ਜਲੰਧਰ- ਜਦੋਂ ਯੂਜ਼ਰਸ ਨਵਾਂ ਫੋਨ ਖਰੀਦਦੇ ਹਨ ਤਾਂ ਉਸ ਦੀ ਸਪੀਡ ਕਾਫੀ ਤੇਜ਼ ਹੁੰਦੀ ਹੈ। ਜਦ ਕਿ ਕੁਝ ਮਹੀਨੇ ਤੋਂ ਬਾਅਦ ਸਮਾਰਟਫੋਨ ਹੈਂਗ ਹੋਣ ਲੱਗਦੇ ਹਨ ਅਤੇ ਇਨ੍ਹਾਂ ਦੇ ਹੈਂਗ ਹੋਣ ਦੀਆਂ ਕਈ ਵਜ੍ਹਾ ਹੁੰਦੀਆਂ ਹਨ। ਜਿਸ ਤਰ੍ਹਾਂ ਫੋਨ 'ਚ ਕੈਸ਼ ਆਈਟਮ ਬਣਾਉਣਾ, ਐਪ ਦਾ ਬੈਕਗ੍ਰਾਊਂਡ 'ਚ ਚੱਲਣਾ ਆਦਿ। ਯੂਜ਼ਰਸ ਆਪਣੇ ਫੋਨ ਦੀ ਸੈਟਿੰਗ 'ਚ ਬਦਲਾਅ ਕਰਕੇ ਫੋਨ ਦੀ ਪਰਫਾਮੈਂਸ 'ਚ ਕਾਫੀ ਸੁਧਾਰ ਕਰ ਸਕਦੇ ਹੋ।
1. ਬੈਕਗ੍ਰਾਊਂਡ ਐਪ ਨਾਲ ਬਚਾਓ ਰੈਮ -
ਕਈ ਐਪ ਅਜਿਹੇ ਹੁੰਦੇ ਹਨ, ਜੋ ਬੰਦ ਕਰਨ ਤੋਂ ਬਾਅਦ ਵੀ ਬੈਕਗ੍ਰਾਊਂਡ 'ਚ ਰੈਮ ਦਾ ਇਸਤੇਮਾਲ ਕਰਦੇ ਹਨ। ਇਸ 'ਚ ਫੋਨ ਹੈਂਗ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਫੋਨ ਸੈਟਿੰਗ 'ਚ ਜਾਵੇ। ਜਿੱਥੇ ਐਪ ਦੇ ਵਿਕਲਪ 'ਤੇ ਕਲਿੱਕ ਕਰੀਏ। ਜਿੱਥੇ ਫੋਨ ਦੀ ਮੈਮਰੀ, ਐੱਸ. ਡੀ. ਕਾਰਡ 'ਚ ਸੇਵ ਐਪ ਵੱਖ-ਵੱਖ ਦਿਖਾਈ ਦੇਣਗੇ। ਸਕਰੀਨ ਨੂੰ ਸਵਾਈਪ ਕਰਨ 'ਤੇ ਬੈਕਗ੍ਰਾਊਂਡ 'ਚ ਚੱਲਣ ਵਾਲੇ ਐਪ ਦੀ ਜਾਣਕਾਰੀ ਮਿਲੇਗੀ। ਫਿਰ ਗੈਰ ਜ਼ਰੂਰੀ ਜਾਂ ਅਜਿਹੇ ਐਪ 'ਤੇ ਟੈਪ ਕਰੋ, ਜਿੰਨ੍ਹਾਂ ਦਾ ਇਸਤੇਮਾਲ ਨਹੀਂ ਕਰ ਰਹੇ ਹੋ ਪਰ ਉਹ ਰੈਮ ਦੀ ਖਪਤ ਕਰ ਰਹੇ ਹਨ। ਇਨ੍ਹਾਂ ਐਪ 'ਤੇ ਟੈਪ ਕਰਨ ਤੋਂ ਬਾਅਦ ਫੋਰਸ ਸਟਾਪ ਦੇ ਆਪਸ਼ਨ 'ਤੇ ਕਲਿੱਕ ਕਰੋ। ਯਾਦ ਰੱਖੋ ਕਿ ਫੋਨ ਦੀ ਇਨਬਿਲਟ ਐਪ ਨੂੰ ਬੰਦ ਨਾ ਕਰੋ। ਵਟਸਪਐਪ, ਟੂ ਕਾਲਰ ਅਤੇ ਗੇਮ ਐਪ ਨੂੰ ਬੰਦ ਕਰਨ 'ਤੇ ਵੀ ਕਾਫੀ ਰੈਮ ਬਚਦੀ ਹੈ। ਇਸ ਨਾਲ ਇਹ ਐਪ ਸਿਰਫ ਇਸ ਸਮੇਂ ਚੱਲੇਗੀ, ਜਦੋਂ ਤੁਸੀਂ ਉਨ੍ਹਾਂ ਨੂੰ ਇਸਤੇਮਾਲ ਕਰੇਗੋ।
2. ਕੈਸ਼ੇ ਨੂੰ ਕਰਦੇ ਰਹੋ ਸਾਫ -
ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਅਸੀਂ ਐਪ ਨੂੰ ਖੋਲਦੇ ਹਾਂ ਤਾਂ ਫੋਨ ਦੀ ਸਕਰੀਨ ਕਾਲੀ ਹੋ ਜਾਂਦੀ ਹੈ ਤਾਂ ਫਿਰ ਇਕ ਡਾਇਲਾਗ ਦਿਖਦਾ ਹੈ, ਜਿਸ 'ਤੇ ਲਿਖਿਆ ਹੁੰਦਾ ਹੈ ਇਹ ਐਪਲੀਕੇਸ਼ਨ ਕੰਮ ਨਹੀਂ ਕਰ ਰਹੀ। ਅਜਿਹਾ ਕੈਸ਼ੇ ਦੀ ਵਜ੍ਹਾ ਤੋਂ ਹੁੰਦਾ ਹੈ। ਐਪਲੀਕੇਸ਼ਨ ਜਿੰਨੀ ਇਸਤੇਮਾਲ ਹੁੰਦੀ ਹੈ, ਉਸ ਦੇ ਇੰਨੇਂ ਹੀ ਕੈਸ਼ੇ ਬਣਦੇ ਹਨ। ਇਸ ਨਾਲ ਸਮਾਰਟਫੋਨ 'ਚ ਇੰਟਰਨੈੱਟ ਸਪੀਡ ਅਤੇ ਫੋਨ ਦਾ ਪ੍ਰੋਸੈਸਰ ਦੋਵੇਂ ਹੀ ਹੌਲੀ ਹੋ ਜਾਂਦੇ ਹਨ। ਫੋਨ ਦੀ ਸਪੀਡ ਵਧਾਉਣ ਲਈ ਕੈਸ਼ੇ ਨੂੰ ਲਗਾਤਾਰ ਡਲੀਟ ਕਰਨਾ ਚਾਹੀਦਾ ਹੈ। ਡਲੀਟ ਕਰਨ ਤੋਂ ਬਾਅਦ ਸੈਟਿੰਗ 'ਚ ਸਟੋਰੇਜ ਆਪਸ਼ਨ ਨੂੰ ਖੋਲੇ। ਇਸ 'ਚ ਕਲੀਅਰ ਕੈਸ਼ੇ ਦਾ ਆਪਸ਼ਨ ਮਿਲੇਗਾ, ਇਸ 'ਤੇ ਕਲਿੱਕ ਕਰਕੇ ਕੈਸ਼ੇ ਨੂੰ ਫੋਨ ਤੋਂ ਹਟਾ ਦਿਓ। ਫਿਰ ਸੈਟਿੰਗ ਦੇ ਆਪਸ਼ਨ 'ਤੇ ਜਾ ਕੇ ਐਪਲੀਕੇਸ਼ਨ ਮੈਨੇਜ਼ਰ 'ਤੇ ਕਲਿੱਕ ਕਰੋ। ਫਿਰ ਜਿਸ ਐਪ ਤੋਂ ਜਿੱਕਤ ਹੈ ਉਸ 'ਤੇ ਕਲਿੱਕ ਕਰਕੇ ਕਲੀਅਰ ਕੈਸ਼ੇ ਐਪਸ਼ਨ 'ਤੇ ਕਲਿੱਕ ਕਰੋ। ਜੇਕਰ ਜ਼ਿਆਦਾ ਦਿੱਕਤ ਹੈ ਤਾਂ ਕਲੀਅਰ ਆਪਸ਼ਨ 'ਤੇ ਵੀ ਕਲਿੱਕ ਕਰ ਸਕਦੇ ਹੋ। ਇਸ ਨਾਲ ਸਾਰਾ ਡਾਟਾ ਡਲੀਟ ਹੋ ਜਾਵੇਗਾ।
