ਗੈਜੇਟ ਡੈਸਕ- ਐੱਚ. ਟੀ. ਸੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਖਬਰ ਆ ਰਹੀ ਸੀ ਕਿ ਕੰਪਨੀ ਆਪਣੇ ਬਲਾਕਚੇਨ ਅਧਾਰਿਤ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ ਪਰ ਹੁਣ ਕੰਪਨੀ ਨੇ ਆਫਿਸ਼ੀਅਲ ਤੌਰ 'ਤੇ ਡਿਵਾਈਸ ਨੂੰ ਲਾਂਚ ਕਰ ਦਿੱਤਾ ਹੈ। ਇਹ ਦੁਨੀਆ ਦਾ ਪਹਿਲਾ ਬਲਾਕਚੇਨ ਸਮਾਰਟਫੋਨ-Exodus 1 ਹੈ।
ਦੱਸ ਦੇਈਏ ਕਿ ਐੱਚ. ਟੀ. ਸੀ Exodus 1 ਇਕ ਕ੍ਰਿਪਟੋ ਫੋਨ ਹੈ, ਜੋ ਕਿ ਪਾਪੂਲਰ ਡਿਜੀਟਲ ਕਰੰਸੀ ਜਿਵੇਂ ਬਿੱਟਕੁਆਇਨ, Ethereum ਆਦਿ ਲਈ ਇਕ ਸੁਰੱਖਿਅਤ ਹਾਰਡਵੇਅਰ ਵਾਲੇਟ ਦੀ ਤਰ੍ਹਾਂ ਕੰਮ ਕਰੇਗਾ। Exodus 1 ਦੇ ਯੂਜ਼ਰਸ ਆਪਸ 'ਚ ਹੀ ਕ੍ਰਿਪਟੋਕਰੰਸੀ (Zion) ਦੀ ਟ੍ਰੇਡਿੰਗ ਕਰ ਸਕਦੇ ਹਨ। ਕੰਪਨੀ ਨੇ ਆਪਣੇ ਆਪ ਦੀ ਕ੍ਰਿਪਟੋਕਰੰਸੀ Zion ਨੂੰ ਪੇਸ਼ ਕੀਤਾ ਹੈ।
ਐੱਚ. ਟੀ. ਸੀ. Exodus 1 ਦੀ ਕੀਮਤ
ਐੱਚ. ਟੀ. ਸੀ Exodus 1 ਨੂੰ ਤੁਸੀਂ Bitcoins (0.15) ਤੇ Ethereum (4.78) ਟੋਕਨ ਨਾਲ ਪ੍ਰੀ-ਆਰਡਰ ਕਰ ਸਕਦੇ ਹੋ। ਫਿਲਹਾਲ ਇਸ ਟੋਕਨ ਦੀ ਕੀਮਤ ਲਗਭਗ 75,000 ਰੁਪਏ ਹੈ। ਜਾਣਕਾਰੀ ਮੁਤਾਬਕ ਡਿਵਾਈਸ ਨੂੰ ਦਸੰਬਰ ਤੱਕ ਸ਼ਿਪ ਕਰ ਦਿੱਤਾ ਜਾਵੇਗਾ।
ਐੱਚ. ਟੀ. ਸੀ Exodus 1 ਦੀ ਸਪੈਸੀਫਿਕੇਸ਼ਨਸ
ਜੇਕਰ ਗੱਲ ਕਰੀਏ Exodus 1 ਕੀਤੀ ਤਾਂ ਇਸ 'ਚ 6-ਇੰਚ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਆਸਪੈਕਟ ਰੇਸ਼ਿਓ 18:9 ਹੈ। ਨਾਲ ਹੀ ਇਸ 'ਚ ਸਨੈਪਡ੍ਰੈਗਨ 845 ਐੱਸ. ਓ. ਸੀ ਹੈ। ਡਿਵਾਈਸ 'ਚ 6 ਜੀ. ਬੀ ਰੈਮ ਤੇ 128 ਜੀ. ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਫੋਨ 'ਚ ਹੈ ਡਿਊਲ ਰੀਅਰ ਕੈਮਰਾ ਸੈੱਟਅਪ
ਫੋਟੋਗਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ, ਜਿਸ 'ਚ 12-ਮੈਗਾਪਿਕਸਲ ਤੇ 16-ਮੈਗਾਪਿਕਸਲ ਸੇਂਸਰ ਹੈ। ਇਸ ਦੇ ਨਾਲ ਹੀ ਫੋਨ ਵੀਡੀਓ ਕਾਲਿੰਗ ਤੇ ਸੈਲਫੀ ਲਈ ਫਰੰਟ 'ਚ ਵੀ ਡਿਊਲ ਕੈਮਰਾ ਸੈੱਟਅਪ ਹੈ। ਇਸ 'ਚ 8 ਮੈਗਾਪਿਕਸਲ ਦੇ ਦੋ ਸੈਂਸਰ ਹਨ।
3.0 ਫਾਸਟ ਚਾਰਜਿੰਗ ਸਪੋਰਟ
ਐੱਚ ਟੀ ਸੀ Exodus 1 'ਚ ਪਾਵਰ ਬੈਕਅਪ ਲਈ 3,500 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਐੱਚ. ਟੀ. ਸੀ ਰੇਪੀ ਚਾਰਜਰ 3.0 ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਆਡੀਓ ਲਈ ਇਸ 'ਚ HTC ਬੂਮਸਾਊਂਡ ਹਾਈ-ਫਾਈ ਐਡੀਸ਼ਨ ਤੇ HTC USonic ਦੇ ਨਾਲ ਐਕਟਿਵ Noise Cancellation ਹੈ।
ਬਿਨਾਂ ਇਜਾਜ਼ਤ ਡਾਟਾ ਦੀ ਵਰਤੋਂ ਕਰ ਰਹੀ ਹੈ ਗੂਗਲ ਨਿਊਜ਼ ਐਪ
NEXT STORY