ਜਲੰਧਰ : ਐੱਚ. ਟੀ. ਸੀ ਨੇ ਮਈ ਮਹੀਨੇ 'ਚ ਤਾਇਵਾਨ 'ਚ ਡਿਜ਼ਾਇਰ ਸੀਰੀਜ਼ ਦਾ ਨਵਾਂ ਸਮਾਰਟਫੋਨ ਡਿਜ਼ਾਇਰ 830 ਲਾਂਚ ਕੀਤਾ ਸੀ ਅਤੇ ਹੁਣ ਇਹ ਸਮਾਰਟਫੋਨ ਭਾਰਤ 'ਚ ਆ ਗਿਆ ਹੈ । ਮੁੰਬਈ ਸਥਿਤ ਰਿਟੇਲਰ ਮਹੇਸ਼ ਟੈਲੀਕਾਮ ਦੇ ਹਵਾਲੇ ਤੋਂ ਇਕ ਨਿਊਜ਼ ਵੈੱਬਸਾਈਟ ਨੇ ਕਿਹਾ ਹੈ ਕਿ ਡਿਜ਼ਾਇਰ 830 ਡੁਅਲ ਸਿਮ ਭਾਰਤ 'ਚ 18,999 ਰੁਪਏ 'ਚ ਉਪਲੱਬਧ ਹੈ।
ਐੱਚ.ਟੀ.ਸੀ ਡਿਜ਼ਾਇਰ 830 'ਚ 5.5 ਇੰਚ ਦੀ ਫੁੱਲ ਐੱਚ. ਡੀ ਆਈ. ਪੀ. ਐੱਸ ਡਿਸਪਲੇ, 1.5GHZ ਆਕਟਾ-ਕੋਰ ਮੀਡੀਆਟੈੱਕ ਐੱਮ. ਟੀ6753 ਪ੍ਰੋਸੈਸਰ ਅਤੇ ਮਾਲੀ-ਟੀ720 ਗ੍ਰਾਫਿਕਸ ਯੂਨਿਟ ਲਗਾ ਹੈ। ਡਿਜ਼ਾਇਰ 830 3 ਜੀ. ਬੀ ਰੈਮ, 32 ਜੀ. ਬੀ ਇਨ-ਬਿਲਟ ਸਟੋਰੇਜ਼ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਕੀਮਤ ਜ਼ਿਆਦਾ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ 'ਚ ਐੱਚ. ਟੀ. ਸੀ ਬੂਮ ਸਾਊਂਡ ਸਟੀਰੀਓ ਸਪੀਕਰ ਲੱਗੇ ਹਨ ਜੋ ਡਾਲਬੀ ਆਡੀਓ ਦੇ ਨਾਲ ਆਉਂਦਾ ਹੈ।
ਫੋਟੋ ਖਿੱਚਣ ਲਈ ਫੋਨ 'ਚ 13 ਐੱਮ.ਪੀ. ਰਿਅਰ ਕੈਮਰਾ ਅਤੇ ਐੱਲ. ਈ. ਡੀ. ਫਲੈਸ਼ ਦਿੱਤੀ ਗਈ ਹੈ। ਸੈਲਫੀ ਸ਼ੌਕਿਨਾਂ ਲਈ 4 ਐੱਮ.ਪੀ. ਅਲਟ੍ਰਾਪਿਕਸਲ ਫ੍ਰੰਟ ਕੈਮਰਾ ਲਗਾ ਹੈ। ਐਂਡ੍ਰਾਇਡ 5.1 ਲਾਲੀਪਾਪ ਵਰਜ਼ਨ 'ਤੇ ਚੱਲਣ ਵਾਲੇ ਐੱਚ. ਟੀ. ਸੀ ਡਿਜ਼ਾਇਰ 830 ਡੂਅਲ ਸਿਮ 'ਚ 2,800 ਐੱਮ. ਏ. ਐੱਚ ਬੈਟਰੀ ਅਤੇ ਹੋਰ ਸਟੈਂਡਰਡ ਕੁਨੈੱਕਟੀਵਿਟੀ ਫੀਚਰਸ ਦਿੱਤੇ ਗਏ ਹਨ। ਇਸ ਸਮਾਰਟਫੋਨ ਦਾ ਭਾਰ ਸਿਰਫ਼ 156 ਗ੍ਰਾਮ ਹੈ।
ਇਸ ਕਮੀਂ ਕਰਕੇ ਐਂਡ੍ਰਾਇਡ ਫੋਨ ਨਹੀਂ ਹਨ ਸੁਰੱਖਿਅਤ
NEXT STORY