3. ਬਾ੍ਰਓਜ਼ਰ ਨੂੰ ਰੱਖੋ ਅਪਡੇਟ -
ਫੋਨ 'ਚ ਪੁਰਾਣਾ ਬ੍ਰਾਓਜ਼ਰ ਇੰਟਰਨੈੱਟ ਦੀ ਸਪੀਡ ਹੌਲੀ ਕਰ ਸਕਦਾ ਹੈ। ਕੰਪਨੀਆਂ ਆਪਣੇ ਅਪਡੇਟ 'ਚ ਛੋਟੀਆਂ-ਛੋਟੀਆਂ ਕਮੀਆਂ ਨੂੰ ਦੂਰ ਕਰਦੀਆਂ ਰਹਿੰਦੀਆਂ ਹਨ ਅਤੇ ਐਪ ਬਿਹਤਰ ਹੋ ਦਾਂਜਾ ਹੈ। ਇਸ ਲਈ ਆਪਣੇ ਫੋਨ ਦੇ ਬਾਓਜ਼ਰ ਨੂੰ ਹਮੇਸ਼ਾਂ ਅਪਡੇਟ ਰੱਖੋ। ਬ੍ਰਾਓਜ਼ਰ 'ਚ ਵੀ ਕੈਸ਼ੇ ਆਈਟਮ ਜਮਾਂ ਹੁੰਦੇ ਰਹਿੰਦੇ ਹਨ। ਬ੍ਰਾਓਜ਼ਰ ਦੀ ਸੈਟਿੰਗ 'ਚ ਜਾ ਕੇ ਕੈਸ਼ੇ ਅਤੇ ਇੰਟਰਨੈੱਟ ਸਰਫਿੰਗ ਹਿਸਟਰੀ ਨੂੰ ਸਮੇਂ 'ਚੇ ਡਲੀਟ ਕਰਦੇ ਰਹੋ।
4. ਘੱਟ ਸਪੇਸ ਨਾਲ ਵੀ ਹੈਂਗ ਹੋ ਸਕਦਾ ਹੈ ਫੋਨ -
ਫੋਨ ਦੀ ਇੰਟਰਨਲ ਮੈਮਰੀ ਨੂੰ ਫੁੱਲ ਨਾ ਹੋਣ ਦਿਓ। ਇਸ ਨਾਲ ਫੋਨ ਅਤੇ ਇੰਟਰਨੈੱਟ ਦੋਵਾਂ ਦੀ ਸਪੀਡ ਪ੍ਰਵਾਵਿਤ ਹੁੰਦੀ ਹੈ। ਇਸ ਤੋਂ ਬਚਣ ਲਈ ਫੋਨ ਦਾ ਡਾਟਾ ਕਲਾਊਡ ਸੇਵਾ ਗੂਗਲ ਡ੍ਰਾਈਵ ਜਾਂ ਵਨ ਡ੍ਰਾਈਵ 'ਚ ਸੇਵ ਕਰ ਲੈਣਾ ਚਾਹੀਦਾ ਹੈ, ਤਾਂ ਕਿ ਫੋਨ ਦੀ ਇੰਟਰਨਲ ਮੈਮਰੀ 'ਚ ਮੌਜੂਦ ਤਸਵੀਰਾਂ ਅਤੇ ਵੀਡੀਓ ਨੂੰ ਡਲੀਟ ਕਰ ਸਕੋ।