ਜਲੰਧਰ—ਆਈ.ਐੱਫ.ਏ. 2018 ਟਰੇਡ ਸ਼ੋਅ ਦੇ ਮੌਕੇ 'ਤੇ ਐੱਚ.ਟੀ.ਸੀ. ਬ੍ਰਾਂਡ ਨੇ ਆਪਣੇ HTC U12 Life ਲਾਈਫ ਹੈਂਡਸੈੱਟ ਨੂੰ ਲਾਂਚ ਕਰ ਦਿੱਤਾ ਹੈ। ਇਹ ਮਿਡ-ਰੇਂਜ ਸਮਾਰਟਫੋਨ ਡਿਊਲ-ਟੈਕਸਚਰਡ ਬੈਕ ਨਾਲ ਆਉਂਦਾ ਹੈ ਜੋ ਗੂਗਲ ਪਰਿਵਾਰ ਦੀ ਯਾਦ ਦਿਵਾਉਂਦਾ ਹੈ। ਐੱਚ.ਟੀ.ਸੀ. ਯੂ12 ਲਾਈਫ ਨੂੰ ਯੂਰੋਪ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਖਾਸੀਅਤ 'ਚ ਡਿਜ਼ਾਈਨ, ਵਰਟੀਕਲ ਡਿਊਲ ਰੀਅਰ ਕੈਮਰਾ ਸੈਟਅਪ ਅਤੇ 3600 ਐੱਮ.ਏ.ਐੱਚ. ਦੀ ਬੈਟਰੀ ਸ਼ਾਮਲ ਹੈ। ਐੱਚ.ਟੀ.ਸੀ. ਯੂ12 ਲਾਈਫ ਦੀ ਕੀਮਤ 300 ਗ੍ਰੇਟ ਬ੍ਰਿਟੇਨ ਪਾਊਂਡ (ਕਰੀਬ 27,000 ਰੁਪਏ) ਹੈ। ਇਸ ਕੀਮਤ 'ਚ ਇਹ ਫੋਨ ਯੂਰੋਪ 'ਚ ਉਪਲੱਬਧ ਹੋਵੇਗਾ। ਇਹ ਫੋਨ ਏਸ਼ੀਆ ਅਤੇ ਮੱਧ ਏਸ਼ੀਆ 'ਚ ਵੀ ਉਪਲੱਬਧ ਹੋਵੇਗਾ। ਇੰਨਾਂ ਖੇਤਰਾਂ ਲਈ ਕੀਮਤ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ।

ਸਪੈਸੀਫਿਕੇਸ਼ਨਸ
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਐੱਚ.ਟੀ.ਸੀ. ਯੂ12 ਲਾਈਫ ਐਂਡ੍ਰਾਇਡ 8.1 ਓਰੀਓ 'ਤੇ ਆਧਾਰਿਤ ਐੱਚ.ਟੀ.ਸੀ. ਸੈਂਸ 'ਤੇ ਚੱਲਦਾ ਹੈ। ਇਹ ਡਿਊਲ-ਸਿਮ ਸਲਾਟ ਨਾਲ ਆਉਂਦਾ ਹੈ। ਹੈਂਡਸੈੱਟ 'ਚ 6 ਇੰਚ ਦੀ ਫੁਲ-ਐੱਚ.ਡੀ.+ (1080x2160 ਪਿਕਸਲ) ਡਿਸਪਲੇਅ ਹੈ। ਇਸ ਦਾ ਐਸਪੈਕਟ ਰੇਸ਼ੀਓ 18:9 ਹੈ। ਹੈਂਡਸੈੱਟ 'ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 636 ਪ੍ਰੋਸੈਸਰ ਨਾਲ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।

