ਨੈਸ਼ਨਲ ਡੈਸਕ: ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਬੀਤੇ ਦੇਰ ਰਾਤ ਅਣਪਛਾਤੇ ਬਦਮਾਸ਼ ਇੱਕ ਏਟੀਐੱਮ ਨੂੰ ਪੁੱਟ ਕੇ ਲੈ ਗਏ। ਪੁਲਸ ਦੇ ਅਨੁਸਾਰ ਏਟੀਐੱਮ ਵਿੱਚ 18 ਲੱਖ ਰੁਪਏ ਦੀ ਨਕਦੀ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਅਜੀਤਗੜ੍ਹ ਥਾਣਾ ਖੇਤਰ ਦੇ ਚੌਮੂ ਰੋਡ 'ਤੇ ਵਾਪਰੀ। ਅਜੀਤਗੜ੍ਹ ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਨਰੋਲੀਆ ਭਵਨ ਦੀਆਂ ਦੁਕਾਨਾਂ ਦੇ ਨੇੜੇ ਸਥਿਤ ਐੱਸਬੀਆਈ ਏਟੀਐੱਮ ਨੂੰ ਦੇਰ ਰਾਤ ਲਗਭਗ 2 ਵਜੇ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ...ਬੇਕਾਬੂ ਹੋ ਕੇ ਪਲਟੀ ਬੱਚਿਆਂ ਨਾਲ ਭਰੀ ਸਕੂਲ ਬੱਸ, ਪੈ ਗਿਆ ਚੀਕ-ਚਿਹਾੜਾ ; 8 ਸਾਲਾ ਮਾਸੂਮ ਦੀ ਮੌਤ
ਏਟੀਐੱਮ 'ਤੇ ਲਗਭਗ ਛੇ ਨਕਾਬਪੋਸ਼ ਵਿਅਕਤੀਆਂ ਨੇ ਗਾਰਡ ਨੂੰ ਫੜ ਲਿਆ, ਉਸਦਾ ਮੂੰਹ ਬੰਦ ਕਰ ਦਿੱਤਾ ਅਤੇ ਉਸਦੇ ਹੱਥ-ਪੈਰ ਬੰਨ੍ਹ ਦਿੱਤੇ। ਜਦੋਂ ਗਾਰਡ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸਨੂੰ ਲੋਹੇ ਦੀ ਰਾਡ ਨਾਲ ਕੁੱਟਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਹਮਲਾਵਰਾਂ ਨੇ ਏਟੀਐੱਮ ਦੀ ਬਿਜਲੀ ਅਤੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਏਟੀਐਮ ਨੂੰ ਉਖਾੜ ਦਿੱਤਾ।
ਇਹ ਵੀ ਪੜ੍ਹੋ...ਗੂਗਲ ਮੈਪ ਨੇ ਦਿਖਾਇਆ 'ਮੌਤ ਦਾ ਰਸਤਾ' ! ਪੁਲ ਪਾਰ ਕਰਦੇ ਸਮੇਂ ਨਹਿਰ 'ਚ ਜਾ ਪਈ ਕਾਰ, ਫਿਰ...
ਭੱਜਣ ਤੋਂ ਪਹਿਲਾਂ ਉਨ੍ਹਾਂ ਨੇ ਗਾਰਡ ਦਾ ਮੋਬਾਈਲ ਫੋਨ ਵੀ ਖੋਹ ਲਿਆ। ਹਾਲਾਂਕਿ ਗਾਰਡ ਨੇ ਕਿਸੇ ਤਰ੍ਹਾਂ ਨੇੜਲੇ ਲੋਕਾਂ ਅਤੇ ਪੁਲਸ ਨੂੰ ਸੂਚਿਤ ਕੀਤਾ। ਸੀਨੀਅਰ ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਬੈਂਕ ਅਧਿਕਾਰੀਆਂ ਨਾਲ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
20 ਸਾਲਾਂ ਬਾਅਦ ਸਟੇਜ 'ਤੇ ਇਕੱਠੇ ਦਿਖਾਈ ਦਿੱਤੇ ਰਾਜ-ਊਧਵ ਠਾਕਰੇ, ਆਖੀਆਂ ਵੱਡੀਆਂ ਗੱਲਾਂ
NEXT STORY