ਗੈਜੇਟ ਡੈਸਕ– ਐੱਲ.ਜੀ. ਨੇ ਮੋਬਾਇਲ ਫੋਨ ਦੀ ਦੁਨੀਆ ’ਚ ਇਕ ਤੋਂ ਵਧ ਕੇ ਇਕ ਇਨੋਵੇਸ਼ਨ ਪੇਸ਼ ਕੀਤੇ ਹਨ ਪਰ ਹੁਣ ਕੰਪਨੀ ਨੂੰ ਕਈ ਸਾਲਾਂ ਤੋਂ ਸਮਾਰਟਫੋਨ ਦੇ ਕਾਰੋਬਾਰ ’ਚ ਨੁਕਸਾਨ ਹੋ ਰਿਹਾ ਸੀ। ਅਜਿਹੇ ’ਚ ਐੱਲ.ਜੀ. ਨੇ ਸੋਮਵਾਰ ਨੂੰ ਯਾਨੀ ਕੱਲ੍ਹ ਆਪਣੇ ਸਮਾਰਟਫੋਨ ਕਾਰੋਬਾਰ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਇਹ ਦੁਨੀਆ ਦਾ ਪਹਿਲਾ ਅਜਿਹਾ ਵੱਡਾ ਸਮਾਰਟਫੋਨ ਬ੍ਰਾਂਡ ਹੈ ਜੋ ਕਿ ਪੂਰੀ ਦੁਨੀਆ ’ਚੋਂ ਸਮਾਰਟਫੋਨ ਬਾਜ਼ਾਰ ’ਚੋਂ ਬਾਹਰ ਨਿਕਲਣ ਜਾ ਰਿਹਾ ਹੈ।
ਦੱਸ ਦੇਈਏ ਕਿ ਸਾਲ 2013 ’ਚ ਸੈਮਸੰਗ ਅਤੇ ਐਪਲ ਤੋਂ ਬਾਅਦ ਐੱਲ.ਜੀ. ਤੀਜੀ ਅਜਿਹੀ ਕੰਪਨੀ ਬਣੀ ਸੀ ਜਿਸ ਨੇ ਸਮਾਰਟਫੋਨ ’ਚ ਵਾਈਡ ਐਂਗਲ ਕੈਮਰਾ ਦਿੱਤਾ ਸੀ ਪਰ ਹੁਣ ਪਿਛਲੇ 6 ਸਾਲਾਂ ਤੋਂ ਐੱਲ.ਜੀ. ਨੂੰ ਆਪਣੇ ਕਾਰੋਬਾਰ ’ਚ ਨੁਕਸਾਨ ਹੋ ਰਿਹਾ ਸੀ। ਇਸ ਦੌਰਾਨ ਕੰਪਨੀ ਨੂੰ ਕੁਲ 4.5 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਨੁਕਸਾਨ ਹੋਣ ਦੇ ਪਿੱਛੇ ਦੇ ਕਾਰਨ ਦੀ ਗੱਲ ਕਰੀਏ ਤਾਂ ਐੱਲ.ਜੀ. ਸਾਫਟਵੇਅਰ ਅਤੇ ਹਾਰਡਵੇਅਰ ਦੇ ਖੇਤਰ ’ਚ ਚੀਨੀ ਕੰਪਨੀਆਂ ਤੋਂ ਲਗਾਤਾਰ ਪਿਛੜਦੀ ਰਹੀ ਹੈ। ਐੱਲ.ਜੀ. ਆਪਣੇ ਗਾਹਕਾਂ ਨੂੰ ਸਾਫਟਵੇਅਰ ਅਪਡੇਟ ਦੇਣ ਦੇ ਮਾਮਲੇ ’ਚ ਕਾਫੀ ਪਿੱਛੇ ਰਹੀ ਹੈ, ਇਹੀ ਕਾਰਨ ਹੈ ਕਿ ਕੰਪਨੀ ਨੂੰ ਹੁਣ ਸਮਾਰਟਫੋਨ ਬਾਜ਼ਾਰ ’ਚੋਂ ਬਾਹਰ ਨਿਕਲਣਾ ਪੈ ਰਿਹਾ ਹੈ।
ਟਾਟਾ ਮੋਟਰਜ਼ ਨੇ ਦਿੱਲੀ-ਐੱਨ. ਸੀ. ਆਰ. 'ਚ 10 ਨਵੇਂ ਸ਼ੋਅਰੂਮ ਖੋਲ੍ਹੇ
NEXT STORY