ਐੱਚ.ਟੀ.ਸੀ. ਯੂ12 ਲਾਈਫ 'ਚ ਵਰਟੀਕਲ ਪੋਜ਼ੀਸ਼ਨ ਵਾਲਾ ਡਿਊਲ ਕੈਮਰਾ ਸੈਟਅਪ ਹੈ। ਇਕ ਸੈਂਸਰ 16 ਮੈਗਾਪਿਕਸਲ ਦਾ ਹੈ ਅਤੇ ਦੂਜਾ 5 ਮੈਗਾਪਿਕਸਲ ਦਾ। ਇਹ ਡਿਊਲ-ਐੱਲ.ਈ.ਡੀ. ਫਲੈਸ਼, ਫੇਜ਼ ਡਿਟੈਕਸ਼ਨ ਆਟੋਫੋਕਸ ਅਤੇ ਐੱਫ/2.0 ਅਪਰਚਰ ਦਿੱਤੇ ਗਏ ਹਨ। ਇਸ 'ਚ ਬੋਕੇਹ ਮੋਡ, ਫੇਸ ਡਿਕੈਟਕਸ਼ਨ, ਐੱਚ.ਡੀ.ਆਰ. ਪਨੋਰਮਾ ਮੋਡ ਅਤੇ 4ਕੇ ਵੀਡੀਓ ਰਿਕਾਡਿੰਗ ਵਰਗੇ ਫੀਚਰਸ ਦਿੱਤੇ ਗਏ ਹਨ। ਫਰੰਟ ਪੈਨਲ 'ਤੇ ਐੱਫ/2.0 ਅਪਰਚਰ ਵਾਲਾ 13 ਮੈਗਾਪਿਕਸਲ ਦਾ ਫਿਕਸਡ ਫੋਕਸ ਬੀ.ਐੱਸ.ਆਈ. ਸੈਂਸਰ ਹੈ। ਇਹ ਬਿਊਟ ਮੋਡ, ਸੈਲਫੀ ਟਾਈਮਰ, ਐੱਚ.ਡੀ.ਆਰ. ਫੇਸ ਡਿਟੈਕਸ਼ਨ ਅਤੇ ਵੀਡੀਓ ਪਿਕ ਵਰਗੇ ਫੀਚਰਸ ਨਾਲ ਆਉਂਦਾ ਹੈ।

ਕੁਨੈਕੀਟਿਵੀ ਫੀਚਰ 'ਚ ਐੱਨ.ਐੱਫ.ਸੀ., ਬਲੂਟੁੱਥ 5, ਵਾਈ-ਫਾਈ 802.11 ਏ./ਬੀ/ਜੀ/ਐੱਨ/ਏਸੀ., ਜੀ.ਪੀ.ਐੱਸ., ਗਲੋਨਾਸ, 3.5 ਐੱਮ.ਐੱਮ. ਆਡੀਓ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹੈ। ਫਿਗਰਪ੍ਰਿੰਟ ਸੈਂਸਰ ਫੋਨ ਦੇ ਪਿਛਲੇ ਹਿੱਸੇ 'ਤੇ ਹੈ। ਸਮਾਰਟਫੋਨ 'ਚ 3,600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫਾਸਟ ਚਾਰਜਿੰਗ ਨੂੰ ਸਪੋਰਟ ਨਹੀਂ ਕਰਦਾ ਹੈ। ਇਹ ਪਾਵਰ ਸੇਵਿੰਗ ਮੋਡ ਨਾਲ ਜ਼ਰੂਰ ਆਉਂਦਾ ਹੈ ਜਿਸ ਨਾਲ ਜ਼ਿਆਦਾ ਬੈਟਰੀ ਲਾਈਫ ਪਾਉਣ 'ਚ ਮਦਦ ਮਿਲੇਗੀ।
ਸੈਮਸੰਗ ਦੇ ਦਮਦਾਰ ਸਮਾਰਟਫੋਨ ਦੀ ਕੀਮਤ 'ਚ ਹੋਈ 12,000 ਰੁਪਏ ਦੀ ਕਟੌਤੀ
NEXT STORY