ਜਲੰਧਰ: ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ hp ਨੇ ਬਿਜ਼ਨੈੱਸ ਯੂਜ਼ਰਸ ਲਈ elitebook-ਸੀਰੀਜ 'ਚ ਆਪਣਾ ਨਵਾਂ ਲੈਪਟਾਪ elitebook 1030 ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 1,249 ਡਾਲਰ (ਕਰੀਬ 80,000 ਰੁਪਏ) ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਇਸ ਮਹੀਨੇ ਤੋਂ ਸ਼ੁਰੂ ਹੋਵੇਗੀ।
ਇਸ ਲੈਪਟਾਪ ਦੇ ਬੇਸ ਵੇਰਿਅੰਟ 'ਚ 13.3 ਇੰਚ ਦੀ ਨਾਨ-ਟਚ ਫੁੱਲ-ਐੱਚ. ਡੀ ਡਿਸਪਲੇ ਸ਼ਾਮਿਲ ਹੈ ਜਦ ਕਿ ਦੂੱਜੇ ਵੇਰਿਅੰਟ 'ਚ ਟੱਚ ਦੇ ਨਾਲ ਕਵਾਡ-ਐੱਚ. ਡੀ ਸਕ੍ਰੀਨ ਦਿੱਤੀ ਗਈ ਹੈ ਜਿਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੇਕਸ਼ਨ ਵੀ ਮੌਜੂਦ ਹੈ। ਖਾਸ ਗੱਲ ਇਹ ਹੈ ਕਿ ਇਸ ਲੈਪਟਾਪ ਨੂੰ ਪੂਰੀ ਤਰ੍ਹਾਂ ਨਾਲ ਮੇਟਲ ਦੇ ਡਾਇਮੰਡ ਕੱਟ ਡਿਜ਼ਾਇਨ ਦੇ ਤਹਿਤ ਬਣਾਇਆ ਗਿਆ ਹੈ।
ਇਸ ਫੈਨਲੇਸ ਲੈਪਟਾਪ 'ਚ 13 ਘੰਟੇ ਤੱਕ ਦੇ ਬੈਟਰੀ ਬੈਕਅਪ ਨਾਲ ਇੰਡਸਟਰੀ ਦਾ ਪਹਿਲਾ ਸੈਲਫ-ਹੀਲਿੰਗ BIOS ਸਿਸਟਮ ਦਿੱਤਾ ਗਿਆ ਹੈ, ਨਾਲ ਹੀ ਇਸ 'ਚ 1.1 ਗੀਗਾਹਰਟਜ਼ 'ਤੇ ਚੱਲਣ ਵਾਲਾ 6th ਜਨਰੇਸ਼ਨ ਇੰਟੈੱਲ ਕੋਰ ਐੱਮ ਪ੍ਰੋਸੈਸਰ ਮੌਜੂਦ ਹੈ। ਮੈਮਰੀ ਦੀ ਗੱਲ ਕੀਤੀ ਜਾਵੇ ਤਾਂ 512 ਜੀ. ਬੀ ਐੱਸ. ਐੱਸ. ਡੀ ਸਟੋਰੇਜ ਨਾਲ ਇਸ 'ਚ 16 ਜੀ. ਬੀ ਰੈਮ ਦਿੱਤੀ ਗਈ ਹੈ। ਇਸ ਦੇ ਹੋਰ ਫੀਚਰਸ 'ਚ ਆਨ-ਸੈਂਸਰ ਫਿੰਗਰਪ੍ਰਿੰਟ ਰੀਡਰ, ਬੈਕਲਿਟ ਕੀ-ਬੋਰਡ, ਯੂ. ਐੱਸ. ਬੀ ਟਾਈਪ-ਸੀ ਪੋਰਟ, ਦੋ ਮਾਇਕ੍ਰੋ-ਯੂ. ਐੱਸ. ਬੀ 3.0 ਪੋਰਟ, ਵਾਈ-ਡਾਈ, ਡਬਲੀਊ ਲੈਨ 802.11ਏ, ਸੀ ਅਤੇ ਬਲੂਟੁੱਥ 4.2 ਜਿਹੇ ਫੀਚਰਸ ਮੌਜੂਦ ਹਨ।
Special offer: ਸਿਰਫ਼ 2,989 ਰੁਪਏ 'ਚ ਮਿਲ ਰਹੇ ਹਨ ਸੈਮਸੰਗ Galaxy J5 (2016) ਅਤੇ J7 (2016)
NEXT STORY