ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਪੈਨਾਸੋਨਿਕ ਇੰਡੀਆ ਨੇ ਇਸ ਸਾਲ ਜੁਲਾਈ 'ਚ ਲਾਂਚ ਕੀਤੇ 4ਜੀ ਸਮਾਰਟਫੋਨ ਐਲੁਗਾ ਨੋਟ ਦੀ ਕੀਮਤ 'ਚ 3,291 ਰੁਪਏ ਦੀ ਕਟੌਤੀ ਕੀਤੀ ਹੈ। ਸ਼ੈਂਪੇਨ ਗੋਲਡ ਕਲਰ 'ਚ ਲਾਂਚ ਹੋਇਆ ਇਹ ਸਮਾਰਟਫੋਨ ਹੁਣ ਤੁਹਾਨੂੰ ਫਲਿੱਪਕਾਰਟ 'ਤੇ 9,999 ਰੁਪਏ ਦੀ ਕੀਮਤ 'ਚ ਮਿਲੇਗਾ। ਪੈਨਾਸੋਨਿਕ ਦੇ ਇਸ ਨਵੇਂ ਸਮਾਰਟਫੋਨ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5.5-ਇੰਚ (1920x1080) ਆਈ.ਪੀ.ਐੱਸ. ਐੱਲ.ਟੀ.ਪੀ.ਐੱਸ. ਐਂਡ ਐੱਚ.ਡੀ. ਸਕ੍ਰੀਨ ਹੈ। ਸਕ੍ਰੀਨ ਦੀ ਡੈਨਸਿਟੀ 403 ਪੀ.ਪੀ.ਆਈ. ਹੈ। ਫੋਨ 'ਚ 1.3 ਗੀਗਾਹਰਟਜ਼ ਆਕਟਾ ਕੋਰ ਪ੍ਰੋਸੈਸਰ ਹੈ। ਫੋਨ 'ਚ 3ਜੀ.ਬੀ. ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ 32ਜੀ.ਬੀ. ਹੈ ਜਿਸ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਐਲੁਗਾ ਨੋਟ 'ਚ ਟ੍ਰਿਪਲ ਐੱਲ.ਈ.ਡੀ. ਫਲੈਸ਼, ਐੱਫ/1.9 ਅਪਰਚਰ ਅਤੇ 6ਪੀ ਲੈਂਜ਼ ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਦੇ ਸ਼ੌਕੀਨਾਂ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪੈਨਾਸੋਨਿਕ ਐਲੁਗਾ ਨੋਟ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲੇਗਾ ਜਿਸ 'ਤੇ ਫਿੱਟਹੋਮ ਯੂ.ਆਈ. ਦਿੱਤੀ ਗਈ ਹੈ। ਫੋਨ ਦਾ ਡਾਈਮੈਂਸ਼ਨ 146x74.5x8.15 ਮਿਲੀਮੀਟਰ ਅਤੇ ਭਾਰ 142 ਗ੍ਰਾਮ ਹੈ। ਐਲੁਗਾ ਨੋਟ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਹੁਣ ਤੁਹਾਡੇ ਹਥ 'ਚ ਸਮਾ ਸਕੇਗਾ ਪੂਰਾ ਬ੍ਰਹਿਮੰਡ
NEXT STORY