ਜਲੰਧਰ : ਜੇ ਤੁਸੀਂ ਹਾਲਹੀ 'ਚ ਪਲੇਅ ਸਟੇਸ਼ਨ ਦਾ ਲੇਟੈਸਟ ਵਰਜ਼ਨ ਪਲੇਅ ਸਟੇਸ਼ਨ 4 ਪ੍ਰੋ ਖਰੀਦਿਆ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਗੇਮਰਜ਼ ਲਈ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੇ ਪੁਰਾਣੇ ਕੰਸੋਲ ਦਾ ਡਾਟਾ ਨਵੇਂ ਪਲੇਅ ਸਟੇਸ਼ਨ ਪ੍ਰੋ 'ਚ ਟ੍ਰਾਂਸਫਰ ਕਰਨਾ। ਦੱਸ ਦਈਏ ਇਕ ਡਾਟਾ ਟ੍ਰਾਂਸਫਰ ਪਲੇਅ ਸਟੇਸ਼ਨ ਪ੍ਰੋ 'ਚ ਕਾਫੀ ਆਸਾਨ ਹੈ ਤੇ ਸਿਰਫ ਕੁਝ ਸਟੈੱਪਸ ਫਾਲੋ ਕਰ ਕੇ ਇਸ ਨੂੰ ਸੰਭਵ ਕੀਤਾ ਜਾ ਸਕਦਾ ਹੈ।
-ਸਭ ਤੋਂ ਪਹਿਲਾਂ ਪਲੇਅ ਸਟੇਸ਼ਨ 4 ਪ੍ਰੋ ਦੀਆਂ ਸੈਟਿੰਗਸ 'ਚ ਜਾ ਕੇ ਟ੍ਰਾਂਸਫਰ ਡਾਟਾ ਫ੍ਰਾਮ ਅਨਦਰ ਪੀ. ਐੱਸ. 4 ਆਪਸ਼ਨ ਨੂੰ ਸਲੈਕਟ ਕਰੋ।
-ਆਪਣੇ ਪੁਰਾਣੇ ਪੀਐੱਸ 4 ਨੂੰ ਈਥਰਨੈੱਟ ਕੇਬਲ ਨਾਲ ਕੁਨੈਕਟ ਕਰ ਕੇ ਉਸ ਦੇ ਦੂਸਰੇ ਸਿਰੇ ਨੂੰ ਆਪਣੇ ਨਵੇਂ ਪਲੇਅ ਸਟੇਸ਼ਨ 4 ਪ੍ਰੋ ਨਾਲ ਕੁਨੈਕਟ ਕਰ ਕੇ ਪੁਰਾਣੇ ਪੀਐੱਸ 4 ਨੂੰ ਓਨ ਕਰੋ।
-ਪੀ. ਐੱਸ. ਐੱਨ. ਆਈ. ਡੀ. ਨਾਲ ਸਾਈਨ ਇਨ ਕਰਨ ਤੋਂ ਬਾਅਦ ਤੁਸੀਂ ਡਾਟਾ ਟ੍ਰਾਂਸਫਰ ਦੀ ਵਿੰਡੋ 'ਤੇ ਆਪਣਾ ਜੋ ਡਾਟਾ ਚਾਹੋ ਟ੍ਰਾਂਸਫਰ ਕਰ ਸਕਦੇ ਹੋ। ਇਸ 'ਚ ਐਪਲੀਕੇਸ਼ਨ ਡਾਟਾ, ਸੇਵਡ ਡਾਟਾ, ਕੈਪਚਰਸ, ਥੀਮਸ ਤੇ ਸੈਟਿੰਗਸ ਸ਼ਾਮਿਲ ਹਨ। ਇਨ੍ਹਾਂ ਨੂੰ ਸਿਲੈਕਟ ਕਰ ਕੇ ਤੁਸੀਂ ਨੈਕਸਟ 'ਕੇ ਕਲਿਕ ਕਰੋਗ ਤਾਂ ਟ੍ਰਾਂਸਫਰ ਸ਼ੁਰੂ ਹੋ ਜਾਵੇਗੀ।
-ਇਸ 'ਚ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਦੋਵੇਂ ਕੰਸੋਲ ਵਾਈਫਾਈ ਨਾਲ ਕੁਨੈਕਡਿਟ ਹੋਵੇ ਤੇ ਹੋ ਸਕੇ ਤਾਂ ਇਸ ਪ੍ਰੋਸੈਸ ਨੂੰ ਫ੍ਰੀ ਟਾਈਮ 'ਚ ਕਰੋ ਕਿਉਂਕਿ ਇਕ ਉਦਾਹਰਣ ਦੇ ਤੌਰ 'ਤੇ 333 ਜੀ. ਬੀ. ਡਾਟਾ ਟ੍ਰਾਂਸਫਰ ਹੋਣ 'ਚ 9 ਘੰਟੇ ਦਾ ਸਮਾਂ ਲੱਗਾ ਸੀ।
5.2-ਇੰਚ ਦੀ QHD ਡਿਸਪਲੇ ਦੇ ਨਾਲ ਲਾਂਚ ਹੋਇਆ LG V20 Pro
NEXT STORY