ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਐੱਚ ਟੀ ਸੀ ਨੇ ਆਖ਼ਿਰਕਾਰ ਭਾਰਤ 'ਚ ਮੌਜੂਦ HTC 10 ਯੂਨਿਟਸ ਲਈ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਕੰਪਨੀ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ, ਅਜੇ ਹਾਲ ਹੀ 'ਚ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ , ਉਹ ਛੇਤੀ ਹੀ ਆਪਣੀ ਫਲੈਗਸ਼ਿਪ ਡਿਵਾਇਸ HTC 10 ਅਤੇ ਦੋ ਮਿਡ-ਰੇਂਜ ਡਿਵਾਈਸਿਸ HTC ਵਨ A9 ਅਤੇ ਵਨ M9+ ਨੂੰ ਐਂਡ੍ਰਾਇਡ ਨੂਗਟ ਦਾ ਅਪਡੇਟ ਦੇਵੇਗੀ।
ਜੇਕਰ ਇਸ ਸਮਾਰਟਫ਼ੋਨ ਦੇ ਸਪੈਕਸ ਦੀ ਚਰਚਾ ਕਰੀਏ ਤਾਂ ਫ਼ੋਨ 'ਚ ਸਨੈਪਡ੍ਰੈਗਨ 820 ਪ੍ਰੋਸੇਸਰ ਮੌਜੂਦ ਹੈ। ਇਸ ਡਿਵਾਇਸ 'ਚ 5.2- ਇੰਚ ਦੀ ਕਵਾਡ HD ਸੁਪਰ LED 5 ਡਿਸਪਲੇ, 4GB ਦੀ ਰੈਮ ਵੀ ਮੌਜੂਦ ਹੈ। ਇਸ 'ਚ ਇਕ 12 ਮੈਗਾਪਿਕਸਲ ਅਲਟਰਾਪਿਕਸਲ ਕੈਮਰਾ ਮੌਜੂਦ ਹੈ। ਇਸ ਕੈਮਰੇ 'ਚ ਸੋਨੀ Exmor R 9MX377 ਇਮੇਜ ਸੈਂਸਰ ਮੌਜੂਦ ਹੈ। ਇਹ ਕੈਮਰਾ IOS ਅਤੇ ਲੇਜ਼ਰ-ਅਸਿਸਟਡ ਆਟੋਫੋਕਸ ਅਤੇ f/1.8 ਲੇਨਜ਼ ਨਾਲ ਲੈਸ ਹੈ। ਰਿਅਰ ਫ਼ੋਨ 'ਚ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ।
ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਦਿੱਤਾ ਇਹ ਖਾਸ ਤੋਹਫਾ
NEXT STORY