ਜਲੰਧਰ— ਐਂਡ੍ਰਾਇਡ ਸਮਾਰਟਫੋਨ ਲਈ ਅੱਜ ਬਹੁਤ ਸਾਰੀਆਂ ਗੇਮਜ਼ ਅਤੇ ਐਪਲੀਕੇਸ਼ੰਸ ਉਪਲੱਬਧ ਹਨ। ਇੰਨਾ ਵਿਕਲਪ ਵਿੰਡੋਜ਼ ਪੀ.ਸੀ. ਲਈ ਨਹੀਂ ਹੈ ਪਰ ਕੁਝ ਉਪਾਅ ਹਨ ਜਿਨ੍ਹਾਂ ਨਾਲ ਤੁਸੀਂ ਐਂਡ੍ਰਾਇਡ ਐਪਲੀਕਸ਼ਨ ਨੂੰ ਆਪਣੇ ਪੀ.ਸੀ. ਜਾਂ ਲੈਪਟਾਪ 'ਤੇ ਚਲਾ ਸਕਦੇ ਹੋ। ਇਸ ਲਈ ਤੁਸੀਂ ਇਮੂਲੇਟਰ ਐਪ ਦੀ ਵਰਤੋਂ ਕਰ ਸਕਦੇ ਹੋ। ਇਹ ਐਪਲੀਕੇਸ਼ਨ ਕ੍ਰਾਸ ਪਲੈਟਫਾਰਮ ਐਪ ਨੂੰ ਰਨ ਕਰਾਉਣ 'ਚ ਸਮੱਰਥ ਹੁੰਦੀ ਹੈ। ਅੱਗੇ ਅਸੀਂ ਵਿੰਡੋਜ਼ ਪੀ.ਸੀ. 'ਤੇ ਐਂਡ੍ਰਾਇਡ ਐਪ ਚਲਾਉਣ ਦਾ ਤਰੀਕਾ ਸਮਝਾਇਆ ਹੈ।
ਵਿੰਡੋਜ਼ ਪੀ.ਸੀ. 'ਤੇ ਐਂਡ੍ਰਾਇਡ ਐਪਲੀਕਸ਼ਨ ਚਲਾਉਣ ਲਈ ਤੁਸੀਂ ਬਲੂਸਟਾਕਸ ਸਾਲਿਊਸ਼ਨ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ ਇਸ ਤੋਂ ਇਲਾਵਾ ਯੂਵੇਵ ਅਤੇ ਕੋਪਲੇਅਰ ਵਰਗੇ ਇਮੂਲੇਟਿੰਗ ਐਂਡ੍ਰਾਇਡ ਵਿਕਲਪ ਵੀ ਹਨ। ਬਲੂਸਟਾਕਸ ਐਪਲੀਕੇਸ਼ਨ ਫ੍ਰੀ 'ਚ ਉਪਲੱਬਧ ਹੈ। ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਅਕਾਊਂਟ ਤੋਂ ਸਾਈਨ-ਇਨ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਗੂਗਲ ਅਕਾਊਂਟ ਹੈ ਤਾਂ ਤੁਸੀਂ ਸਿੱਧਾ ਸਾਈਨ-ਇਨ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਇਥੇ ਹੀ ਅਕਾਊਂਟ ਬਣਾ ਸਕਦੇ ਹੋ।
ਜਿਵੇਂ ਹੀ ਤੁਸੀਂ ਐਪ 'ਚ ਸਾਈਨ-ਇਨ ਕਰੋਗੇ ਤੁਹਾਨੂੰ ਇਕ ਕੀ ਦਿਖਾਈ ਦੇਵੇਗੀ ਇਸ ਦੇ ਅੰਦਰ ਬਹੁਤ ਸਾਰੀਆਂ ਐਂਡ੍ਰਾਇਡ ਗੇਮ ਮਿਲਣਗੀਆਂ। ਇਸ ਵਿਚ ਤੁਹਾਡੀ ਜ਼ਿਆਦਾਤਰ ਸਕ੍ਰੀਨ ਨੂੰ ਗੇਮ ਘੇਰ ਲਵੇਗੀ। ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਇਸ ਵਿਚ ਤੁਹਾਨੂੰ ਗੂਗਲ ਪਲੇਅ ਇੰਟੀਗ੍ਰੇਸ਼ਨ ਵੀ ਮਿਲੇਗਾ ਅਤੇ ਇਥੋਂ ਤੁਸੀਂ ਐਪ ਸਰਚ ਕਰ ਸਕਦੇ ਹੋ। ਐਪ ਸਰਚ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਆਪਣੇ ਪੀ.ਸੀ. 'ਤੇ ਰਨ ਕਰ ਸਕਦੇ ਹੋ। ਹਾਲਾਂਕਿ ਵੱਡੇ ਪੀ.ਸੀ. 'ਤੇ ਘੱਟ ਰੈਜ਼ੋਲਿਊਸ਼ਨ ਵਾਲੀ ਇਹ ਗੇਮ ਥੋੜ੍ਹੀ ਧੁੰਧਲੀ ਲੱਗਦੀ ਹੈ ਪਰ ਤੁਸੀਂ ਚਲਾ ਸਕਦੇ ਹੋ। ਇਸ ਤੋਂ ਇਲਾਵਾ ਵੀ ਤੁਹਾਨੂੰ ਫਾਰਮੇਟਿੰਗ ਵਰਗੀਆਂ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿੰਡੋਜ਼ ਪੀ.ਸੀ. 'ਤੇ ਐਂਡ੍ਰਾਇਡ ਐਪ ਦੀ ਵਰਤੋਂ ਕਰਨ ਲਈ ਯੂਵੇਵ ਵੀ ਬਿਹਤਰ ਐਪਲੀਕਸ਼ਨ ਹੈ। ਵਰਤੋਂ 'ਚ ਇਹ ਐਪਲੀਕੇਸ਼ਨ ਵੀ ਬਲੂਸਟਾਕਸ ਵਰਗੀ ਹੈ। ਹਾਲਾਂਕਿ ਇਸ ਵਿਚ ਖਾਸ ਗੱਲ ਇਹ ਕਹੀ ਜਾ ਸਕਦਾ ਹੈ ਕਿ ਯੂਵੇਵ ਦੋ ਵਰਜ਼ਨਾਂ 'ਚ ਉਪਲੱਬਧ ਹੈ। ਇਕ ਵਰਜ਼ਨ ਐਂਡ੍ਰਾਇਡ ਕਿਟਕੈਟ 'ਤੇ ਰਨ ਕਰਦਾ ਹੈ ਜੋ ਫ੍ਰੀ ਹੈ। ਉਥੇ ਹੀ ਦੂਜਾ ਵਰਜ਼ਨ ਪੇਡ ਹੈ ਜੋ ਐਂਡ੍ਰਾਇਡ ਆਪਰੇਟਿੰਗ ਸਿਸਟਮ 5.1 ਲਾਲੀਪਾਪ 'ਤੇ ਰਨ ਕਰਦਾ ਹੈ। ਹਾਲਾਂਕਿ ਇਸ ਲਈ ਤੁਹਾਨੂੰ ਕੁਝ ਕੀਮਤ ਚੁਕਾਣੀ ਪਵੇਗੀ।
ਹਾਲਾਂਕਿ ਇਸ ਐਪ 'ਚ ਵੀ ਉਹੀ ਪ੍ਰੇਸ਼ਾਨੀ ਦੇਖਣ ਨੂੰ ਮਿਲੀ। ਐਪ ਥੋੜ੍ਹੇ ਪਿਕਸਲੇਟ ਹੋ ਰਹੇ ਸਨ ਕਿਉਂਕਿ ਉਹ ਮੋਬਾਇਲ ਲਈ ਬਣੇ ਸਨ ਜਦੋਂਕਿ ਉਨ੍ਹਾਂ ਨੂੰ ਵੱਡੇ ਪੀ.ਸੀ. 'ਤੇ ਰਨ ਕੀਤਾ ਜਾ ਰਿਹਾ ਸੀ।
ਜਲਦ ਹੀ ਮੈਕ ਕੰਪਿਊਟਰ ਨੂੰ ਆਈਫੋਨ ਨਾਲ ਵੀ ਕੀਤਾ ਜਾ ਸਕੇਗਾ ਅਨਲਾਕ
NEXT STORY