ਨਵੀਂ ਦਿੱਲੀ-ਜਾਪਾਨੀ ਸਰਕਾਰ ਹੁਣ ਚੀਨੀ ਮੋਬਾਇਲ ਕੰਪਨੀ ਹੁਵਾਵੇਈ ਅਤੇ ਜ਼ੈੱਡ. ਟੀ. ਈ. ਦੇ ਟੈਲੀਕਾਮ ਪ੍ਰੋਡਕਟਸ ਦੀ ਵਰਤੋਂ ਨਹੀਂ ਕਰੇਗੀ। ਜਾਪਾਨੀ ਸਰਕਾਰ ਨੇ ਇਹ ਫੈਸਲਾ ਸਾਈਬਰ ਖਤਰਿਆਂ ਤੋਂ ਬਚਣ ਨੂੰ ਲੈ ਕੇ ਲਿਆ ਹੈ। ਇਸ ਦੇ ਲਈ ਜਾਪਾਨੀ ਸਰਕਾਰ ਸੋਮਵਾਰ ਤੱਕ ਉਸ ਯੋਜਨਾ ਨੂੰ ਤਿਆਰ ਕਰ ਲਵੇਗੀ, ਜਿਸ ਵਿਚ ਇਨ੍ਹਾਂ ਦੋਵਾਂ ਕੰਪਨੀਆਂ ਦੇ ਉਤਪਾਦਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
ਧਿਆਨ ਯੋਗ ਹੈ ਕਿ ਜਾਪਾਨੀ ਸਰਕਾਰ ਵਲੋਂ ਇਹ ਫੈਸਲਾ ਉਦੋਂ ਲਿਆ ਗਿਆ ਹੈ, ਜਦੋਂ ਹਾਲ ਹੀ ਵਿਚ ਅਮਰੀਕਾ ਨੇ ਆਪਣੇ ਸਾਰੇ ਸਾਥੀ ਦੇਸ਼ਾਂ ਨੂੰ ਕਿਹਾ ਸੀ ਕਿ ਉਹ ਸਾਇਬਰ ਖਤਰਿਆਂ ਅਤੇ ਵਾਇਰਸ ਤੋਂ ਬਚਣ ਲਈ ਇਨ੍ਹਾਂ ਦੋਵਾਂ ਕੰਪਨੀਆਂ ਦੇ ਟੈਲੀਕਾਮ ਉਤਪਾਦਾਂ ਦੀ ਵਰਤੋਂ ਬੰਦ ਕਰ ਦੇਣ। ਸੂਤਰਾਂ ਅਨੁਸਾਰ ਘਰੇਲੂ ਉਤਪਾਦਾਂ ਵਿਚ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੇ ਪਾਟਰਸ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਅਮਰੀਕਾ ਵਲੋਂ ਇਨ੍ਹਾਂ ਕੰਪਨੀਆਂ ਦੇ ਸਾਮਾਨਾਂ ਦੀ ਦਰਾਮਦ 'ਤੇ ਪਾਬੰਦੀ ਲਾਉਣ ਤੋਂ ਬਾਅਦ ਕੰਪਨੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਹਾਲਾਂਕਿ ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਾਲੀਆ ਤੌਰ 'ਤੇ ਇਸ ਦਾ ਕੁਝ ਖਾਸ ਅਸਰ ਦੇਖਣ ਨੂੰ ਨਹੀਂ ਮਿਲੇਗਾ ਪਰ ਜ਼ਿਆਦਾਤਰ ਯੂਰਪੀ ਦੇਸ਼ ਅਜਿਹਾ ਫੈਸਲਾ ਲੈਂਦੇ ਹਨ ਤਾਂ ਕੰਪਨੀ ਲਈ ਇਸ ਨਾਲ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਨਾਲ ਲੰਮੀ ਮਿਆਦ ਵਿਚ ਕੰਪਨੀ ਦੇ ਵਾਧੇ ਅਤੇ ਮਾਲੀਏ 'ਤੇ ਅਸਰ ਪੈ ਸਕਦਾ ਹੈ।
ਕੈਨੇਡਾ, ਬ੍ਰਿਟੇਨ ਅਤੇ ਜਰਮਨੀ ਨੇ ਅਮਰੀਕਾ ਦੀ ਸਲਾਹ ਮੰਨਣ ਤੋਂ ਕੀਤਾ ਇਨਕਾਰ
ਅਮਰੀਕੀ ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਕੰਪਨੀ ਚੀਨੀ ਸਰਕਾਰ ਦੇ ਨਾਲ ਮਿਲੀ ਹੋਈ ਹੈ। ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਇਹ ਕੰਪਨੀ ਆਪਣੇ ਉਤਪਾਦਾਂ ਵਿਚ 'ਬੈਕਡੋਰ' ਦੀ ਵਰਤੋਂ ਕਰਦੀ ਹੈ ਜੋ ਚੀਨੀ ਸਰਕਾਰ ਲਈ ਖੁਫੀਆ ਜਾਣਕਾਰੀ ਜੁਟਾਉਣ ਵਿਚ ਮਦਦ ਕਰਦੀ ਹੈ। ਹਾਲਾਂਕਿ ਅਜੇ ਇਸ ਨੂੰ ਲੈ ਕੇ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ ਹੈ। ਹਾਲ ਹੀ ਵਿਚ ਚੀਨ ਵਿਚ ਇਕ ਨਵਾਂ ਨਿਯਮ ਲਾਗੂ ਹੋਇਆ ਹੈ, ਜਿਸ ਦੇ ਤਹਿਤ ਸਾਰੀਆਂ ਘਰੇਲੂ ਕੰਪਨੀਆਂ ਨੂੰ ਚੀਨੀ ਸਰਕਾਰ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਮਦਦ ਕਰਨੀ ਹੋਵੇਗੀ। ਅਮਰੀਕੀ ਸਰਕਾਰ ਨੇ ਇਨ੍ਹਾਂ ਕੰਪਨੀਆਂ ਦੇ ਉਤਪਾਦਾਂ ਨੂੰ ਬੈਨ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ। ਹਾਲਾਂਕਿ ਕੈਨੇਡਾ, ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ਾਂ ਨੇ ਅਮਰੀਕਾ ਦੀ ਸਲਾਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਦੇਸ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਉਤਪਾਦਾਂ ਦੀ ਜਾਂਚ ਕਰਨ ਅਤੇ ਸਾਇਬਰ ਸੁਰੱਖਿਆ ਨਾਲ ਨਜਿੱਠਣ ਲਈ ਲੋੜੀਂਦੇ ਸਾਧਨ ਹਨ।
6.2-ਇੰਚ ਦੀ ਡਿਸਪਲੇਅ ਨਾਲ Vivo Y81i ਸਮਾਰਟਫੋਨ ਲਾਂਚ, ਕੀਮਤ 9 ਹਜਾਰ ਤੋਂ ਘੱਟ
NEXT STORY