ਜਲੰਧਰ - ਚੀਨ ਦੀ ਦੂਰਸੰਚਾਰ ਸਮੱਗਰੀ ਨਿਰਮਾਤਾ ਕੰਪਨੀ Huawei ਨੇ Enjoy 5 ਸਮਾਰਟਫੋਨ ਨੂੰ ਪੇਸ਼ ਕਰਨ ਦੇ ਬਾਅਦ ਨਵਾਂ Enjoy 6 ਸਮਾਰਟਫੋਨ ਚੀਨ ਵਿਚ ਲਾਂਚ ਕੀਤਾ ਹੈ ਜਿਸ ਦੀ ਕੀਮਤ 1299 Yuan (ਕਰੀਬ 12,810 ਰੁਪਏ) ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਗ੍ਰੇ, ਬਲੂ, ਗੋਲਡ, ਵ੍ਹਾਈਟ ਅਤੇ ਪਿੰਕ ਕਲਰ ਆਪਸ਼ਨ ਦੇ ਨਾਲ 1 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਮੈਟਲ ਬਾਡੀ ਨਾਲ ਬਣੇ ਇਸ ਸਮਾਰਟਫੋਨ ਵਿਚ 5-ਇੰਚ ਦੀ HD AMOLED ਡਿਸਪਲੇ ਦਿੱਤੀ ਗਈ ਹੈ ਜੋ 720x1280 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ, ਨਾਲ ਹੀ ਇਸ ਵਿਚ 1.5GHz ਓਕਟਾ-ਕੋਰ ਪ੍ਰੋਸੈਸਰ ਮੌਜੂਦ ਹੈ ਜੋ ਐਪਸ ਅਤੇ ਗੇਮਸ ਖੇਡਣ ਵਿਚ ਮਦਦ ਕਰਦਾ ਹੈ। ਐਂਡ੍ਰਾਇਡ 6.0.1 ਮਾਰਸ਼ਮੈਲੋ 'ਤੇ ਆਧਾਰਿਤ ਇਸ 4G ਸਮਾਰਟਫੋਨ ਵਿਚ 3GB RAM ਦੇ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ SD ਕਾਰਡ ਦੇ ਜ਼ਰੀਏ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ । ਕੈਮਰੇ ਦੀ ਗੱਲ ਕੀਤੀ ਜਾਵੇ ਤਾਂ LED ਫਲੈਸ਼ ਦੇ ਨਾਲ ਇਸ ਵਿਚ 13-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ।
3,291 ਰੁਪਏ ਸਸਤਾ ਹੋਇਆ Panasonic ਦਾ ਇਹ ਸਾਰਟਫੋਨ
NEXT STORY