ਜਲੰਧਰ— ਐੱਚ.ਟੀ.ਸੀ ਨੇ Desire ਸੀਰੀਜ਼ 'ਚ ਨਵਾਂ ਸਮਾਰਟਫੋਨ ਸ਼ਾਮਲ ਕਰਦੇ ਹੋਏ Desire 555 ਨੂੰ ਲਾਂਚ ਕੀਤਾ ਹੈ। ਫਿਲਹਾਲ ਇਹ ਫੋਨ ਅਮੀਰਕਾ 'ਚ ਲਾਂਚ ਕੀਤਾ ਗਿਆ ਹੈ, ਜਿਸ ਦੀ ਕੀਮਤ 119 ਡਾਲਰ ਲਗਭਗ ਯਾਨੀ 7,658 ਰੁਪਏ ਹੈ। ਇਹ ਅਮਰੀਕਾ 'ਚ Cricket Wireless Carrier ਦੇ ਜਰੀਏ ਸੇਲ ਲਈ ਉਪਲੱਬਧ ਹੋਵੇਗਾ। ਇਹ ਇਕ ਹੀ ਕਲਰ 'ਚ ਉਪਲੱਬਧ ਕਰਵਾਇਆ ਜਾਵੇਗਾ। ਐੱਚ.ਟੀ.ਸੀ Desire 555 ਸਮਾਰਟਫੋਨ 'ਚ 5 ਇੰਚ ਦੀ ਐੱਚ.ਡੀ ਡਿਸਪਲੇ ਦਿੱਤੀ ਗਈ ਹੈ। ਜਿਸ ਦਾ ਸਕਰੀਨ Resolution 720*1280 ਪਿਕਸਲ ਹੈ। ਇਸ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ ਐੱਲ.ਈ.ਡੀ ਫਲੈਸ਼ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ, ਵੀਡੀਓ ਅਤੇ ਸੈਲਫੀ ਲਈ ਇਸ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਐਂਡ੍ਰਾਇਡ 7.0 ਨੌਗਟ 'ਤੇ ਆਧਾਰਿਤ ਇਸ ਸਮਾਰਟਫੋਨ 'ਚ ਕੁਨੇਕਟਿਵਿਟੀ ਆਪਸ਼ਨ ਦੇ ਤੌਰ 'ਤੇ 4G Volte, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ. ਅਤੇ Micro usb ਵਰਗੇ ਫੀਚਰ ਦਿੱਤੇ ਗਏ ਹਨ।
ਭਾਰਤ 'ਚ ਲਾਂਚ ਹੋਇਆ ਮਾਈਕ੍ਰੋਮੈਕਸ Canvas 1 ਸਮਾਰਟਫੋਨ, ਕੀਮਤ 6,999 ਰੁਪਏ
NEXT STORY