ਫੋਨ 'ਚ ਨਵੀਆਂ ਤਸਵੀਰਾਂ ਅਤੇ ਵੀਡੀਓ ਨੂੰ ਆਟੋ ਸੇਵ ਕਰਨ ਲਈ ਸਭ ਤੋਂ ਪਹਿਲਾਂ ਸੈਟਿੰਗ 'ਤੇ ਜਾਓ। ਇੱਥੇ 'ਬੈਕਅੱਪ ਐਂਡ ਰੀਸੇਟ' ਦਾ ਆਪਸ਼ਨ ਮਿਲੇਗਾ। ਇਸ ਤੋਂ ਬਾਅਦ ਬੈਕਅੱਪ ਮਾਈ ਡਾਟਾ ਅਤੇ ਆਟੋਮੈਟਿਕ ਰੀਸਟੋਰ ਦੇ ਆਪਸ਼ਨ ਦਿਖਣਗੇ। ਇਸ 'ਤੇ ਕਲਿੱਕ ਤੋਂ ਬਾਅਦ ਫੋਨ ਦੀ ਸੈਟਿੰਗ 'ਤੇ ਜਾਓ। ਫਿਰ ਦਿੱਤੇ ਗਏ 'ਅਕਾਊਂਟ' ਦੇ ਆਪਸ਼ਨ 'ਤੇ ਟੈਪ ਕਰੋ। ਇਸ ਤੋਂ ਬਾਅਦ ਗੂਗਲ ਅਕਾਊਂਟ 'ਤੇ ਜਾਵੋਗੇ ਤਾਂ ਐਪ ਡਾਟਾ, ਕੈਲੇਂਡਰ, ਕ੍ਰੋਮ ਕਾਂਟੈਕਟ, ਫੋਟੋ ਦੇ ਬੈਕਅੱਪ ਦਾ ਆਪਸ਼ਨ ਮਿਲੇਗਾ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਫੋਨ ਦੀਆਂ ਤਸਵੀਰਾਂ, ਵੀਡੀਓ ਅਤੇ ਐਪ ਦਾ ਡਾਟਾ ਆਪਣੇ ਤੁਸੀਂ ਗੂਗਲ ਡਰਾਈਵ 'ਚ ਸੇਵ ਹੋਣ ਲੱਗੇਗਾ।
5. ਐਨੀਮੇਸ਼ਨ ਸਪੀਡ ਬਦਲੋ -
ਸਮਾਰਟਫੋਨ 'ਚ ਪੇਜ ਬਦਲਣ 'ਤੇ ਐਨੀਮੇਸ਼ਨ ਇਫੈਕਟ ਦਿਖਾਈ ਦਿੰਦਾ ਹੈ। ਜਦ ਕਿ ਇਹ ਕਾਫੀ ਸਮਾਂ ਹੋਣ ਦੀ ਵਜ੍ਹਾ ਤੋਂ ਦਿਖਾਈ ਨਹੀਂ ਦਿੰਦਾ ਹੈ।
ਐਂਡਰਾਇਡ ਫੋਨ ਨੂੰ ਇਸ ਐਨੀਮੇਸ਼ਨ ਸਪੀਡ ਨੂੰ 1 ਦੀ ਸਪੀਡ 'ਤੇ ਤਹਿ ਕੀਤਾ ਗਿਆ ਹੈ। ਯੂਜ਼ਰਸ ਸੈਟਿੰਗ 'ਚ ਜਾ ਕੇ 5x ਕਰ ਸਕਦੇ ਹੈ। ਇਸ ਨਾਲ ਫੋਨ ਦੀ ਸਪੀਡ ਵੱਧ ਜਾਵੇਗੀ। ਇਹ ਬਦਲਾਅ ਕਰਨ ਲਈ ਫੋਨ ਦੀ ਸੈਟਿੰਗ 'ਚ ਜਾਓ। ਜਿੱਥੇ ਅਬਾਊਟ ਫੋਨ ਦੇ ਉੱਹਰ ਡੇਵਲ 'ਤੇ ਆਪਸ਼ਨ ਦਾ ਬਦਲਾਅ ਦਿਖੇਗਾ। ਇਸ ਆਪਸ਼ਨ 'ਤੇ ਜਾ ਕੇ ਅਨੀਮੇਸ਼ਨ ਨੂੰ ਘੱਟ ਕਰ ਸਕਦੇ ਹੈ।
3 ਤੋਂ 7 ਮਿੰਟ 'ਚ ਹਵਾ ਸ਼ੁੱਧ ਕਰਨ 'ਚ ਸਮਰੱਥ ਹੈ ਨਵਾਂ ਮੀ ਕਾਰ ਪਿਯੂਰਿਫਾਇਰ
NEXT STORY