ਗੈਜੇਟ ਡੈਸਕ– ਐੱਚ.ਪੀ. ਕ੍ਰੋਮਬੁੱਕ 11ਏ ਲੈਪਟਾਪ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਕ੍ਰੋਮਬੁੱਕ ਨੂੰ ਖਾਸਤੌਰ ’ਤੇ ਦੂਜੀ ਜਮਾਤ ਤੋਂ ਲੈ ਕੇ 7ਵੀਂ ਜਮਾਤ ਦੇ ਬੱਚਿਆਂ ਨੂੰ ਧਿਆਨ ’ਚ ਰੱਖ ਕੇ ਉਤਾਰਿਆ ਗਿਆ ਹੈ ਜੋ ਮਹਾਮਾਰੀ ਦੇ ਖ਼ਤਮ ਹੋਣ ਤਕ ਆਪਣੀਆਂ ਆਨਲਾਈਨ ਜਮਾਤਾਂ ਲੈ ਰਹੇ ਹਨ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਬਿਲਕੁਲ ਵੀ ਭਾਰਾ ਨਹੀਂ ਹੈ, ਜੀ ਹਾਂ ਇਸ ਦਾ ਭਾਰ 1 ਕਿਲੋਗ੍ਰਾਮ ਹੈ ਅਤੇ ਇਸ ਵਿਚ ਮੀਡੀਆਟੈੱਕ ਐੱਮ.ਟੀ. 8183 ਆਕਟਾ-ਕੋਰ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
ਇਸ ਲੈਪਟਾਪ ’ਚ ਵੌਇਸ-ਅਨੇਬਲਡ ਅਸਿਸਟੈਂਟ ਅਤੇ 1 ਸਾਲ ਲਈ ਗੂਗਲ ਵਨ ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲੇਗਾ। ਦੱਸ ਦੇਈਏ ਕਿ ਗੂਗਲ ਵਨ 100 ਜੀ.ਬੀ. ਕਲਾਊਡ ਸਟੋਰੇਜ, 1 ਸਾਲ ਲਈ ਗੂਗਲ ਐਕਸਪਰਟਸ ਦਾ ਐਕਸੈਸ ਅਤੇ ਹੋਰ ਕਈ ਫਾਇਦੇ ਦਿੰਦਾ ਹੈ।
HP Chromebook 11a ਦੀਆਂ ਖੂਬੀਆਂ
ਲੈਪਟਾਪ ਕ੍ਰੋਮ ਓ.ਐੱਸ. ’ਤੇ ਕੰਮ ਕਰਦਾ ਹੈ ਅਤੇ ਇਸ ਡਿਵਾਈਸ ’ਚ ਗੂਗਲ ਪਲੇਅ ਸਟੋਰ ਦਾ ਐਕਸੈਸ ਮਿਲਦਾ ਹੈ। ਲੈਪਟਾਪ ’ਚ 11.6 ਇੰਚ ਦੀ ਐੱਚ.ਡੀ. (1,366x768 ਪਿਕਸਲ) ਆਈ.ਪੀ.ਐੱਸ. ਟੱਚ ਡਿਸਪਲੇਅ ਹੈ। ਬ੍ਰਾਈਟਨੈੱਸ 220 ਨਿਟਸ, ਕਲਰ ਗੇਮਟ 45 ਫੀਸਦੀ ਅਤੇ ਸਕਰੀਨ-ਟੂ-ਬਾਡੀ ਰੇਸ਼ੀਓ 73.8 ਫੀਸਦੀ ਹੈ। ਲੈਪਟਾਪ ’ਚ ਮਡੀਆਟੈੱਕ ਐੱਮ.ਟੀ.8183 ਆਕਟਾ-ਕੋਰ ਚਿਪਸੈੱਟ ਦੇ ਨਾਲ 4 ਜੀ.ਬੀ. ਤਕ ਰੈਮ ਅਤੇ 64 ਜੀ.ਬੀ. ਸਟੋਰੇਜ ਹੈ, ਇਸ ਤੋਂ ਇਲਾਵਾ ਗੂਗਲ ਵਨ ਵੱਲੋਂ 100 ਜੀ.ਬੀ. ਕਲਾਊਡ ਸਟੋਰੇਜ ਮਿਲੇਗੀ। ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਹ ਲੈਪਟਾਪ 37 WHr Li-Ion ਪਾਲੀਮਰ ਬੈਟਰੀ ਨਾਲ ਲੈਸ ਹੈ, ਦਾਅਵਾ ਕੀਤਾ ਗਿਆ ਹੈ ਕਿ ਇਹ ਲੈਪਟਾਪ 16 ਘੰਟਿਆਂ ਤਕ ਦਾ ਬੈਟਰੀ ਬੈਕਅਪ ਦਿੰਦਾ ਹੈ। ਇਸ ਵਿਚ ਯੂ.ਐੱਸ.ਬੀ. ਟਾਈਪ-ਏ ਪੋਰਟ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹੈ।
ਕੁਨੈਕਟੀਵਿਟੀ ਲਈ ਵਾਈ-ਫਾਈ 5 ਅਤੇ ਬਲੂਟੂਥ ਵਰਜ਼ਨ 5 ਦਿੱਤਾ ਗਿਆ ਹੈ ਅਤੇ ਇਸ ਦੀ ਲੰਬਾਈ-ਚੌੜਾਈ 285x192.8x16.8 ਮਿਲੀਮੀਟਰ ਹੈ। ਦੱਸ ਦੇਈਏ ਕਿ ਨਵੇਂ ਲੈਪਟਾਪ ’ਚ ਐੱਚ.ਪੀ. ਟਰੂ ਵਿਜ਼ਨ ਐੱਚ.ਡੀ. ਵੈੱਬ ਕੈਮਰਾ ਦਿੱਤਾ ਗਿਆ ਹੈ।
HP Chromebook 11a ਦੀ ਕੀਮਤ
ਨਵੇਂ ਐੱਚ.ਪੀ. ਕ੍ਰੋਮਬੁੱਕ 11ਏ ਦੀ ਭਾਰਤ ’ਚ ਕੀਮਤ 21,999 ਰੁਪਏ ਤੈਅ ਕੀਤੀ ਗਈ ਹੈ। ਲੈਪਟਾਪ ਦਾ ਇਕ ਹੀ ਕਲਰ ਮਾਡਲ ਉਤਾਰਿਆ ਗਿਆ ਹੈ, ਇੰਡੀਗੋ ਬਲਿਊ ਅਤੇ ਇਹ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਲੈਪਟਾਪ ਦੇ ਨਾਲ ਇਕ ਸਾਲ ਲਈ ਗੂਗਲ ਵਨ ਮੈਂਬਰਸ਼ਿਪ ਦਿੱਤੀ ਜਾ ਰਹੀ ਹੈ, ਇਸ ਦਾ ਮਤਲਬ 100 ਜੀ.ਬੀ. ਕਲਾਊਡ ਸਟੋਰੇਜ ਦਾ ਫਾਇਦਾ ਇਸ ਲੈਪਟਾਪ ਦੇ ਨਾਲ ਤੁਸੀਂ ਚੁੱਕ ਸਕਦੇ ਹੋ।
ਜਾਣੋ LG ਨੂੰ ਕਿਉਂ ਬੰਦ ਕਰਨਾ ਪਿਆ ਆਪਣਾ ਸਮਾਰਟਫੋਨ ਕਾਰੋਬਾਰ
NEXT STORY