਾ।
ਅੱਜ ਲਾਂਚ ਹੋਵੇਗਾ Gionee S10 ਸਮਾਰਟਫੋਨ
NEXT STORY