ਨਵੀਂ ਦਿੱਲੀ- ਜੇਕਰ ਤੁਸੀਂ ਤਸਵੀਰਾਂ ਖਿੱਚਣ ਦੇ ਸ਼ੌਕੀਨ ਹੋ ਅਤੇ ਤੁਹਾਡਾ ਸਮਾਰਟਫੋਨ ਕੈਮਰਾ ਕੁਆਲਿਟੀ ਨਹੀਂ ਦੇ ਰਿਹਾ ਤਾਂ ਤੁਹਾਡੇ ਕੋਲ HTC RE ਈ ਕੈਮਰਾ ਇੱਕ ਵਧੀਆ ਆਪਸ਼ਨ ਹੈ। ਇਹ ਕੈਮਰਾ ਤੁਹਾਨੂੰ ਆਸਾਨੀ ਨਾਲ ਦੇਰ ਤੱਕ ਤਸਵੀਰਾਂ ਖਿੱਚਣ ਦੀ ਸੁਵਿਧਾ ਦੇ ਸਕਦਾ ਹੈ।
ਇਹ HTC RE ਈ ਕੈਮਰੇ 16 ਮੈਗਾਪਿਕਸਲ ਸੀਮੋਸ ਸੈਂਸਰ, ਫੁਲ HD (1080p) ਵੀਡੀਓ ਰਿਕਾਰਡਿੰਗ, 146 ਡਿਗ੍ਰੀ ਵਾਈਡ ਐਂਗਲ ਲੈਨਜ਼, ਸਲੋਅ ਮੋਸ਼ਨ ਅਤੇ ਟਾਈਮ ਲੈਪਸ ਰਿਕਾਰਡਿੰਗ ਆਦਿ ਫੀਚਰਸ ਨਾਲ ਲੈਸ ਹੈ। ਇਸ ਕੈਮਰੇ ਨੂੰ ਵਾਟਰਪਰੂਫ ਬਣਾਇਆ ਗਿਆ ਹੈ ਜਿਸ ਨਾਲ ਤੁਸੀਂ 1 ਮੀਟਰ ਡੂੰਘੇ ਪਾਣੀ 'ਚ ਵੀ ਤਸਵੀਰਾਂ ਖਿੱਚ ਸਕਦੇ ਹੋ।
ਫੈਸਟੀਵਲ ਸੀਜਨ ਦੇ ਮੌਕੇ ਸਨੈਪਡੀਲ 'ਤੇ HTC Re ਕੈਮਰਾ ਦੋ ਰੰਗਾਂ 'ਚ (ਨੀਲਾ ਅਤੇ ਸਫੈਦ) 6,990 ਰੁਪਏ 'ਚ ਉਪਲੱਬਧ ਹੈ, ਜਦੋਂ ਕਿ ਐਮਾਜਾਨ 'ਤੇ ਸਫੈਦ ਰੰਗ ਦੀ ਕੀਮਤ 6,699 ਰੁਪਏ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।10 ਘੰਟਿਆਂ ਲਈ Flipkart 'ਤੇ ਹਰ ਇੱਕ ਸਕਿੰਟ 'ਚ ਵਿਕੇ 13 ਫੋਨ
NEXT STORY